ਕੋਲਕਾਤਾ— ਭਾਰਤ ਦੇ ਸਾਬਕਾ ਧਾਕੜ ਫ਼ਾਰਵਰਡ ਅਤੇ ਸਗਲ ਭਾਰਤੀ ਫ਼ੁੱਟਬਾਲ ਮਹਾਸੰਘ (ਏ. ਆਈ. ਐੱਫ਼. ਐੱਫ਼) ਦੀ ਤਕਨੀਕੀ ਕਮੇਟੀ ਦੇ ਚੇਅਰਮੈਨ ਸ਼ਿਆਮ ਥਾਪਾ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਸੋਮਵਾਰ ਨੂੰ ਪਾਜ਼ੇਟਿਵ ਨਤੀਜੇ ਦੀ ਰਿਪੋਰਟ ਆਉਣ ਦੇ ਬਾਅਦ 73 ਸਾਲ ਦੇ ਥਾਪਾ ਮੰਗਲਵਾਰ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਾਏ ਗਏ।
ਮਰਡੇਕਾ ਟੂਰਨਾਮੈਂਟ ਤੇ ਬੈਂਕਾਕ ਏਸ਼ੀਆਈ ਖੇਡ 1970 ’ਚ ਭਾਰਤ ਨੂੰ ਕਾਂਸੀ ਤਮਗੇ ਦਿਵਾਉਣ ’ਚ ਮਦਦ ਕਰਨ ਵਾਲੇ ਥਾਪਾ ਨੇ ਦੱਸਿਆ- ਮੈਨੂੰ ਕਿਸੇ ਚੀਜ਼ ਦਾ ਸਵਾਦ ਨਹੀਂ ਆ ਰਿਹਾ ਸੀ ਤੇ ਭੁੱਖ ਵੀ ਘੱਟ ਲੱਗ ਰਹੀ ਸੀ। ਮੇਰੇ ਕੋਰੋਨਾ ਟੈਸਟ ਦਾ ਨਤੀਜਾ ਪਾਜ਼ੇਟਿਵ ਆਇਆ ਤੇ ਸਾਵਧਾਨੀ ਦੇ ਕਦਮ ਦੇ ਤੌਰ ’ਤੇ ਮੈਂ ਹਸਪਤਾਲ ’ਚ ਦਾਖ਼ਲ ਹੋ ਗਿਆ। ਹੁਣ ਮੈਂ ਕਾਫ਼ੀ ਬਿਹਤਰ ਮਹਿਸੂਸ ਕਰ ਰਿਹਾ ਹਾਂ। ਥਾਪਾ ਨੂੰ 20 ਮਾਰਚ ਨੂੰ ਕੋਵਿਡ-19 ਦਾ ਟੀਕਾ ਲੱਗਿਆ ਸੀ। ਉਨ੍ਹਾਂ ਕਿਹਾ, ‘‘ਦੂਜਾ ਟੀਕਾ ਕੱਲ ਲਗਣਾ ਸੀ ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਬਾਇਓ ਬਬਲ ’ਤੇ ਮੈਕਸਵੇਲ ਦਾ ਵੱਡਾ ਬਿਆਨ- ਤੁਸੀਂ ਕਦੀ ਨਾ ਖ਼ਤਮ ਹੋਣ ਵਾਲੇ ਬੁਰੇ ਸੁਫ਼ਨੇ ’ਚ ਫਸ ਜਾਂਦੇ ਹੋ
NEXT STORY