ਨਵੀਂ ਦਿੱਲੀ— ਭਾਰਤ ਦਾ ਦੰਗਲ ਸਟਾਰ ਜਸਕੰਵਰ ਗਿੱਲ ਤੁਰਕੀ 'ਚ ਚਲ ਰਹੇ ਵਰਲਡ ਰੈਸਲਿੰਗ ਟੂਰਨਾਮੈਂਟ 'ਚ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਖੁੰਝ ਗਿਆ। ਉਸ ਨੂੰ ਪਟਕਾ ਬੰਨ੍ਹ ਕੇ ਮੁਕਾਬਲੇ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਮਿਲੀ। ਉਸ ਨੂੰ ਕਿਹਾ ਗਿਆ ਕਿ ਲੜਕੀਆਂ ਦੀ ਤਰ੍ਹਾਂ ਉਸ ਨੂੰ ਵਾਲ ਬੰਨ੍ਹਣਗੇ ਹੋਣਗੇ। ਜਸਕਰਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਪੱਗੜੀ ਬੰਨ੍ਹ ਕੇ ਲੜਨ ਤੋਂ ਮਨ੍ਹਾ ਕਰ ਦਿੱਤਾ ਗਿਆ।
ਕੌਮਾਂਤਰੀ ਕੁਸ਼ਤੀ ਦੇ ਨਿਯਮਾਂ ਦੇ ਮੁਤਾਬਕ, ਪਹਿਲਵਾਨ ਪਗੜੀ ਬੰਨ੍ਹ ਸਕਦੇ ਹਨ। ਵਿਵਾਦ ਹੋਣ 'ਤੇ ਕੌਮਾਂਤਰੀ ਅਦਾਰਾ ਯੂਨਾਈਟਿਡ ਵਰਲਡ ਰੈਸਲਿੰਗ ਅਤੇ ਆਯੋਜਕ ਇਕ ਦੂਜੇ 'ਤੇ ਜ਼ਿੰਮੇਵਾਰੀ ਪਾਉਂਦੇ ਦਿਸੇ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਣਵਾਈ ਤਕ ਨਹੀਂ ਹੋਈ। ਕੋਚ ਨੇ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਅਸਰ ਨਹੀਂ ਹੋਇਆ। ਤੁਰਕੀ ਦੇ ਕੁਸ਼ਤੀ ਫੈਡਰੇਸ਼ਨ ਨੇ ਇਸ ਮਾਮਲੇ 'ਚ ਆਪਣੀ ਕੋਈ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ।
ਫਰਾਟਾ ਕਿੰਗ ਬੋਲਟ ਕਰਨਗੇ ਫੁੱਟਬਾਲ ਮੈਦਾਨ 'ਤੇ ਡੈਬਿਊ
NEXT STORY