ਸਪੋਰਟਸ ਡੈਸਕ— ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਤੇ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ 10 ਤੋਂ 18 ਅਗਸਤ ਤਕ ਹੋਣ ਵਾਲੇ ਸਿਨਸਿਨਾਟੀ ਮਾਸਟਰ ਟੈਨਿਸ ਟੂਰਨਾਮੈਂਟ 'ਚ ਵਾਈਲਡ ਕਾਰਡ ਦਿੱਤਾ ਗਿਆ ਹੈ।
ਕਰੀਅਰ 'ਚ 5 ਗ੍ਰੈਂਡ ਸਲੈਮ ਸਮੇਤ 36 ਖਿਤਾਬ ਜਿੱਤ ਚੁੱਕੀ ਸ਼ਾਰਾਪੋਵਾ ਆਪਣੇ ਕਰੀਅਰ ਗ੍ਰੈਂਡ ਸਲੈਮ ਨੂੰ ਪੂਰਾ ਕਰਨ ਤੋਂ ਇਕ ਕਦਮ ਦੂਰ ਹੈ ਤੇ ਅਜਿਹਾ ਕਰਨ 'ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀਆਂ ਛੇ ਇਲੀਟ ਮਹਿਲਾਵਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗੀ। ਸ਼ਾਰਾਪੋਵਾ ਨੇ 15 ਸਾਲ ਪਹਿਲਾਂ 17 ਸਾਲ ਦੀ ਉਮਰ ਵਿਚ ਵਿੰਬਲਡਨ ਖਿਤਾਬ ਜਿੱਤਿਆ ਸੀ ਤੇ ਗ੍ਰੈਂਡ ਸਲੈਮ ਜਿੱਤਣ ਵਾਲੀ ਆਖਰੀ ਸਭ ਤੋਂ ਨੌਜਵਾਨ ਖਿਡਾਰਨ ਹੈ। ਉਹ ਕਰੀਅਰ 'ਚ 21 ਹਫਤੇ ਤੱਕ ਨੰਬਰ ਵਨ ਰੈਂਕਿੰਗ 'ਤੇ ਵੀ ਰਹਿ ਚੁੱਕੀ ਹੈ ਪਰ ਡੋਪਿੰਗ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਪਾਬੰਦੀ ਕਾਰਣ ਉਹ ਰੈਂਕਿੰਗ 'ਚ ਕਾਫੀ ਹੇਠਾਂ ਖਿਸਕ ਚੁੱਕੀ ਹੈ।
ਦੂਜੇ ਪਾਸੇ ਵੀਨਸ ਵੀ ਸਾਬਕਾ ਨੰਬਰ ਇਕ ਖਿਡਾਰਨ ਹੈ, ਜਿਸ ਦੇ ਖਾਤੇ 'ਚ ਸੱਤ ਗ੍ਰੈਂਡ ਸਲੈਮ ਸਮੇਤ 49 ਖਿਤਾਬ ਹਨ। ਉਹ ਸਾਰੇ ਚਾਰੋਂ ਗ੍ਰੈਂਡ ਸਲੈਮ ਦੇ ਫਾਈਨਲ ਤੱਕ ਪਹੁੰਚੀ ਹੈ ਤੇ 9 ਵਾਰ ਦੀ ਉਪ-ਜੇਤੂ ਰਹੀ ਹੈ। ਹਾਲ ਹੀ ਵਿਚ ਸਾਲ 2017 'ਚ ਆਸਟਰੇਲੀਅਨ ਓਪਨ ਤੇ ਵਿੰਬਲਡਨ 'ਚ ਖੇਡ ਚੁੱਕੀ ਹੈ। ਵੀਨਸ ਨੇ ਆਪਣੇ ਕਰੀਅਰ 'ਚ 11 ਹਫਤਿਆਂ ਤੱਕ ਨੰਬਰ ਵਨ ਰੈਂਕਿੰਗ 'ਤੇ ਰਹੀ ਹੈ। ਉਸ ਨੇ ਸਾਲ 2000 ਸਿਡਨੀ ਓਲੰਪਿਕ 'ਚ ਸਿੰਗਲਜ਼ ਵਰਗ ਦਾ ਸੋਨ ਤਮਗਾ ਵੀ ਜਿੱਤਿਆ ਸੀ।
ਕਸ਼ਮੀਰ ਲਈ ਰਵਾਨਾ ਹੋਏ ਧੋਨੀ, ਬੁੱਧਵਾਰ ਤੋਂ ਸ਼ੁਰੂ ਹੋਵੇਗੀ ਆਰਮੀ ਟ੍ਰੈਨਿੰਗ
NEXT STORY