ਦੁਬਈ- ਮਹਾਨ ਸਪਿਨਰ ਸ਼ੇਨ ਵਾਰਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਭਾਰਤ ਦੇ ਲਈ ਅਜੇ ਸਾਰੇ ਸਵਰੂਪਾਂ 'ਚ ਨਹੀਂ ਖੇਡਦਾ ਹੈ। ਸੈਮਸਨ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ 'ਚ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ 32 ਗੇਂਦਾਂ 'ਚ 74 ਦੌੜਾਂ ਬਣਾ ਕੇ ਰਾਜਸਥਾਨ ਰਾਇਲਜ਼ ਨੂੰ 16 ਦੌੜਾਂ ਨਾਲ ਜਿੱਤ ਮਿਲੀ।
ਵਾਰਨ ਨੇ ਰਾਜਸਥਾਨ ਦੇ ਇੰਸਟਾਗ੍ਰਾਮ ਲਾਈਵ ਸੈਸ਼ਨ 'ਚ ਕਿਹਾ ਕਿ ਸੰਜੂ ਸੈਮਸਨ ਕਮਾਲ ਦਾ ਖਿਡਾਰੀ ਹੈ। ਮੈਂ ਲੰਮੇ ਸਮੇਂ ਤੋਂ ਕਹਿ ਰਿਹਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਮੈਂ ਬਹੁਤ ਸਮੇਂ ਬਾਅਦ ਅਜਿਹਾ ਖਿਡਾਰੀ ਦੇਖਿਆ ਹੈ। ਮੈਂ ਹੈਰਾਨ ਹਾਂ ਕਿ ਉਹ ਭਾਰਤ ਦੇ ਲਈ ਸਾਰੇ ਸਵਰੂਪਾਂ 'ਚ ਨਹੀਂ ਖੇਡਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਵਧੀਆ ਖਿਡਾਰੀ ਹੈ ਅਤੇ ਉਸਦੇ ਕੋਲ ਸਾਰੇ ਸ਼ਾਟਸ ਅਤੇ ਕਲਾਸ ਹੈ। ਵਾਰਨ ਨੇ ਕਿਹਾ ਮੈਨੂੰ ਯਕੀਨ ਹੈ ਕਿ ਲਗਾਤਾਰ ਵਧੀਆ ਪ੍ਰਦਰਸ਼ਨ ਕਰਕੇ ਰਾਇਲਜ਼ ਨੂੰ ਆਈ. ਪੀ. ਐੱਲ. ਜਿੱਤਣ 'ਚ ਮਦਦ ਕਰੇਗਾ। ਮੈਨੂੰ ਉਮੀਦ ਹੈ ਕਿ ਭਾਰਤ ਦੇ ਲਈ ਮੈਂ ਉਸ ਤਿੰਨਾਂ ਸਵਰੂਪਾਂ 'ਚ ਖੇਡਦੇ ਦੇਖਾਂਗਾ।
IPL 2020 : RR ਦੇ ਇਸ ਧਮਾਕੇਦਾਰ ਬੱਲੇਬਾਜ਼ ਦਾ ਕੁਆਰੰਟੀਨ ਖਤਮ, ਛੱਕੇ ਲਗਾਉਣ ਨੂੰ ਤਿਆਰ
NEXT STORY