ਸਪੋਰਟਸ ਡੈਸਕ- ਹੁਣ ਆਈਪੀਐਲ 2025 ਸ਼ੁਰੂ ਹੋਣ ਵਿੱਚ ਕੁਝ ਦਿਨ ਹੀ ਬਾਕੀ ਹਨ। ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ, ਪੰਜਾਬ ਕਿੰਗਜ਼ ਦੀ ਟੀਮ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ 25 ਮਾਰਚ ਨੂੰ ਗੁਜਰਾਤ ਟਾਈਟਨਜ਼ ਖ਼ਿਲਾਫ਼ ਖੇਡੇਗੀ। ਆਈਪੀਐਲ 2025 ਦੀ ਸ਼ੁਰੂਆਤ ਤੋਂ ਪਹਿਲਾਂ, ਪੰਜਾਬ ਕਿੰਗਜ਼ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਅਫਗਾਨਿਸਤਾਨ ਦੇ ਹਰਫ਼ਨਮੌਲਾ ਅਜ਼ਮਤੁੱਲਾ ਉਮਰਜ਼ਈ ਸ਼ੁਰੂਆਤੀ ਮੈਚ ਨਹੀਂ ਖੇਡ ਸਕਣਗੇ।
ਇਹ ਵੀ ਪੜ੍ਹੋ : 6,6,6,6,6,6..., ਇਕ ਓਵਰ 'ਚ 6 ਛੱਕੇ, ਇਸ ਧਾਕੜ ਬੱਲੇਬਾਜ਼ ਨੇ ਮਚਾਈ ਤਬਾਹੀ, ਠੋਕਿਆ ਤੂਫਾਨੀ ਸੈਂਕੜਾ, ਦੇਖੋ ਵੀਡੀਓ
ਇੱਕ ਵਨਡੇ ਕ੍ਰਿਕਟ ਵਿੱਚ ਆਈਸੀਸੀ ਰੈਂਕਿੰਗ ਵਿੱਚ ਦੁਨੀਆ ਦੇ ਨੰਬਰ-1 ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ, ਆਈਪੀਐਲ 2025 ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕਣਗੇ ਕਿਉਂਕਿ ਉਨ੍ਹਾਂ ਦੇ ਘਰ ਕੁਝ ਕੰਮ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਉਸਨੇ ਫਰੈਂਚਾਇਜ਼ੀ ਪੰਜਾਬ ਕਿੰਗਜ਼ ਨੂੰ ਕਿਹਾ ਹੈ ਕਿ ਨਿੱਜੀ ਕਾਰਨਾਂ ਕਰਕੇ ਉਹ ਟੀਮ ਵਿੱਚ ਦੇਰ ਨਾਲ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : IPL ਦੇ ਇਤਿਹਾਸ 'ਚ ਅੱਜ ਤਕ ਨਹੀਂ ਟੁੱਟਾ ਇਸ ਭਾਰਤੀ ਦਾ ਮਹਾਰਿਕਾਰਡ, ਇਸ ਸੀਜ਼ਨ 'ਚ ਵੀ ਟੁੱਟਣਾ ਲਗਦੈ ਅਸੰਭਵ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕਿੰਗਜ਼ ਦੇ ਵਿਦੇਸ਼ੀ ਖਿਡਾਰੀ ਸੋਮਵਾਰ ਤੋਂ ਆ ਰਹੇ ਹਨ, ਪਰ ਆਈਸੀਸੀ ਵਨਡੇ ਪਲੇਅਰ ਆਫ ਦਿ ਈਅਰ ਅਜ਼ਮਤੁੱਲਾ ਉਮਰਜ਼ਈ ਅਜੇ ਟੀਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਹੁਣ, ਉਮਰਜ਼ਈ ਕਦੋਂ ਉਪਲਬਧ ਹੋਵੇਗਾ, ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਇਕ ਰਿਪੋਰਟ ਵਿੱਚ ਆਈਪੀਐਲ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਹੈ, "ਅਜ਼ਮਤੁੱਲਾ ਉਮਰਜ਼ਈ ਦੇ ਘਰ ਕੁਝ ਸਮੱਸਿਆ ਹੈ। ਉਹ ਟੀਮ ਵਿੱਚ ਦੇਰ ਨਾਲ ਸ਼ਾਮਲ ਹੋਣਗੇ। ਟੀਮ ਦੇ ਹੋਰ ਵਿਦੇਸ਼ੀ ਖਿਡਾਰੀ ਅੱਜ ਤੋਂ ਆਉਣੇ ਸ਼ੁਰੂ ਹੋ ਗਏ ਹਨ।"
ਇਹ ਵੀ ਪੜ੍ਹੋ : ਖੇਡ ਦੇ ਮੈਦਾਨ 'ਤੇ ਵਾਪਰਿਆ ਦਰਦਨਾਕ ਹਾਦਸਾ, ਧਾਕੜ ਕ੍ਰਿਕਟਰ 'ਤੇ ਡਿੱਗੀ ਆਸਮਾਨੀ ਬਿਜਲੀ, ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਈ. ਓ. ਸੀ. ਬੋਰਡ ਨੇ ਲਾਸ ਏਂਜਲਸ ਓਲੰਪਿਕ ’ਚ ਮੁੱਕੇਬਾਜ਼ੀ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ
NEXT STORY