ਜਕਾਰਤਾ– ਭਾਰਤੀ ਨਿਸ਼ਾਨੇਬਾਜ਼ਾਂ ਦਾ ਏਸ਼ੀਆਈ ਓਲੰਪਿਕ ਕੁਆਲੀਫਾਇਰ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਤੇ ਯੋਗੇਸ਼ ਸਿੰਘ ਨੇ ਪੁਰਸ਼ਾਂ ਦੀ 25 ਮੀਟਰ ਸੈਂਟਰ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਸੋਮਵਾਰ ਨੂੰ ਵਿਅਕਤੀਗਤ ਤੇ ਟੀਮ ਵਰਗ ਵਿਚ ਸੋਨ ਤਮਗੇ ਜਿੱਤੇ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਯੋਗੇਸ਼ ਨੇ 573 ਦੇ ਸਕੋਰ ਨਾਲ ਵਿਅਕਤੀਗਤ ਸੋਨਾ ਜਿੱਤਿਆ। ਓਮਾਨ ਦਾ ਮੁਰਾਦ ਅਲ ਬਾਲੂਸ਼ੀ (570) ਦੂਜੇ ਤੇ ਇੰਡੋਨੇਸ਼ੀਆ ਦੇ ਅਨੰਗਯੂਲਿਯਾਂਤੋ (567) ਤੀਜੇ ਸਥਾਨ ’ਤੇ ਰਿਹਾ। ਭਾਰਤ ਦੇ ਪੰਕਜ ਯਾਦਵ (567) ਤੇ ਅਕਸ਼ੈ ਜੈਨ (564) ਕ੍ਰਮਵਾਰ ਚੌਥੇ ਤੇ 6ਵੇਂ ਸਥਾਨ ’ਤੇ ਰਹੇ। ਭਾਰਤੀ ਤਿਕੜੀ ਨੇ 1740 ਅੰਕਾਂ ਨਾਲ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਕੁਵੈਤ ਵਿਚ ਸ਼ਾਟਗਨ ਕੁਆਲੀਫਾਇਰ ਵਿਚ ਰਾਸ਼ਟਰਮੰਲ ਖੇਡਾਂ ਦੀ ਸੋਨ ਤਮਗਾ ਜੇਤੂ ਸ਼੍ਰੇਯਸੀ ਸਿੰਘ ਨੂੰ ਮਹਿਲਾਵਾਂ ਦੇ ਟ੍ਰੈਪ ਵਰਗ ’ਚ 5ਵੇਂ ਸਥਾਨ ਨਾਲ ਸਬਰ ਕਰਨਾ ਪਿਆ। ਉਹ ਪੰਜ ਦੌਰ ਵਿਚ 115 ਅੰਕ ਲੈ ਕੇ ਫਾਈਨਲ ਵਿਚ ਪਹੁੰਚੀ ਸੀ ਪਰ ਫਾਈਨਲ ਵਿਚ 19 ਅੰਕ ਹੀ ਬਣਾ ਸਕੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ ਜੇਕਰ ਟਰਨਿੰਗ ਪਿੱਚ ਤਿਆਰ ਕਰਦਾ ਹੈ ਤਾਂ ਇੰਗਲੈਂਡ ਦੇ ਸਪਿਨਰ ਵੀ ਕਾਰਗਾਰ ਸਾਬਤ ਹੋਣਗੇ : ਨਾਸਿਰ ਹੁਸੈਨ
NEXT STORY