ਮੋਹਾਲੀ (ਨਿਆਮੀਆਂ)- ਮੋਹਾਲੀ ਦੇ ਸਿਮਰਨਜੀਤ ਸਿੰਘ ਸਿਮੀ ਨੇ ਮੋਹਾਲੀ ਦੇ ਕੋਚ ਸੁਖਵਿੰਦਰ ਸਿੰਘ ਟਿੰਕੂ ਤੋਂ 7-8 ਸਾਲ ਤੱਕ ਟ੍ਰੇਨਿੰਗ ਹਾਸਲ ਕੀਤੀ ਹੈ। ਉਹ ਆਇਰਲੈਂਡ ਦੀ ਵਨ ਡੇ ਅਤੇ ਟੀ 20 ਕ੍ਰਿਕਟ ਟੀਮ ਦੇ ਮੈਂਬਰ ਬਣ ਗਏ ਹਨ। ਸਿਮਰਨਜੀਤ ਇਨ੍ਹੀਂ ਦਿਨੀਂ ਆਪਣੇ ਕੋਚ ਟਿੰਕੂ ਦੀ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੋਹਾਲੀ ਸਥਿਤ ਅਕਾਦਮੀ 'ਚ ਟ੍ਰੇਨਿੰਗ ਲੈ ਰਹੇ ਹਨ।
ਸਿਮਰਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਖਿਡਾਰੀਆਂ ਨੂੰ ਸੁਖਵਿੰਦਰ ਸਿੰਘ ਟਿੰਕੂ ਨੇ ਮੋਹਾਲੀ ਕ੍ਰਿਕਟ ਐਸੋਸੀਏਸ਼ਨ ਵਿਚ ਜਾਂ ਸੈਕਟਰ-71 ਸਥਿਤ ਆਪਣੀ ਅਕਾਦਮੀ 'ਚ ਟ੍ਰੇਨਿੰਗ ਦਿੱਤੀ ਹੈ। ਟਿੰਕੂ ਖੁਦ ਵੀ ਰਣਜੀ ਟਰਾਫੀ ਤੇ ਜੂਨੀਅਰ ਵਰਲਡ ਕੱਪ ਖੇਡ ਚੁੱਕੇ ਹਨ।
ਸੁਪਰੀਮ ਕੋਰਟ ਨੂੰ COA ਨੇ ਕਿਹਾ—BCCI ਨੂੰ ਲੋਕਪਾਲ ਦੀ ਲੋੜ
NEXT STORY