ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ 'ਚ ਲਾਕਡਾਊਨ ਹੈ। ਅਜਿਹੇ 'ਚ ਕ੍ਰਿਕਟਰ ਘਰ 'ਚ ਹੀ ਰਹਿ ਕੇ ਆਪਣੀ ਫਿੱਟਨੈਸ 'ਤੇ ਕੰਮ ਕਰ ਰਹੇ ਹਨ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਲਾਕਡਾਊਨ ਦੇ ਸਮੇਂ ਆਪਣੇ ਹੋਮਟਾਊਨ 'ਚ ਖੁਦ ਨੂੰ ਫਿੱਟ ਰੱਖਣ ਦੇ ਲਈ ਟ੍ਰੇਨਿੰਗ ਕਰ ਰਹੇ ਹਨ। ਸ਼ੰਮੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਉਣੇ ਪਾਲਤੂ ਕੁੱਤੇ ਦੇ ਨਾਲ ਖੇਤ 'ਚ ਨੰਗੇ ਪੈਰੀ ਦੌੜਦੇ ਹੋਏ ਨਜ਼ਰ ਆ ਰਹੇ ਹਨ। ਸ਼ੰਮੀ ਨੇ ਇਕ ਹੋਰ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਟ੍ਰੇਨਿੰਗ ਨੂੰ ਲੈ ਕੇ ਗੱਲ ਕਰ ਰਹੇ ਹਨ ਤੇ ਦੱਸ ਰਹੇ ਹਨ ਕਿ ਉਹ ਲਾਕਡਾਊਨ ਖੁੱਲਣ ਤੋਂ ਬਾਅਦ ਉਹ ਕ੍ਰਿਕਟ ਦੇ ਮੈਦਾਨ 'ਤੇ ਜਾਣਗੇ ਤਾਂ ਉਸਦੀ ਫਿੱਟਨੈਸ ਪਹਿਲਾਂ ਵਰਗੀ ਹੀ ਰਹੇਗੀ ਜਿਵੇਂ ਲਾਕਡਾਊਨ ਤੋਂ ਪਹਿਲਾਂ ਸੀ। ਸ਼ੰਮੀ ਨੇ ਕਿਹਾ ਕਿ ਇਸ ਸਮੇਂ ਰਮਜਾਨ ਚੱਲ ਰਹੀ ਹੈ ਪਰ ਆਪਣੀ ਫਿੱਟਨੈਸ ਨੂੰ ਲੈ ਕੇ ਉਹ ਲਾਪਰਵਾਹੀ ਨਹੀਂ ਕਰ ਰਹੇ ਹਨ।
ਸ਼ੰਮੀ ਨੇ ਕਿਹਾ ਕਿ ਮੈਂ ਆਪਣੇ ਫਾਰਮਹਾਊਸ 'ਚ ਖੇਤ ਵਿੱਚ 10 ਤੋਂ 12 ਏਕੜ ਜ਼ਮੀਨ ਛੱਡੀ ਹੋਈ ਹੈ। ਜਿਸ 'ਤੇ ਰੇਤ ਪਈ ਹੋਈ ਹੈ। ਉਸ ਰੇਤ 'ਤੇ ਉਹ ਰੋਜ ਦੌੜਦੇ ਹਨ। ਨਾਲ ਹੀ ਉਹ ਆਪਣੇ ਕੁੱਤੇ ਨੂੰ ਵੀ ਦੌੜਾਉਂਦੇ ਹਨ। ਸ਼ੰਮੀ ਨੇ ਕਿਹਾ ਕਿ ਉਹ ਲਾਕਡਾਊਨ ਦੇ ਦੌਰਾਨ ਆਪਣੇ ਭਾਰ ਨੂੰ ਵੱਧਣ ਨਹੀਂ ਦੇਣਾ ਚਾਹੁੰਦੇ ਹਨ।
ਹੋਲਡਿੰਗ ਬੋਲੇ- ਪਤਾ ਨਹੀਂ, ਗੇਂਦ ਨੂੰ ਚਮਕਾਉਣ ਵਾਲੀ 'ਪਾਲਿਸ਼' ਕਿਵੇਂ ਕੰਮ ਕਰੇਗੀ
NEXT STORY