ਗਵਾਂਗਝੂ- ਓਲੰਪਿਕ ਸਿਲਵਰ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਜ਼ ਦੇ ਗਰੁੱਪ-ਏ ਮੁਕਾਬਲੇ 'ਚ ਸ਼ੁੱਕਰਵਾਰ ਲਗਾਤਾਰ ਤੀਜੀ ਜਿੱਤ ਨਾਲ ਨਾਕਆਊਟ ਪੜਾਅ ਲਈ ਕੁਆਲੀਫਾਈ ਕੀਤਾ।
ਟੂਰਨਾਮੈਂਟ ਲਈ ਪਹਿਲੀ ਵਾਰ ਕੁਆਲੀਫਾਈ ਕਰਨ ਵਾਲਾ ਸਮੀਰ ਵਰਮਾ ਵੀ ਗਰੁੱਪ-ਬੀ ਦਾ ਆਪਣਾ ਅੰਤਿਮ ਮੈਚ ਜਿੱਤ ਕੇ ਨਾਕਆਊਟ 'ਚ ਪੁੱਜਣ 'ਚ ਸਫਲ ਰਿਹਾ। ਲਗਾਤਾਰ ਤੀਜੇ ਸਾਲ ਟੂਰਨਾਮੈਂਟ ਲਈ ਜਗ੍ਹਾ ਬਣਾਉਣ ਵਾਲੀ ਸਿੰਧੂ ਨੇ ਵਿਸ਼ਵ ਰੈਂਕਿੰਗ 'ਚ 12ਵੇਂ ਸਥਾਨ 'ਤੇ ਕਾਬਜ਼ ਬੇਵੇਨ ਝਾਂਗ ਨੂੰ ਇਕਪਾਸੜ ਮੁਕਾਬਲੇ 'ਚ 21-9, 21-15 ਨਾਲ ਹਰਾਇਆ ।
24 ਸਾਲਾਂ ਦੇ ਸਮੀਰ ਨੇ ਕੋਰਟ 'ਚ ਜ਼ਬਰਦਸਤ ਫੁਰਤੀ ਦਿਖਾਉਂਦਿਆਂ ਥਾਈਲੈਂਡ ਦੇ ਕੇਂਟਾਫੋਨ ਵਾਂਗਚਾਰੋਨ ਨੂੰ 44 ਮਿੰਟ ਤੱਕ ਚੱਲੇ ਮੁਕਾਬਲੇ 'ਚ 21-9, 21-18 ਨਾਲ ਹਰਾ ਦਿੱਤਾ। ਸਮੀਰ ਨੇ ਵਿਸ਼ਵ ਨੰਬਰ ਇਕ ਕੇਂਟੋ ਮੋਮੋਤਾ ਖਿਲਾਫ ਪਹਿਲਾ ਮੈਚ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਲਗਾਤਾਰ 2 ਜਿੱਤਾਂ ਦਰਜ ਕਰ ਕੇ ਸੈਮੀਫਾਈਨਲ 'ਚ ਸਥਾਨ ਪੱਕਾ ਕੀਤਾ।
ਭਾਰਤ ਤੋਂ ਸਬਕ ਲਵੇ ਪਾਕਿ ਹਾਕੀ ਟੀਮ : ਹਸਨ ਸਰਦਾਰ
NEXT STORY