ਨਾਨਿੰਗ— ਬੈਡਮਿੰਟਨ ਖਿਡਾਰੀ ਸ਼ੀ ਯੁਕੀ ਨੇ ਵਿਸ਼ਵ ਚੈਂਪੀਅਨ ਕੇਂਟੋ ਮੋਮੋਟਾ ਨੂੰ ਹਰਾ ਕੇ ਉਲਟਫੇਰ ਕੀਤਾ ਜਿਸ ਨਾਲ ਮੇਜ਼ਬਾਨ ਚੀਨ ਨੇ ਐਤਵਾਰ ਨੂੰ ਜਾਪਾਨ ਨੂੰ ਵ੍ਹਾਈਟਵਾਸ਼ ਕਰਕੇ 11ਵਾਂ ਸੁਦੀਰਮਨ ਕੱਪ ਖਿਤਾਬ ਆਪਣੇ ਨਾਂ ਕੀਤਾ। ਜਾਪਾਨ ਨੇ ਕਦੀ ਵੀ ਬੈਡਮਿੰਟਨ ਵਿਸ਼ਵ ਮਿਕਸਡ ਟੀਮ ਚੈਂਪੀਅਨਸ਼ਿਪ ਨਹੀਂ ਜਿੱਤੀ ਹੈ ਅਤੇ ਇਸ ਵਾਰ ਵੀ ਉਨ੍ਹਾਂ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨ ਨੇ ਪੁਰਸ਼ ਡਬਲਜ਼ ਦੇ ਜ਼ਰੀਏ 1-0 ਨਾਲ ਬੜ੍ਹਤ ਬਣਾ ਲਈ, ਇਸ ਤੋਂ ਬਾਅਦ ਚੇਨ ਯੁਫੇਈ ਅਤੇ ਅਕਾਨੇ ਯਾਮਾਗੁਚੀ ਵਿਚਾਲੇ ਮਹਿਲਾ ਸਿੰਗਲ ਮੈਚ ਦੇ ਬਾਅਦ ਬੜ੍ਹਤ ਨੂੰ 2-0 ਕਰ ਦਿੱਤਾ। ਜਾਪਾਨ ਨੂੰ ਮੁਕਾਬਲੇ 'ਚ ਬਣੇ ਰਹਿਣ ਲਈ ਮੋਮੋਟਾ ਦੀ ਜਿੱਤ ਦੀ ਜ਼ਰੂਰਤ ਸੀ ਪਰ ਉਹ ਉਹ ਸ਼ੀ ਯੁਕੀ ਤੋਂ ਹਾਰ ਗਏ।
ਏਸ਼ੀਆਈ ਬੈਡਮਿੰਟਨ ਪਰਿਸ਼ਦ ਦੇ ਉਪ-ਪ੍ਰਧਾਨ ਚੁੱਣੇ ਗਏ ਹਿਮਾਂਤਾ
NEXT STORY