ਨਵੀਂ ਦਿੱਲੀ- ਭਾਰਤ ਦਾ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਆਸਟ੍ਰੇਲੀਆ ਵਿਰੁੱਧ ਚੱਲ ਰਹੀ ਲੜੀ ਦੇ ਆਖਰੀ ਦੋ ਟੈਸਟਾਂ ਵਿਚ ਖੇਡਣ ਲਈ ਤਿਆਰ ਹੈ ਤੇ ਉਸਦੀ ‘ਪਲੇਇੰਗ ਕਿੱਟ’ ਪਹਿਲਾਂ ਹੀ ਆਸਟ੍ਰੇਲੀਆ ਪਹੁੰਚ ਚੁੱਕੀ ਹੈ ਜਦਕਿ ਐੱਨ. ਸੀ. ਏ. ਦੀ ਮੈਡੀਕਲ ਟੀਮ ਤੋਂ ਫਿਨਟੈੱਸ ਮਨਜ਼ੂਰੀ ਮਿਲਣਾ ਸਿਰਫ ਰਸਮੀ ਹੈ। ਬੰਗਾਲ ਦੇ ਇਸ ਤਜਰਬੇਕਾਰ ਕ੍ਰਿਕਟਰ ਦੇ ਲਈ 14 ਦਸੰਬਰ ਤੋਂ ਬ੍ਰਿਸਬੇਨ ਵਿਚ ਸ਼ੁਰੂ ਹੋ ਰਹੇ ਟੈਸਟ ਵਿਚ ਖੇਡਣਾ ਆਸਾਨ ਨਹੀਂ ਹੋ ਸਕਦਾ ਹੈ ਪਰ ਇਹ ਤੈਅ ਹੈ ਕਿ ਉਹ ‘ਬਾਕਸਿੰਗ ਡੇ’ (26 ਦਸੰਬਰ) ਨੂੰ ਮੈਲਬੋਰਨ ਵਿਚ ਚੌਥੇ ਟੈਸਟ ਵਿਚ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ : ਪੰਜਾਬੀ ਕ੍ਰਿਕਟ ਖਿਡਾਰੀ ਦੀ ਬਣੇਗੀ ਬਾਇਓਪਿਕ, ਵਿਕੀ ਕੌਸ਼ਲ ਨਿਭਾਵੇਗਾ ਮੁੱਖ ਭੂਮਿਕਾ
ਇਕ ਨੇੜਲੇ ਸੂਤਰ ਨੇ ਦੱਸਿਆ, ‘‘ਸ਼ੰਮੀ ਦੀ ਭਾਰਤੀ ਕਿੱਟ ਪਹਿਲਾਂ ਹੀ ਆਸਟ੍ਰੇਲੀਆ ਭੇਜ ਦਿੱਤੀ ਗਈ ਹੈ। ਉਹ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਨੂੰ ਪੂਰਾ ਕਰੇਗਾ ਤੇ ਫਿਰ ਰਵਾਨਾ ਹੋ ਜਾਵੇਗਾ।’’ ਸ਼ੰਮੀ (34 ਸਾਲ) ਭਾਰਤ ਲਈ ਪਿਛਲਾ ਟੂਰਨਾਮੈਂਟ ਨਵੰਬਰ 2023 ਵਿਚ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਖੇਡਿਆ ਸੀ ਤੇ ਇਸ ਤੋਂ ਬਾਅਦ ਗਿੱਟੇ ਦੀ ਸਰਜਰੀ ਕਾਰਨ ਉਸ ਨੂੰ ਲੰਬੇ ਸਮੇਂ ਤੱਕ ਬਾਹਰ ਰਹਿਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਜ਼ਿਕਰਯੋਗ ਹੈ ਕਿ ਬਾਰਡਰ ਗਾਵਸਕਰ ਸੀਰੀਜ਼ ਆਸਟ੍ਰੇਲੀਆ ਵਿਖੇ ਖੇਡੀ ਜਾ ਰਹੀ ਹੈ। ਪਹਿਲਾ ਟੈਸਟ ਤਾਂ ਭਾਰਤ ਨੇ ਜਿੱਤ ਲਿਆ ਸੀ ਪਰ ਦੂਜੇ ਟੈਸਟ 'ਚ ਭਾਰਤ ਨੂੰ 10 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਇਸ ਹਾਰ ਨੂੰ ਦੇਖਦੇ ਹੋਈ ਸ਼ੰਮੀ ਦੀ ਮੌਜੂਦਗੀ ਟੀਮ ਇੰਡੀਆ ਲਈ ਜ਼ਰੂਰੀ ਹੈ। ਸ਼ੰਮੀ ਦੀ ਮੌਜੂਦਗੀ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਸ਼ੰਮੀ ਨੇ ਪਹਿਲਾਂ ਵੀ ਆਸਟ੍ਰੇਲੀਆ 'ਚ ਕਈ ਮੈਚ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਨੇ ਭਾਰਤ ਨੂੰ ਦੂਜੇ ਟੈਸਟ ਮੈਚ 'ਚ 10 ਵਿਕਟਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਬਰਾਬਰ
NEXT STORY