ਨਵੀਂ ਦਿੱਲੀ— ਮਸ਼ਹੂਰ ਰੂਸ ਦੀ ਟੈਨਿਸ ਖਿਡਾਰੀ ਮਾਰੀਆ ਸ਼ਾਰਾਪੋਵਾ ਨੂੰ ਟੈਨਿਸ ਕੋਰਟ 'ਚ ਤੁਸੀਂ ਦੇਖਿਆ ਹੀ ਹੋਵੇਗਾ ਪਰ ਉਹ ਅਸਲ ਜਿੰਦਗੀ 'ਚ ਕਿਸੇ ਵੀ ਮਾਡਲ ਤੋਂ ਘੱਟ ਨਹੀਂ ਹੈ। ਸ਼ਾਰਾਪੋਵਾ ਦੇਖਣ 'ਚ ਜਿੰਨ੍ਹਾ ਜ਼ਿਆਦਾ ਸਿੰਪਲ ਦਿਖਾਈ ਦਿੰਦੀ ਹੈ ਉਸ ਤੋਂ ਕੀਤੇ ਜ਼ਿਆਦਾ ਉਹ ਖੂਬਸੂਰਸ ਹੈ। ਸਾਰਾਪੋਵਾ ਨੇ ਆਪਣੀ ਖੇਡ ਅਤੇ ਅਤੇ ਆਪਣੀ ਖੂਬਸੂਰਤੀ ਨਾਲ ਸਾਰਿਆ ਦਾ ਦਿਲ ਜਿੱਤ ਲਿਆ ਹੈ।
ਹਾਲ ਹੀ 'ਚ ਮਾਰਿਆ ਸ਼ਾਰਾਪੋਵਾ ਨੇ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਕੁਝ ਤਸਵੀਰਾਂ 'ਤੇ ਆਪਣੇ ਇਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਤਸਵੀਰਾਂ 'ਚ ਉਹ ਕਾਫੀ ਹੌਟ ਅਤੇ ਸੈਕਸੀ ਲੱਗ ਰਹੀ ਹੈ। ਜਿਸ 'ਚ ਉਸ ਨੇ ਕਾਲੇ ਰੰਗ ਦੀ ਬਿਕਨੀ ਪਾਈ ਹੋਈ ਹੈ ਅਤੇ ਸਿਰ 'ਤੇ ਹੈਟ ਲਈ ਹੈ। ਦੱਸ ਦਈਏ ਕਿ ਅਕਸਰ ਹੀ ਸ਼ਾਰਾਪੋਵਾ ਸੋਸ਼ਲ ਮੀਡੀਆ 'ਤੇ ਆਪਣਿਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਕ ਕੀਤੀਆਂ ਸਨ।
ਜ਼ਿਕਰਯੋਗ ਹੈ ਕਿ ਸ਼ਾਰਾਪੋਵਾ ਨੂੰ ਟੈਨਿਸ ਸੰਘ (ਡਬਲਯੂ. ਟੀ. ਏ) ਨੇ ਆਪਣੀ ਵਿਸ਼ਵ ਰੈਕਿੰਗ ਤੋਂ ਹਟਾ ਦਿੱਤਾ ਸੀ। ਡੋਪਿੰਗ ਦੀ ਦੋਸ਼ੀ ਪਾਏ ਜਾਣ 'ਤੇ ਬੈਨ ਦੇ ਕਾਰਨ ਸ਼ਾਰਾਪੋਵਾ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ। ਡ੍ਰਗਸ ਲੈਣ ਦੇ ਦੋਸ਼ੀ ਪਾਈ ਜਾਣ ਤੋਂ ਬਾਅਦ ਸ਼ਾਰਾਪੋਵਾ 'ਤੇ ਪਹਿਲਾਂ ਤਾਂ 2 ਸਾਲਾਂ ਦੀ ਬੈਨ ਲਗਾਇਆ ਗਿਆ ਪਰ ਬਾਅਦ 'ਚ ਇਸ ਬੈਨ ਨੂੰ ਘਟਾ ਕੇ 15 ਮਹੀਨੇ ਦਾ ਕਰ ਦਿੱਤਾ ਗਿਆ ਸੀ।
WWE ਪ੍ਰਸ਼ੰਸ਼ਕਾਂ ਨੂੰ ਝਟਕਾ, 8 ਦਸੰਬਰ ਨੂੰ ਭਾਰਤ 'ਚ ਨਹੀਂ ਹੋਵੇਗਾ ਸ਼ੋਅ
NEXT STORY