ਨਵੀਂ ਦਿੱਲੀ— ਰਾਜਸਥਾਨ ਰਾਇਲਜ਼ ਦੀ ਟੀਮ ਬੁੱਧਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਤੋਂ ਐਲੀਮਿਨੇਟਰ ਮੁਕਾਬਲੇ 'ਚ ਹਾਰ ਕੇ ਆਈ.ਪੀ.ਐੱਲ. 2018 ਤੋਂ ਬਾਹਰ ਹੋ ਗਈ। ਇਸ ਮੁਕਾਬਲੇ ਦੇ ਬਾਅਦ ਕੋਲਕਾਤਾ ਨੇ ਕੁਆਲੀਫਾਇਰ-2 'ਚ ਜਗ੍ਹਾ ਬਣਾ ਲਈ ਜਿੱਥੇ ਉਸਦਾ ਸਾਹਮਣਾ ਸਨਰਾਇਜਰਜ਼ ਹੈਦਰਾਬਾਦ ਨਾਲ ਹੋਵੇਗਾ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡੇ ਗਏ ਮੈਚ ਦੇ ਨਤੀਜੇ ਨੇ ਰਾਜਸਥਾਨ ਰਾਇਲਜ਼ ਦੇ ਮੇਂਟਾਰ ਸ਼ੇਨ ਵਾਰਨਰ ਨੂੰ ਬਹੁਤ ਨਿਰਾਸ਼ ਕੀਤਾ। ਰਾਇਲਜ਼ ਦੇ ਆਖਰੀ ਲੀਗ ਮੁਕਾਬਲੇ ਤੋਂ ਪਹਿਲਾਂ ਵਾਰਨ ਆਸਟ੍ਰੇਲੀਆ ਚੱਲੇ ਗਏ ਸਨ ਪਰ ਉਹ ਉਥੋਂ ਵੀ ਟੀਮ ਨੂੰ ਚਿਅਰ ਕਰ ਰਹੇ ਸਨ।
ਮੈਲਬਰਨ 'ਚ ਬੈਠੇ ਵਾਰਨ ਨੇ ਰਾਜਸਥਾਨ ਦੀ ਹਾਰ ਦੇ ਬਾਅਦ ਟਵੀਟ ਕਰ ਕਿਹਾ ਕਿ ਇਹ ਮੁਕਾਬਲਾ ਪਕੜ 'ਚ ਸੀ ਅਤੇ ਇਸਨੂੰ ਜਿੱਤਣਾ ਚਾਹੀਦਾ ਸੀ। ਉਨ੍ਹਾਂ ਨੇ ਲਿਖਿਆ ' ਕਿੰਨਾ ਨਿਰਾਸ਼ਾਜਨਕ ਅੰਤ ਹੈ, ਕਾਫੀ ਗੇਂਦਾਂ ਖਰਾਬ ਕੀਤੀਆਂ ਅਤੇ ਵਿਚਕਾਰ ਦੇ ਓਵਰਾਂ 'ਚ ਮੈਚ ਨੂੰ ਨਹੀਂ ਜਿੱਤਿਆ। ਉਹ ਮੁਕਾਬਲਾ ਉਥੇ ਜਿੱਤਣ ਲਾਈਕ ਸੀ। ਅਤੇ ਖਿਡਾਰੀਆਂ ਨੂੰ ਅਜਿਹਾ ਕਰਨਾ ਚਾਹੀਦਾ ਸੀ। ਫਿਰ ਵੀ ਪੂਰੀ ਟੀਮ 'ਤੇ ਗਰਵ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਬੈਸਟ ਦਿੱਤਾ। ਬਸ ਦੁੱਖ ਹੈ ਕਿ ਇਸ ਮੈਚ ਨੂੰ ਜਿੱਤਣਾ ਚਾਹੀਦਾ ਸੀ।'
ਵਾਰਨ ਦਾ ਇਸ਼ਾਰਾ ਅੰਜਿਕਯ ਰਹਾਨੇ ਵੱਲ ਸੀ। ਉਨ੍ਹਾਂ ਨੇ 46 ਦੌੜਾਂ ਬਣਾਉਣ ਦੇ ਲਈ 41 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਦੇ ਰਹਿੰਦੇ ਮੈਚ ਰਾਈਲਜ਼ ਦੇ ਹੱਥੋਂ ਫਿਸਲ ਗਿਆ। ਇਸ ਤੋਂ ਪਹਿਲਾਂ ਵਾਰਨ ਨੇ ਟੀਮ ਦਾ ਉਤਸ਼ਾਹ ਵਧਾਉਂਦੇ ਹੋਏ ਲਿਖਿਆ ਸੀ ਕਿ ਗੇਂਦਬਾਜ਼ਾਂ 'ਤੇ ਦਬਾਅ ਹੈ ਅਤੇ ਆਖੀਰੀ 14 ਗੇਂਦਾਂ 'ਚ ਪੰਜ ਬਾਊਂਡਰੀ ਚਾਹੀਦੀ ਹੈ। ਦੱਸ ਦਈਏ ਕਿ ਅੰਜਿਕਯ ਰਹਾਨੇ ਅਤੇ ਸੰਜੂ ਸੈਮਸਨ ਨੇ ਟੀਮ ਨੂੰ ਜਿੱਤ ਦੀ ਰਾਹ 'ਤੇ ਪਾ ਦਿੱਤਾ ਸੀ। ਪਰ ਆਖਰੀ ਓਵਰਾਂ 'ਚ ਰਣਗਤੀ ਵਧਾਉਣ ਦੇ ਯਤਨ ਦੋਨੋਂ ਪਵੈਲਿਅਨ ਚੱਲੇ ਗਏ। ਇਸਦੇ ਬਾਅਦ ਰਾਜਸਥਾਨ ਨੂੰ 19 ਗੇਂਦਾਂ 'ਚ 44 ਦੌੜਾਂ ਚਾਹੀਦੀਆਂ ਸਨ। ਪਰ ਟੀਮ ਮੈਨੇਜਮੈਂਟ ਨੇ ਗੌਤਮ ਦੀ ਜਗ੍ਹਾ ਸਟੂਅਰਟ ਬਿਨੀ ਨੂੰ ਉਤਾਰਿਆ। ਉਹ ਦੌੜਾਂ ਵੀ ਨਹੀਂ ਬਣਾ ਸਕੇ ਅਤੇ ਗੇਂਦਾਂ ਵੀ ਖਰਾਬ ਕਰ ਗਏ। ਨਤੀਜਾ ਇਹ ਕਿਹਾ ਕਿ ਰਾਜਸਥਾਨ 25 ਦੌੜਾਂ ਨਾਲ ਮੁਕਾਬਲਾ ਹਾਰ ਗਏ।
ਵਾਰਨ ਨੇ ਕੋਲਕਾਤਾ ਦੀ ਪਾਰੀ ਦੇ ਬਾਅਦ ਭਵਿੱਖਬਾਣੀ ਕੀਤੀ ਸੀ ਕਿ ਰਾਜਸਥਾਨ ਇਹ ਮੈਚ 18ਵੇਂ ਓਵਰ 'ਚ ਜਿੱਤ ਜਾਵੇਗਾ ਅਤੇ ਸੰਜੂ ਸੈਮਸਨ 70 ਤੋਂ ਜ਼ਿਆਦਾ ਦੌੜਾਂ ਬਣਾਵੇਗਾ ਇਸਦੇ ਬਾਅਦ ਜਦੋਂ ਸੈਮਸਨ ਕ੍ਰੀਜ਼ 'ਤੇ ਦੌੜਾਂ ਬਣਾ ਰਹੇ ਸਨ ਤਾਂ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਭਵਿੱਖਬਾਣੀ ਸੱਚ ਸਾਬਤ ਹੋਵੇਗੀ। 14ਵੇਂ ਓਵਰ ਦੀ ਸਮਾਪਤੀ ਤੱਕ ਰਾਜਸਥਾਨ ਦੇ ਕੋਲ 9 ਵਿਕਟ ਬਚੇ ਸਨ ਅਤੇ ਉਸਨੂੰ 60 ਦੌੜਾਂ ਬਣਾਉਣੀਆਂ ਸਨ। ਪਰ ਕੋਲਕਾਤਾ ਦੇ ਸਪਿਨਰਾਂ ਨੇ ਬਾਜ਼ੀ ਪਲਟ ਦਿੱਤੀ ਅਤੇ ਰਾਜਸਥਾਨ ਨੇ ਮੈਚ ਖੋਹ ਲਿਆ।
ਫੀਫਾ ਵਿਸ਼ਵ ਕੱਪ 'ਚ ਮੇਜ਼ਬਾਨ ਰੂਸ ਨੂੰ ਡੋਪ ਟੈਸਟ ਦਾ ਹੱਕ ਨਹੀਂ
NEXT STORY