ਨਵੀਂ ਦਿੱਲੀ : ਸੰਜੂ ਸੈਮਸਨ ਨੇ ਬੰਗਲਾਦੇਸ਼ ਖਿਲਾਫ ਤੀਜੇ ਟੀ-20 ਮੈਚ 'ਚ ਸੈਂਕੜਾ ਜੜ ਕੇ ਭਾਰਤ ਨੂੰ 133 ਦੌੜਾਂ ਦੀ ਇਤਿਹਾਸਕ ਜਿੱਤ ਦਿਵਾਉਣ 'ਚ ਅਹਿਮ ਯੋਗਦਾਨ ਪਾਇਆ। ਉਸ ਨੇ ਹੈਦਰਾਬਾਦ 'ਚ ਹੋਏ ਮੈਚ 'ਚ ਸਿਰਫ 40 ਗੇਂਦਾਂ 'ਚ ਸੈਂਕੜਾ ਲਗਾਇਆ ਸੀ। ਸੈਮਸਨ ਕੇਰਲ ਦੇ ਤਿਰੂਵਨੰਤਪੁਰਮ ਤੋਂ ਆਏ ਹਨ ਅਤੇ ਹੁਣ ਇਸ ਸ਼ਹਿਰ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਉਨ੍ਹਾਂ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਹੈ। ਥਰੂਰ ਨੇ ਭਾਰਤੀ ਸਲਾਮੀ ਬੱਲੇਬਾਜ਼ ਨੂੰ ਇਕ ਸ਼ਾਲ ਤੋਹਫੇ ਵਜੋਂ ਦਿੱਤੀ ਹੈ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸੰਜੂ ਸੈਮਸਨ ਨੂੰ ਸ਼ਾਲ ਦਿੰਦੇ ਹੋਏ ਹੱਥ ਹਿਲਾ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਮੈਂ ਇਕ ਹੀਰੋ ਦਾ ਸਵਾਗਤ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸੰਜੂ ਸੈਮਸਨ ਜੋ ਹਾਲ ਹੀ ਵਿਚ ਬੰਗਲਾਦੇਸ਼ ਖਿਲਾਫ ਸ਼ਾਨਦਾਰ ਸੈਂਕੜਾ ਲਗਾਉਣ ਤੋਂ ਬਾਅਦ ਤਿਰੂਵਨੰਤਪੁਰਮ ਪਰਤਿਆ ਹੈ, ਉਨ੍ਹਾਂ ਦਾ ਸਨਮਾਨ ਕਰਨ ਲਈ ਮੈਂ ਸੈਮਸਨ ਨੂੰ ਇਕ ਸ਼ਾਲ ਭੇਂਟ ਕੀਤਾ।" ਦੱਸਣਯੋਗ ਹੈ ਕਿ ਸ਼ਸ਼ੀ ਥਰੂਰ ਸੰਜੂ ਸੈਮਸਨ ਦੇ ਬਹੁਤ ਵੱਡੇ ਫੈਨ ਰਹੇ ਹਨ। ਜਦੋਂ ਇਸ ਵਿਕਟਕੀਪਰ ਬੱਲੇਬਾਜ਼ ਨੂੰ 2023 ਵਨਡੇ ਵਿਸ਼ਵ ਕੱਪ ਲਈ ਟੀਮ ਵਿਚ ਥਾਂ ਨਹੀਂ ਮਿਲੀ ਤਾਂ ਥਰੂਰ ਨੇ ਚੋਣਕਾਰਾਂ ਦੀ ਸਖ਼ਤ ਆਲੋਚਨਾ ਕੀਤੀ ਸੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ 'ਚ ਹੈ ਦੌੜਾਂ ਦੀ ਭੁੱਖ, ਹਰ ਮੈਚ ਤੋਂ ਬਾਅਦ ਮੁਲਾਂਕਣ ਕਰਨਾ ਸਹੀ ਨਹੀਂ : ਗੌਤਮ ਗੰਭੀਰ
ਇਕ ਓਵਰ 'ਚ ਮਾਰੇ ਸਨ 5 ਛੱਕੇ
ਭਾਰਤ-ਬੰਗਲਾਦੇਸ਼ ਤੀਜਾ ਟੀ-20 ਮੈਚ ਵੀ ਸੰਜੂ ਸੈਮਸਨ ਲਈ ਯਾਦਗਾਰ ਬਣ ਗਿਆ, ਕਿਉਂਕਿ ਉਸ ਨੇ ਰਿਸ਼ਾਦ ਹੁਸੈਨ ਦੇ ਇਕ ਓਵਰ ਵਿਚ 5 ਛੱਕੇ ਜੜੇ। ਦਰਅਸਲ, ਉਸਨੇ ਪਹਿਲਾਂ ਹੀ ਇਸ ਕਾਰਨਾਮੇ ਦੀ ਯੋਜਨਾ ਬਣਾ ਲਈ ਸੀ ਕਿਉਂਕਿ ਉਸਦੇ ਸਲਾਹਕਾਰ ਪਹਿਲਾਂ ਹੀ ਉਸ ਨੂੰ ਲਗਾਤਾਰ ਛੱਕੇ ਮਾਰਨ ਲਈ ਜ਼ੋਰ ਦੇ ਰਹੇ ਸਨ। ਸੈਮਸਨ ਲੰਬੇ ਸਮੇਂ ਤੋਂ ਇਸ ਰਿਕਾਰਡ ਦਾ ਪਿੱਛਾ ਕਰ ਰਿਹਾ ਸੀ, ਹੁਣ ਆਖਰਕਾਰ ਉਸਨੇ ਇਹ ਕਰ ਦਿਖਾਇਆ ਹੈ। ਸੈਮਸਨ ਨੇ ਬੰਗਲਾਦੇਸ਼ ਖਿਲਾਫ 40 ਗੇਂਦਾਂ ਵਿਚ ਸੈਂਕੜਾ ਲਗਾਇਆ ਅਤੇ ਉਸਦੀ ਪਾਰੀ 47 ਗੇਂਦਾਂ ਵਿਚ 111 ਦੇ ਸਕੋਰ 'ਤੇ ਸਮਾਪਤ ਹੋਈ। ਉਹ ਟੀ-20 ਕ੍ਰਿਕਟ ਵਿਚ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਵਿਕਟਕੀਪਰ ਬੱਲੇਬਾਜ਼ ਵੀ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਲਕ ਵਰਮਾ ਟੀ-20 ਇਮਰਜਿੰਗ ਟੀਮ ਏਸ਼ੀਆ ਕੱਪ 'ਚ ਭਾਰਤ-ਏ ਦੇ ਕਪਤਾਨ ਹੋਣਗੇ
NEXT STORY