ਨਵੀਂ ਦਿੱਲੀ— ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਦੌਰੇ ਲਈ ਭਾਰਤ ਦੀ ਸੀਮਿਤ ਓਵਰ ਟੀਮ 'ਚ ਜਗ੍ਹਾ ਨਹੀਂ ਮਿਲਣ 'ਤੇ ਨਿਰਾਸ਼ ਜਤਾਈ ਹੈ। ਆਈ.ਸੀ.ਸੀ. ਵਰਲਡ ਕੱਪ 'ਚ ਭਾਰਤੀ ਟੀਮ ਦੇ ਸੈਮੀਫਾਈਨਲ ਤੋਂ ਬਾਹਰ ਹੋਣ ਜਾਣ ਦੇ ਬਾਅਦ ਉਮੀਦ ਜਤਾਈ ਜਾ ਰਹੀ ਸੀ ਕਿ ਚੋਣਕਰਤਾ ਯੁਵਾ ਖਿਡਾਰੀਆਂ ਨੂੰ ਟੀਮ 'ਚ ਮੌਕਾ ਦੇਣਗੇ। ਵਿੰਡੀਜ਼ ਦੌਰੇ ਲਈ ਮਨੀਸ਼ ਪਾਂਡੇ ਅਤੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਵੀ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਦਾ ਹਾਲ ਹੀ 'ਚ ਖਤਮ ਵਿੰਡੀਜ਼-ਏ ਦੌਰੇ 'ਚ ਭਾਰਤ ਏ ਟੀਮ ਵੱਲੋਂ ਪ੍ਰਦਰਸ਼ਨ ਚੰਗਾ ਰਿਹਾ ਸੀ। ਪਰ 19 ਸਾਲ ਦੇ ਗਿੱਲ ਨੂੰ ਟਵੰਟੀ-20 ਅਤੇ ਵਨ-ਡੇ ਟੀਮ ਦੋਹਾਂ 'ਚ ਜਗ੍ਹਾ ਨਹੀਂ ਮਿਲ ਸਕੀ ਜਿਸ 'ਤੇ ਉਨ੍ਹਾਂ ਨੇ ਨਿਰਾਸ਼ਾ ਜਤਾਈ ਹੈ।
ਉਨ੍ਹਾਂ ਨੇ ਇਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਉਹ ਰਾਸ਼ਟਰੀ ਟੀਮ 'ਚ ਜਗ੍ਹਾ ਨਹੀਂ ਮਿਲਣ ਦੇ ਬਾਰੇ 'ਚ ਹੁਣ ਲਗਾਤਾਰ ਨਹੀਂ ਸੋਚਣਾ ਚਾਹੁੰਦੇ ਹਨ। ਗਿੱਲ ਵਿੰਡੀਜ਼-ਏ ਖਿਲਾਫ ਭਾਰਤ-ਏ ਟੀਮ ਵੱਲੋਂ 218 ਦੌੜਾਂ ਬਣਾ ਕੇ ਚੋਟੀ ਦੇ ਸਕੋਰਰ ਰਹੇ ਸਨ। ਗਿੱਲ ਨੇ ਕਿਹਾ, ''ਮੈਂ ਤਾਂ ਸੀਨੀਅਰ ਪੁਰਸ਼ ਟੀਮ 'ਚ ਜਗ੍ਹਾ ਬਣਾਉਣ ਦਾ ਇੰਤਜ਼ਾਰ ਕਰ ਰਿਹਾ ਸੀ। ਮੈਨੂੰ ਉਮੀਦ ਸੀ ਕਿ ਵਿੰਡੀਜ਼ ਦੌਰੇ ਲਈ ਚੋਣਕਰਤਾ ਜੋ ਟੀਮ ਐਲਾਨਣਗੇ ਉਸ 'ਚ ਮੇਰਾ ਨਾਂ ਹੋਵੇਗਾ। ਘੱਟੋ-ਘੱਟ ਕਿਸੇ ਇਕ ਫਾਰਮੈਟ 'ਚ ਤਾਂ ਮੈਨੂੰ ਜਗ੍ਹਾ ਮਿਲੇਗੀ। ਮੈਨੂੰ ਟੀਮ 'ਚ ਜਗ੍ਹਾ ਮਿਲਣਾ ਨਿਰਾਸ਼ਾਜਨਕ ਹੈ ਪਰ ਇਸ ਬਾਰੇ ਮੈਂ ਸੋਚ ਕੇ ਸਮਾਂ ਅਜਾਈ ਨਹੀਂ ਜਾਣ ਦਿਆਂਗਾ। ਮੈਂ ਦੌੜਾਂ ਬਣਾਉਣਾ ਜਾਰੀ ਰੱਖਾਂਗਾ ਅਤੇ ਚੋਣਕਰਤਾਵਾਂ ਨੂੰ ਆਪਣੀ ਹੁਨਰ ਦਿਖਾਉਂਦਾ ਰਹਾਂਗਾ।''
ਟੈਸਟ ਕ੍ਰਿਕਟ 'ਚ ਵੀ ਬਦਲ ਗਈ ਜਰਸੀ ਦੀ ਰੂਪ ਰੇਖਾ, ICC ਨੇ ਦਿੱਤੀ ਮਨਜ਼ੂਰੀ
NEXT STORY