ਮਿਆਮੀ— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਟੈਨਿਸ ਦੇ ਅਕਸਰ ਕਈ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਤਹਿਤ ਰੋਮਾਨੀਆ ਦੀ ਸਿਮੋਨਾ ਹਾਲੇਪ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਅੰਤਿਮ ਚਾਰ ਭਾਵ ਸੈਮੀਫਾਈਨਲ 'ਚ ਪਹੁੰਚ ਗਈ ਹੈ। ਉਨ੍ਹਾਂ ਨੇ ਚੀਨ ਦੀ ਵਾਂਗ ਕਿਆਂਗ ਨੂੰ 6-4, 7-5 ਨਾਲ ਹਰਾਇਆ। ਹਾਲੇਪ ਲਈ ਹੁਣ ਹਾਰਡ ਰਾਕ ਸਟੇਡੀਅਮ 'ਚ ਅਗਲੇ ਮੈਚ 'ਚ ਜਾਪਾਨ ਦੀ ਨਾਓਮੀ ਓਸਾਕਾ ਨੂੰ ਹਰਾਉਣਾ ਹੋਵੇਗਾ ਅਤੇ ਉਹ ਵਿਸ਼ਵ ਰੈਂਕਿੰਗ 'ਚ ਚੋਟੀ ਦੇ ਪਹੁੰਚ ਜਾਵੇਗੀ ਜਦਕਿ ਇਸ ਸਾਲ ਓਸਾਕਾ ਨੇ ਕਰੀਅਰ 'ਚ ਦੂਜਾ ਮੇਜਰ ਖਿਤਾਬ ਆਸਟਰੇਲੀਅਨ ਓਪਨ ਦੇ ਤੌਰ 'ਤੇ ਜਿੱਤਿਆ ਹੈ।
ਵਿਰਾਟ ਦੀ ਵੀਡੀਓ ਦੇਖ ਬੱਲੇਬਾਜ਼ੀ ਸਿਖ ਰਿਹਾ ਹੈ ਦਿੱਲੀ ਕੈਪੀਟਲਸ ਦਾ ਇਹ ਖਿਡਾਰੀ, ਕਹੀ ਵੱਡੀ ਗੱਲ
NEXT STORY