ਨਵੀਂ ਦਿੱਲੀ— ਭਾਰਤੀ ਟੇਬਲ ਟੈਨਿਸ ਨੇ ਸਾਲ 2018 'ਚ ਵਿਸ਼ਵ 'ਚ ਆਪਣੀ ਖ਼ਾਸ ਪਛਾਣ ਬਣਾਈ ਅਤੇ ਜਿੱਥੇ ਮਨਿਕਾ ਬਤਰਾ ਨੇ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਉੱਥੇ ਹੀ ਏਸ਼ੀਆਈ ਖੇਡਾਂ 'ਚ ਭਾਰਤ ਨੇ ਦੋ ਇਤਿਹਾਸਕ ਤਮਗੇ ਹਾਸਲ ਕੀਤੇ। ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਸ਼ਰਤ ਕਮਲ ਨੇ ਇਸ ਸਾਲ ਟੇਬਲ ਟੈਨਿਸ 'ਚ ਪ੍ਰਦਰਸ਼ਨ ਦੇ ਬਾਰੇ ਕਿਹਾ, ''ਦੋ ਤਮਗਿਆਂ ਦੀ ਗੱਲ ਛੱਡੋ ਜੇਕਰ ਸਾਲ ਦੇ ਸ਼ੁਰੂ 'ਚ ਕਿਸੇ ਨੇ ਕਿਹਾ ਹੁੰਦਾ ਕਿ ਅਸੀਂ ਏਸ਼ੀਆਈ ਖੇਡਾਂ 'ਚ ਇਕ ਤਮਗਾ ਜਿੱਤਾਂਗੇ ਤਾਂ ਮੈਂ ਉਸ ਨੂੰ ਮਜ਼ਾਕ ਸਮਝਦਾ। ਇਹ ਮੇਰੇ ਲਈ ਅਤੇ ਭਾਰਤੀ ਟੇਬਲ ਟੈਨਿਸ ਲਈ ਸਰਵਸ੍ਰੇਸ਼ਠ ਸਾਲ ਰਿਹਾ।''
ਸ਼ਰਤ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਜਕਾਰਤਾ ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜਿੱਤਿਆ। ਉਸ ਨੇ ਕੁਆਰਟਰ ਫਾਈਨਲ 'ਚ ਜਾਪਾਨ ਨੂੰ ਹਰਾਇਆ ਸੀ। ਇੰਨਾ ਹੀ ਨਹੀਂ ਸ਼ਰਤ ਅਤੇ ਮਨਿਕਾ ਨੇ ਮਿਕਸਡ ਡਬਲਜ਼ 'ਚ ਵੀ ਕਾਂਸੀ ਤਮਗਾ ਹਾਸਲ ਕੀਤਾ। ਏਸ਼ੀਆਈ ਖੇਡਾਂ 'ਚ ਟੇਬਲ ਟੈਨਿਸ ਨੂੰ 1958 'ਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਇਸ 'ਚ ਤਮਗਾ ਜਿੱਤਣ 'ਚ ਸਫਲ ਰਿਹਾ। ਇਸ ਖੇਡ ਨੇ ਜਿੱਥੇ ਲੰਬੀ ਛਾਲ ਮਾਰੀ ਹੈ ਨਾਲ ਹੀ ਭਾਰਤ ਨੂੰ ਮਨਿਕਾ ਦੇ ਰੂਪ 'ਚ ਨਵੀਂ ਸਟਾਰ ਵੀ ਮਿਲੀ ਹੈ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਟੀਮ ਅਤੇ ਮਹਿਲਾ ਸਿੰਗਲ 'ਚ ਸੋਨ ਤਮਗੇ ਸਮੇਤ ਕੁਲ 4 ਤਮਹੇ ਜਿੱਤੇ। ਸ਼ਰਤ ਅਤੇ ਸਾਥੀਆਨ ਨੇ ਵੀ ਸਾਲ ਦੇ ਅੰਤ 'ਚ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕੀਤੀ। ਸ਼ਰਤ ਤਾਜ਼ਾ ਰੈਂਕਿੰਗ 'ਚ 30ਵੇਂ ਅਤੇ ਸਾਥੀਆਨ 31ਵੇਂ ਸਥਾਨ 'ਤੇ ਹਨ।
ਭਾਰਤੀ ਖਿਡਾਰੀ ਅਗਲੇ ਸਾਲ ਓਲੰਪਿਕ ਕੁਆਲੀਫਿਕੇਸ਼ਨ ਨੂੰ ਧਿਆਨ 'ਚ ਰੱਖ ਕੇ 14 ਤੋਂ 16 ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣਗੇ। ਭਾਰਤ ਦਾ ਟੀਚਾ ਹੁਣ ਓਲੰਪਿਕ 'ਚ ਤਮਗਾ ਜਿੱਤ ਕੇ ਇਤਿਹਾਸ ਰਚਨਾ ਹੋਵੇਗਾ ਅਤੇ ਖਿਡਾਰੀਆਂ ਨੇ ਇਸ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਭਾਰਤ ਇਸ ਤੋਂ ਪਹਿਲਾਂ ਅਰਜਨਟੀਨਾ 'ਚ ਯੁਵਾ ਓਲੰਪਿਕ 'ਚ ਤਮਗਾ ਜਿੱਤਣ ਦੇ ਕਰੀਬ ਪਹੁੰਚ ਗਿਆ ਸੀ। ਯੁਵਾ ਅਰਚਨਾ ਕਾਮਤ ਕਾਂਸੀ ਤਮਗੇ ਲਈ ਪਲੇਆਫ ਮੈਚ 'ਚ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਹਾਰ ਗਈ ਸੀ।
ਆਸਟਰੇਲੀਆ 'ਚ ਅਜੇ ਤੱਕ ਬਾਕਸਿੰਗ ਡੇ ਟੈਸਟ ਨਹੀਂ ਜਿੱਤ ਸਕਿਆ ਹੈ ਭਾਰਤ
NEXT STORY