ਸਿਡਨੀ (ਭਾਸ਼ਾ) : ਆਪਣੇ ਜ਼ਮਾਨੇ ਦੇ ਦਿੱਗਜ ਸਪਿਨਰ ਸ਼ੇਨ ਵਾਰਨ ਨੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਨੂੰ ‘ਸ਼ਾਨਦਾਰ’ ਕਰਾਰ ਦਿੰਦੇ ਹੋਏ ਤੀਜੇ ਟੈਸਟ ਕ੍ਰਿਕਟ ਮੈਚ ਦੇ 5ਵੇਂ ਦਿਨ ਭਾਰਤੀ ਬੱਲੇਬਾਜ਼ਾਂ ਦੇ ‘ਸਾਹਸੀ’ ਰਵੱਈਏ ਦੀ ਪ੍ਰਸ਼ੰਸਾ ਕੀਤੀ। ਭਾਰਤ ਨੇ 407 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 5 ਵਿਕਟਾਂ ’ਤੇ 334 ਦੌੜਾਂ ਬਣਾ ਕੇ ਤੀਜਾ ਟੈਸਟ ਡ੍ਰਾ ਕਰਾਇਆ। ਇਸ ਨਾਲ ਸੀਰੀਜ਼ ਹੁਣ ਵੀ 1-1 ਨਾਲ ਬਰਾਬਰ ਹੈ। ਚੌਥਾ ਅਤੇ ਆਖ਼ਰੀ ਟੈਸਟ 15 ਜਨਵਰੀ ਤੋਂ ਬ੍ਰਿਸਬੇਨ ਵਿਚ ਖੇਡਿਆ ਜਾਵੇਗਾ। ਆਸਟਰੇਲੀਆ ਨੂੰ ਪੰਜਵੇਂ ਦਿਨ ਜਿੱਤ ਲਈ 8 ਵਿਕਟਾਂ ਅਤੇ ਭਾਰਤ ਨੂੰ 309 ਦੌੜਾਂ ਚਾਹੀਦੀਆਂ ਸਨ। ਆਖ਼ਿਰ ਵਿਚ ਭਾਰਤੀ ਬੱਲੇਬਾਜ਼ਾਂ ਨੇ ਕਰੀਜ਼ ’ਤੇ ਪੈਰ ਜਮਾ ਕੇ ਆਪਣੀ ਟੀਮ ਨੂੰ ਆਖ਼ਰੀ ਮੈਚ ਤੋਂ ਪਹਿਲਾਂ ਮਨੋਵਿਗਿਆਨਕ ਬੜ੍ਹਤ ਦਿਵਾਈ।
ਇਹ ਵੀ ਪੜ੍ਹੋ: ਟੈਸਟ ਕ੍ਰਿਕਟ ’ਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬਣੇ ਪੁਜਾਰਾ
ਵਾਰਨ ਨੇ ਮੈਚ ਦੇ ਬਾਅਦ ਟਵੀਟ ਕੀਤਾ, ‘ਆਸਟਰੇਲੀਆ ਅਤੇ ਭਾਰਤ ਵਿਚਾਲੇ ਕਿੰਨੀ ਸ਼ਾਨਦਾਰ ਸੀਰੀਜ਼ ਚੱਲ ਰਹੀ ਹੈ। ਟੈਸਟ ਕ੍ਰਿਕਟ ਵਿਚ ਅੱਜ ਦਾ ਦਿਨ ਸ਼ਾਨਦਾਰ ਸੀ। ਭਾਰਤ ਦੇ ਸਾਹਸੀ ਰਵੱਈਏ ਅਤੇ ਉਨ੍ਹਾਂ ਦੀਆਂ ਅੱਜ ਦੀਆਂ ਕੋਸ਼ਿਸ਼ਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਹ ਬੇਜੋੜ ਸੀ।’ ਉਨ੍ਹਾਂ ਕਿਹਾ, ‘ਦੋਵਾਂ ਟੀਮਾਂ ਨੇ ਐਸ.ਸੀ.ਜੀ. (ਸਿਡਨੀ ਕ੍ਰਿਕਟ ਗਰਾਊਂਡ) ’ਤੇ ਕੋਈ ਕਸਰ ਨਹੀਂ ਛੱਡੀ। ਮੈਨੂੰ ਇਸ ਲਈ ਟੈਸਟ ਕ੍ਰਿਕਟ ਪਸੰਦ ਹੈ।’
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਸਬੇਨ ’ਚ ਹੀ ਹੋਵੇਗਾ ਚੌਥਾ ਟੈਸਟ, ਸਿਰਫ਼ 50 ਫ਼ੀਸਦੀ ਦਰਸ਼ਕਾਂ ਨੂੰ ਆਉਣ ਦੀ ਹੋਵੇਗੀ ਇਜਾਜ਼ਤ
NEXT STORY