ਟੋਕੀਓ— ਸ਼ਿਵ ਥਾਪਾ (63 ਕਿਲੋ) ਅਤੇ ਪੂਜਾ ਰਾਣੀ (75 ਕਿਲੋਗ੍ਰਾਮ) ਨੇ ਵੀਰਵਾਰ ਨੂੰ ਇੱਥੇ ਮੁੱਕੇਬਾਜ਼ੀ ਦੀ ਓਲੰਪਿਕ ਟੈਸਟ ਪ੍ਰਤੀਯੋਗਿਤਾ 'ਚ ਸੋਨ ਤਮਗੇ ਜਿੱਤੇ ਜਦਕਿ ਆਸ਼ੀਸ਼ (69 ਕਿਲੋਗ੍ਰਾਮ) ਨੂੰ ਫਾਈਨਲ 'ਚ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਚਾਰ ਵਾਰ ਦੇ ਏਸ਼ੀਆਈ ਤਮਗਾਧਾਰਕ ਥਾਪਾ ਨੇ ਕਜ਼ਾਖਸਤਾਨ ਦੇ ਰਾਸ਼ਟਰੀ ਚੈਂਪੀਅਨ ਅਤੇ ਏਸ਼ੀਆਈ ਕਾਂਸੀ ਤਮਗਾ ਜੇਤੂ ਸਨਾਤਾਲੀ ਤੋਲਤਾਯੇਵ ਨੂੰ ਇਕਪਾਸੜ ਮੁਕਾਬਲੇ 'ਚ 5-0 ਨਾਲ ਹਰਾਇਆ। ਥਾਪਾ ਸਾਬਕਾ ਰਾਸ਼ਟਰੀ ਚੈਂਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਮਗਾ ਜੇਤੂ ਹਨ।

ਏਸ਼ੀਆਈ ਖੇਡਾਂ ਦੀ ਸਾਬਕਾ ਕਾਂਸੀ ਤਮਗਾ ਜੇਤੂ ਪੂਜਾ ਰਾਣੀ ਨੇ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਰਾਣੀ ਨੇ ਇਸ ਸਾਲ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਆਸ਼ੀਸ਼ ਨੂੰ ਹਾਲਾਂਕਿ ਫਾਈਨਲ 'ਚ ਜਾਪਾਨ ਦੇ ਸੇਵੋਨ ਓਕੋਜਾਵਾ ਦੇ ਖਿਲਾਫ ਹਾਰ ਦੇ ਨਾਲ ਕਾਂਸੀ ਤਮਗੇ ਦੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ (51 ਕਿਲੋਗ੍ਰਾਮ), ਸਿਮਰਨਜੀਤ ਕੌਰ (60 ਕਿਲੋਗ੍ਰਾਮ), ਸੁਮਿਤ ਸਾਂਗਵਾਨ (1 ਕਿਲੋਗ੍ਰਾਮ) ਅਤੇ ਵਾਹਲਿਮਪੁਈਆ (75 ਕਿਲੋਗ੍ਰਾਮ) ਨੇ ਬੁੱਧਵਾਰ ਨੂੰ ਸੈਮੀਫਾਈਨਲ 'ਚ ਹਾਰ ਦੇ ਨਾਲ ਕਾਂਸੀ ਤਮਗਾ ਜਿੱਤਿਆ ਸੀ।
ਆਰਸੇਨਲ ਨੂੰ ਸ਼ੂਟਆਊਟ ਵਿਚ ਹਰਾ ਕੇ ਲੀਵਰਪੂਲ ਲੀਗ ਕੱਪ ਦੇ ਕੁਆਰਟਰ ਫਾਈਨਲ 'ਚ
NEXT STORY