ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਆਸਟਰੇਲੀਆਈ ਓਪਨ ਟੂਰਨਾਮੈਂਟ ਦੇ ਜਰੀਏ ਸਾਲ ਦਾ ਪਹਿਲਾ ਖਿਤਾਬ ਜਿੱਤਣਾ ਚਾਹੇਗੀ ਜਦਕਿ ਸਮੀਰ ਵਰਮਾ ਵੀ ਇਸ ਵਿਸ਼ਵ ਟੂਰ ਸੁਪਰ 300 ਟੂਰਨਾਮੈਂਟ 'ਚ ਆਪਣਾ ਹੁਨਰ ਦਿਖਾਉਣ ਨੂੰ ਤਿਆਰ ਹੈ। ਵਿਸ਼ਵ ਰੈਂਕਿੰਗ 'ਚ 5ਵੇਂ ਸਥਾਨ 'ਤੇ ਕਬਜ਼ਾ ਕਰਨ ਵਾਲੀ ਸਿੰਧੂ ਇਸ ਸਾਲ ਇੰਡੀਆ ਓਪਨ ਤੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ 'ਚ ਪਹੁੰਚੀ ਹੈ ਪਰ ਖਿਤਾਬ ਨਹੀਂ ਜਿੱਤ ਸਕੀ।
ਇਸ ਭਾਰਤੀ ਖਿਡਾਰੀ ਦੇ ਲਈ ਜ਼ਿਆਦਾ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਉਹ ਕੈਰੋਲਿਨ ਮਾਰਿਨ, ਕੋਰੀਆ ਦੀ ਸੁੰਗ ਜੀ ਹਿਊਨ, ਚੀਨ ਦੀ ਹੀ ਬਿੰਗਡਿਆਓ ਤੇ ਜਾਪਾਨ ਦੀ ਨੋਜੋਮੀ ਓਕੁਹਾਰਾ ਜੈਸੀ ਚੋਟੀ ਖਿਡਾਰੀਆਂ ਦੀ ਚੁਣੌਤੀ ਨਾਲ ਇਸ ਸੈਸ਼ਨ ਨੂੰ ਪਾਰ ਨਹੀਂ ਕਰ ਸਕੀ। ਪਿਛਲੇ ਸੈਸ਼ਨ 'ਚ ਇਨ੍ਹਾ ਖਿਡਾਰੀਆਂ ਵਿਰੁੱਧ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਸਿੰਧੂ ਜੇਕਰ ਸ਼ੁਰੂਆਤੀ ਦੌਰ 'ਚ ਜਿੱਤ ਦਰਜ ਕਰਨ 'ਚ ਸਫਲ ਰਹੀ ਤਾਂ ਕੁਆਰਟਰ ਫਾਈਨਲ ਤੋਂ ਪਹਿਲਾਂ ਉਸਦਾ ਸਾਹਮਣਾ ਸਾਬਕਾ ਓਲੰਪਿਕ ਚੈਂਪੀਅਨ ਲੀ ਸ਼ੁਰੂਈ ਨਾਲ ਹੋ ਸਕਦਾ ਹੈ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੇ ਲਈ ਉਸ ਨੂੰ ਆਲ ਇੰਗਲੈਂਡ ਚੈਂਪੀਅਨ ਚੇਨ ਯੂਫੇਈ ਦੀ ਚੁਣੌਤੀ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਸ਼ਵ ਰੈਂਕਿੰਗ 'ਚ 12ਵੇਂ ਸਥਾਨ 'ਤੇ ਕਬਜ਼ਾ ਸਮੀਰ ਸ਼ੁਰੂਆਤੀ ਦੌਰ 'ਚ ਮਲੇਸ਼ੀਆ ਦੇ ਲੀ ਜੀ ਜਿਆ ਤੋਂ ਆਪਣੀ ਪਿਛਲੀ ਹਾਰ ਦਾ ਬਦਲਾ ਲਵੇਗਾ। ਮਲੇਸ਼ੀਆ ਦੇ ਇਸ ਖਿਡਾਰੀ ਨੇ ਸੁਦੀਰਮਨ ਕੱਪ ਦੇ ਅਹਿਮ ਮੁਕਾਬਲੇ 'ਚ ਸਮੀਰ ਨੂੰ ਹਰਾਇਆ ਸੀ। ਹੋਰ ਭਾਰਤੀਆਂ 'ਚ ਸਿੰਗਾਪੁਰ ਓਪਨ ਦੇ ਸਾਬਕਾ ਚੈਂਪੀਅਨ ਬੀ ਸਾਈ ਪ੍ਰਣੀਤ, ਐੱਚ. ਐੱਸ, ਪ੍ਰਣੇ ਤੇ 2014 ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪੀ ਕਸ਼ਯਪ ਵੀ ਖਿਤਾਬ ਦੇ ਲਈ ਜੋਰ ਲਗਾਵੇਗਾ। ਇਸ ਸਾਲ ਸਵਿਸ ਓਪਨ ਦੇ ਫਾਈਨਲ 'ਚ ਪੁਹੰਚਣ ਵਾਲੇ ਪ੍ਰਣੀਤ ਦਾ ਪਹਿਲੇ ਦੌਰ 'ਚ ਕੋਰੀਆ ਦੇ ਲੀ ਡੋਂਗ ਕੀਓਨ ਦਾ ਸਾਹਮਣਾ ਹੋਵੇਗਾ।
ਚੋਕਰਸ ਦੱਖਣੀ ਅਫਰੀਕਾ ਨੂੰ ਬਣਾਉਣੀ ਪਵੇਗੀ ਨਵੀਂ ਰਣਨੀਤੀ
NEXT STORY