ਪੈਰਿਸ (ਭਾਸ਼ਾ) : ਸਿਫਾਨ ਹਸਨ ਨੇ ਐਤਵਾਰ ਨੂੰ ਇੱਥੇ ਪੈਰਿਸ ਓਲੰਪਿਕ ਖੇਡਾਂ ਦੀ ਮਹਿਲਾ ਮੈਰਾਥਨ ਦੌੜ ਜਿੱਤ ਕੇ ਓਲੰਪਿਕ ਰਿਕਾਰਡ ਬਣਾਇਆ। ਉਸਨੇ ਦੋ ਘੰਟੇ, 22 ਮਿੰਟ ਅਤੇ 55 ਸਕਿੰਟ ਦਾ ਸਮਾਂ ਕੱਢ ਕੇ ਇੱਕ ਓਲੰਪਿਕ ਰਿਕਾਰਡ ਬਣਾਇਆ ਅਤੇ ਟਿਗਸਟ ਅਸੇਫਾ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੈਰਿਸ ਓਲੰਪਿਕ 'ਚ ਸਿਫਾਨ ਹਸਨ ਦਾ ਇਹ ਤੀਜਾ ਤਮਗਾ ਹੈ। ਉਸਨੇ 5,000 ਅਤੇ 10,000 ਮੀਟਰ ਵਿੱਚ ਕਾਂਸੀ ਦੇ ਤਗਮੇ ਵੀ ਜਿੱਤੇ ਹਨ।
ਅਸੇਕਾ ਨੇ ਚਾਂਦੀ ਦਾ ਤਗਮਾ ਅਤੇ ਕੀਨੀਆ ਦੀ ਹੈਲਨ ਓਬਿਰੀ ਨੇ ਕਾਂਸੀ ਦਾ ਤਗਮਾ ਜਿੱਤਿਆ। ਸਿਫਾਨ ਹਸਨ ਨੇ ਇਸ ਤਰ੍ਹਾਂ ਛੇ ਓਲੰਪਿਕ ਤਮਗੇ ਜਿੱਤੇ ਹਨ। ਉਸਨੇ ਟੋਕੀਓ ਓਲੰਪਿਕ ਵਿੱਚ 5,000 ਮੀਟਰ ਅਤੇ 10,000 ਮੀਟਰ ਦੀ ਦੌੜ ਜਿੱਤੀ ਜਦਕਿ 1500 ਮੀਟਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਪਰੰਪਰਾ ਨੂੰ ਤੋੜਦੇ ਹੋਏ ਪਹਿਲੀ ਵਾਰ ਮਹਿਲਾ ਓਲੰਪਿਕ ਮੈਰਾਥਨ ਆਖਰੀ ਦਿਨ ਕਰਵਾਈ ਗਈ ਜਦਕਿ ਇਸ ਤੋਂ ਪਹਿਲਾਂ ਪੁਰਸ਼ਾਂ ਦੀ ਮੈਰਾਥਨ ਕਰਵਾਈ ਗਈ ਸੀ।
ਮਹਿਲਾ ਪਹਿਲਵਾਨ ਅੰਸ਼ੂ ਮਲਿਕ ਵਤਨ ਪਰਤੀ
NEXT STORY