ਨਵੀਂ ਦਿੱਲੀ (ਬਿਊਰੋ)— ਦੱਖਣ ਅਫਰੀਕਾ ਨੂੰ ਦੂਜੇ ਵਨਡੇ ਵਿਚ 9 ਵਿਕਟਾਂ ਨਾਲ ਹਰਾ ਕੇ ਭਾਰਤ ਨੇ 6 ਮੈਚਾਂ ਦੀ ਵਨਡੇ ਸੀਰੀਜ਼ ਵਿਚ 2-0 ਦੀ ਮਹੱਤਵਪੂਰਣ ਲੀਡ ਲੈ ਲਈ ਹੈ। ਪਹਿਲੇ ਮੈਚ ਦੀ ਤਰ੍ਹਾਂ ਦੂਜੇ ਮੈਚ ਵਿਚ ਵੀ ਦੱਖਣ ਅਫਰੀਕੀ ਬੱਲੇਬਾਜ਼ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਸਪਿਨ ਦਾ ਜਵਾਬ ਨਹੀਂ ਲੱਭ ਸਕੇ। ਦੋਨੋਂ ਸਪਿਨ ਗੇਂਦਬਾਜ਼ਾਂ ਨੇ ਮਿਲ ਕੇ ਦੱਖਣ ਅਫਰੀਕਾ ਦੇ 10 ਵਿਚੋਂ 8 ਵਿਕਟਾਂ ਝਟਕ ਲਈਆਂ। ਯੁਜਵੇਂਦਰ ਚਾਹਲ ਨੇ ਪਹਿਲੀ ਵਾਰੀ ਵਨਡੇ ਮੈਚਾਂ ਵਿਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਚਾਹਲ ਨੇ 8.2 ਓਵਰਾਂ ਵਿਚ 22 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਕੁਲਦੀਪ ਯਾਦਵ ਨੇ ਅੱਠ ਓਵਰਾਂ ਵਿਚ 20 ਦੌੜਾਂ ਦੇ ਕੇ ਤਿੰਨ ਸਫਲਤਾਵਾਂ ਹਾਸਲ ਕੀਤੀਆਂ। ਭਾਰਤੀ ਗੇਂਦਬਾਜ਼ੀ ਦੇ ਅੱਗੇ ਪੂਰੀ ਦੱਖਣ ਅਫਰੀਕੀ ਟੀਮ 32.2 ਓਵਰਾਂ ਵਿਚ ਸਿਰਫ 118 ਦੌੜਾਂ ਉੱਤੇ ਢੇਰ ਹੋ ਗਈ। ਆਸਾਨ ਟੀਚੇ ਨੂੰ ਭਾਰਤੀ ਬੱਲੇਬਾਜ਼ਾਂ ਨੇ ਸਿਰਫ ਰੋਹਿਤ ਸ਼ਰਮਾ ਦਾ ਵਿਕਟ ਗੁਆ ਕੇ ਹਾਸਲ ਕਰ ਲਿਆ। ਸ਼ਿਖਰ ਧਵਨ ਨੇ ਅਜੇਤੂ 51 ਅਤੇ ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 46 ਦੌੜਾਂ ਦੀ ਪਾਰੀ ਖੇਡੀ।
ਮੈਚ ਖਤਮ ਹੋਇਆ ਤਾਂ ਯੁਜਵੇਂਦਰ ਚਾਹਲ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।
ਬਾਅਦ ਵਿਚ ਟਵਿੱਟਰ ਉੱਤੇ ਚਾਹਲ ਨਾਲ ਸੈਲਫੀ ਅਪਲੋਡ ਕਰ ਕੇ ਸ਼ਿਖਰ ਧਵਨ ਨੇ ਲਿਖਿਆ,”'ਛੋਟੇ ਪੈਕੇਟ ਵਿਚ ਵੱਡਾ ਬੰਬ ਯੁਜਵੇਂਦਰ ਚਾਹਲ। ਸ਼ਾਨਦਾਰ ਪ੍ਰਦਰਸ਼ਨ ਲਈ ਸ਼ਾਬਾਸ਼।'
ਇਸ ਟਵੀਟ ਦੇ ਜਵਾਬ ਵਿਚ ਚਾਹਲ ਨੇ ਲਿਖਿਆ,”'ਹਾ ਹਾ ਥੈਕਿਊ ਬੱਬਰ ਸ਼ੇਰ। ਧਵਨ ਨੂੰ ਟੀਮ ਦੇ ਸਾਥੀ ਅਤੇ ਫੈਂਸ 'ਗੱਬਰ' ਦੇ ਨਾਮ ਨਾਲ ਬੁਲਾਉਂਦੇ ਹਨ।'
ਭੁਵੀ ਨੇ ਆਪਣੀ ਬਚਪਨ ਦੀ ਦੋਸਤ ਨਾਲ ਕਰਾਇਆ ਸੀ ਵਿਆਹ, ਗੱਜ-ਵੱਜ ਕੇ ਆਈ ਸੀ ਬਰਾਤ
NEXT STORY