ਡਬਲਿਨ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਹਮਵਤਨ ਅਨਿਰਬਾਨ ਲਾਹਿੜੀ ਦੇ ਨਾਲ ਮੈਮੋਰੀਅਲ ਗੋਲਫ ਟੂਰਨਾਮੈਂਟ ਦੇ ਦੂਜੇ ਦਿਨ ਕੱਟ ਵਿਚ ਪ੍ਰਵੇਸ਼ ਕੀਤਾ। ਸ਼ੁਭੰਕਰ ਨੇ ਪਹਿਲੇ ਦੌਰ ਵਿਚ 73 ਤੇ ਦੂਜੇ ਦੌਰ ਵਿਚ ਇਵਾਨ ਪਾਰ 71 ਦਾ ਕਾਰਡ ਖੇਡਿਆ, ਜਿਸ ਨਾਲ ਉਸ ਦਾ ਕੁਲ ਸਕੋਰ ਇਵਨ ਪਾਰ ਰਿਹਾ, ਜਿਸ ਨਾਲ ਉਹ ਸਾਂਝੇ ਤੌਰ 'ਤੇ 55ਵੇਂ ਸਥਾਨ ਨਾਲ ਕੱਟ ਵਿਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ। ਲਾਹਿੜੀ ਨੇ ਦੂਜੇ ਦੌਰ ਵਿਚ ਚਾਰ ਓਵਰ 76 ਦਾ ਕਾਰਡ ਖੇਡਿਆ ਤੇ ਉਸ ਦਾ ਕੁਲ ਸਕੋਰ 1 ਅੰਡਰ 143 ਰਿਹਾ, ਜਿਸ ਨਾਲ ਉਹ ਸਾਂਝੇ ਤੌਰ 'ਤੇ 44ਵੇਂ ਸਥਾਨ 'ਤੇ ਰਿਹਾ, ਜਦਕਿ ਪਹਿਲੇ ਦੌਰ ਤੋਂ ਬਾਅਦ ਉਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਿਹਾ ਸੀ।
ਫ੍ਰੈਂਚ ਓਪਨ : ਜੋਕੋਵਿਚ ਆਖਰੀ-16 'ਚ, ਓਸਾਕਾ ਬਾਹਰ
NEXT STORY