ਕੁਆਲਾਲੰਪੁਰ (ਏਜੰਸੀ)- ਸਾਬਕਾ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਅਤੇ ਐੱਚ.ਐੱਸ. ਪ੍ਰਣਯ ਨੇ ਵੀਰਵਾਰ ਨੂੰ ਮਲੇਸ਼ੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ, ਜਦਕਿ ਸਾਤਵਿਕਸੈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਵਿਰੋਧੀ ਜੋੜੀ ਨੂੰ ਵਾਕਓਵਰ ਦੇ ਦਿੱਤਾ। ਸਿੰਧੂ ਨੇ ਐਕਸੀਆਟਾ ਏਰੀਨਾ 'ਚ ਹੋਏ ਦੂਜੇ ਦੌਰ ਦੇ ਮੁਕਾਬਲੇ 'ਚ ਥਾਈਲੈਂਡ ਦੀ ਫਿਟਯਾਪੋਰਨ ਚੈਵਾਨ ਨੂੰ 57 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ਵਿਚ 19-21, 21-9, 21-14 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।
ਪ੍ਰਣਯ ਨੇ ਚੌਥਾ ਦਰਜਾ ਪ੍ਰਾਪਤ ਚੀਨੀ ਤਾਈਪੇ ਦੇ ਚੋਊ ਤਿਏਨ ਚੇਨ ਨੂੰ ਸਿਰਫ਼ 35 ਮਿੰਟਾਂ ਵਿੱਚ 21-15, 21-7 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਕੁਆਰਟਰ ਫਾਈਨਲ ਵਿੱਚ ਸਿੰਧੂ ਦਾ ਸਾਹਮਣਾ ਦੂਜਾ ਦਰਜਾ ਪ੍ਰਾਪਤ ਤਾਈ ਜ਼ੂ ਯਿੰਗ ਅਤੇ ਪ੍ਰਣਯ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋਵੇਗਾ। ਪਾਰੂਪੱਲੀ ਕਸ਼ਯਪ ਨੂੰ ਥਾਈਲੈਂਡ ਦੇ ਕੁਨਲਾਵਤ ਵਿਤੀਦਾਸਰਨ ਨੇ 44 ਮਿੰਟ ਵਿੱਚ 21-19, 21-10 ਨਾਲ ਹਰਾਇਆ। ਇਸ ਦੌਰਾਨ ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਮਲੇਸ਼ੀਆ ਦੀ ਵਿਰੋਧੀ ਜੋੜੀ ਨੂੰ ਵਾਕਓਵਰ ਦੇ ਦਿੱਤਾ। ਮਹਿਲਾ ਡਬਲਜ਼ ਵਿੱਚ ਭਾਰਤ ਦੀ ਸ਼੍ਰੀਵਿਦਿਆ ਗੁਰਜ਼ਾਦਾ ਅਤੇ ਅਮਰੀਕਾ ਦੀ ਇਸ਼ਿਕਾ ਜੈਸਵਾਲ ਨੂੰ ਦੂਜੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
20 ਸਾਲਾਂ 'ਚ ਡਰੈਸਿੰਗ ਰੂਮ 'ਚ ਇੰਨੀ ਸ਼ਾਂਤੀ ਨਹੀਂ ਦੇਖੀ: ਜੇਮਸ ਐਂਡਰਸਨ
NEXT STORY