ਆਬੂ ਧਾਬੀ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਵਲੋਂ ਖੇਡਦੇ ਹਨ ਅਤੇ ਉਹ ਟੀਮ ਦੇ ਖਾਸ ਖਿਡਾਰੀਆਂ 'ਚੋਂ ਇਕ ਹੈ। ਬੁਮਰਾਹ ਦੀ ਗੇਂਦਬਾਜ਼ੀ ਨੂੰ ਲੈ ਕੇ ਮੁੰਬਈ ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ (ਬੁਮਰਾਹ) ਦੁਨੀਆ ਦੇ ਬਿਹਤਰੀਨ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹੈ।
ਪਿਛਲੇ ਸਾਲ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ 10 ਨੰਬਰ ਦੇ ਨਾਲ ਇਸ ਸਮੇਂ ਦੂਜੇ ਸਥਾਨ 'ਤੇ ਹੈ। ਟੀਮ ਨੇ ਹੁਣ ਤੱਕ ਸੱਤ ਮੈਚ ਖੇਡੇ ਹਨ ਅਤੇ ਇਸ ਦੌਰਾਨ ਬੁਮਰਾਹ ਨੇ 28 ਓਵਰ ਸੁੱਟੇ ਹਨ ਅਤੇ 20.18 ਦੀ ਔਸਤ ਨਾਲ 11 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ 76 ਡਾਟ (ਖਾਲੀ ਗੇਂਦਾਂ) ਗੇਂਦਾਂ ਸੁੱਟੀਆਂ ਹਨ।
ਬਾਂਡ ਨੇ ਮੁੰਬਈ ਇੰਡੀਅਨਜ਼ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਇਕ ਵੀਡੀਓ 'ਚ ਕਿਹਾ ਹੈ ਕਿ ਇਹ ਅਸਲ 'ਚ ਮਜ਼ੇਦਾਰ ਰਿਹਾ ਹੈ ਅਤੇ ਮੈਨੂੰ ਹਮੇਸ਼ਾ ਬੁਮਰਾਹ ਦੇ ਨਾਲ ਕੰਮ ਕਰਨਾ ਪਸੰਦ ਸੀ। ਹੁਣ 6 ਸਾਲ ਹੋ ਗਏ ਹਨ। ਜਸਪ੍ਰੀਤ ਦੇ ਬਾਰੇ 'ਚ ਮੈਨੂੰ ਜੋ ਗੱਲ ਪਸੰਦ ਹੈ, ਉਹ ਇਹ ਹੈ ਕਿ ਉਹ ਸੁਧਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਸੀਰੀਜ਼ ਨੂੰ ਬਦਲ ਦਿੱਤਾ ਹੈ ਅਤੇ ਇਕ ਹੋਰ ਅਲੱਗ ਗੇਂਦ ਉਸ ਨੂੰ ਮਿਲੀ ਹੈ। ਜਦੋ ਤੁਸੀਂ ਇਕ ਖਿਡਾਰੀ ਦੀ ਨਜ਼ਰ ਨਾਲ ਦੇਖਦੇ ਹੋ, ਜੋ ਠੀਕ ਤਰ੍ਹਾਂ ਪ੍ਰੇਰਿਤ ਹੈ, ਖੁਦ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰ ਰਿਹਾ ਹੈ। ਫਿਰ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਉਹ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹੈ।
ਨਾਰਵੇ ਕਲਾਸੀਕਲ ਸ਼ਤਰੰਜ- ਮੈਗਨਸ ਕਾਰਲਸਨ ਦਾ ਜੇਤੂ ਬਣਨਾ ਤੈਅ
NEXT STORY