ਨਵੀਂ ਦਿੱਲੀ - ਮਾਡਲ ਸ਼ੈਨਨ ਡੀ ਲਾਮਾ ਦਾ ਕਹਿਣਾ ਹੈ ਕਿ ਉਹ ਰੀਅਲ ਮੈਡ੍ਰਿਡ ਸਟਾਰ ਜੇਮਸ ਰੋਡ੍ਰਿਗਜ਼ ਦਾ ਵਿਆਹ ਤੋੜਨ ਵਿਚ ਸ਼ਾਮਲ ਨਹੀਂ ਹੈ। ਸ਼ੈਨਨ ਦਾ ਕਹਿਣਾ ਹੈ ਕਿ ਇਹ ਬਿਲਕੁਲ ਬਕਵਾਸ ਹੈ ਕਿ ਮੈਂ ਜੇਮਸ ਅਤੇ ਡੇਵਿਡ ਦੇ ਰਿਸ਼ਤੇ ਵਿਚ ਦਰਾੜ ਪਾਈ ਹੈ। ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਜੇਮਸ ਅਤੇ ਡੇਵਿਡ ਦੋ ਸਾਲ ਪਹਿਲਾਂ ਹੀ ਤਲਾਕ ਲੈ ਚੁੱਕੇ ਹਨ। ਹਾਲਾਂਕਿ ਮੈਂ ਜੇਮਸ ਨੂੰ ਪਹਿਲਾਂ ਤੋਂ ਜਾਣਦੀ ਹਾਂ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਹੀ ਕਾਰਣ ਜੇਮਸ ਦਾ ਘਰ ਟੁੱਟਾ।
ਦਰਅਸਲ ਵੈਨੇਜ਼ੂਏਲਾ ਦੀ ਇਸ ਮਾਡਲ ਨੇ ਆਪਣੇ ਇੰਸਟਾਗ੍ਰਾਮ 'ਤੇ 10 ਲੱਖ ਤੋਂ ਵੱਧ ਫੈਨਜ਼ ਲਈ ਇਕ ਸੈਫਲੀ ਪੋਸਟ ਕੀਤੀ ਸੀ। ਇਸ 'ਤੇ ਇਕ ਵਿਅਕਤੀ ਨੇ ਉਸ 'ਤੇ ਜੇਮਸ ਦਾ ਘਰ ਤੋੜਨ ਦਾ ਦੋਸ਼ ਲਾਇਆ ਤਾਂ ਸ਼ੈਨਨ ਇਸ ਤੋਂ ਭੜਕ ਗਈ। ਉਸ ਨੇ ਉਕਤ ਕੁਮੈਂਟ ਦੇ ਜਵਾਬ ਵਿਚ ਲਿਖਿਆ, ''ਜਦੋਂ ਕਿਸੇ ਦਾ ਦੋ ਸਾਲ ਪਹਿਲਾਂ ਹੀ ਤਲਾਕ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੇ ਧੋਖਾ ਦਿੱਤਾ ਸੀ। ਇਸਦਾ ਇਹ ਮਤਲਬ ਹੁੰਦਾ ਹੈ ਕਿ ਦੋਵੇਂ ਇਕ-ਦੂਜੇ ਨੂੰ ਇਗਨੋਰ ਕਰ ਰਹੇ ਸਨ।''
ਸ਼ੈਨਨ ਨੇ ਉਕਤ ਫੈਨਜ਼ ਨੂੰ ਆਪਣੀ ਜ਼ੁਬਾਨ ਬੰਦ ਰੱਖਣ ਨੂੰ ਵੀ ਕਿਹਾ। ਨਾਲ ਹੀ ਲਿਖਿਆ ਕਿ ਮੈਂ ਤੁਹਾਡੇ ਸਾਰੇ ਵਹਿਮ ਦੂਰ ਕਰਨਾ ਚਾਹੁੰਦੀ ਹਾਂ ।
ਜ਼ਿਕਰਯੋਗ ਹੈ ਕਿ ਕੋਲੰਬੀਆ ਦੇ ਸਟਾਰ ਫੁੱਟਬਾਲਰ ਜੇਮਸ ਰੋਡ੍ਰਿਗਜ਼ ਬੀਤੇ ਸਾਲ ਹੋਏ ਫੀਫਾ ਵਿਸ਼ਵ ਕੱਪ ਦੌਰਾਨ ਵੀ ਵਿਵਾਦਾਂ ਵਿਚ ਰਿਹਾ ਸੀ। ਦਰਅਸਲ ਜੇਮਸ ਦਾ ਤਦ ਮਸ਼ਹੂਰ ਲਿੰਗਰੀ ਮਾਡਲ ਹੇਲਗਾ ਲਵਕਾਟੀ ਨਾਲ ਅਫੇਅਰ ਸੀ। ਹੇਲਗਾ ਜੇਮਸ ਦੇ ਹਰ ਮੈਚ ਵਿਚ ਉਸਦਾ ਉਤਸ਼ਾਹ ਵਧਾਉਣ ਲਈ ਮੌਜੂਦ ਰਹੀ ਪਰ ਜੇਮਸ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਸੁੰਦਰ ਗਰਲਫ੍ਰੈਂਡ ਦੇ ਚੱਕਰ ਵਿਚ ਖਰਾਬ ਪ੍ਰਦਰਸ਼ਨ ਕਰ ਰਿਹਾ ਹੈ।
ਮੀਂਹ ਕਾਰਨ ਰੱਦ ਹੋਏ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਤਰੇ ਲੋਕ, ਮੀਮਸ ਬਣਕੇ ਲਏ ਮਜ਼ੇ
NEXT STORY