ਸੁਨਚਿਓਨ- ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀਆਂ ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਪਹਿਲੇ ਦੌਰ ਦੇ ਮੁਕਾਬਲਿਆਂ 'ਚ ਸਿੱਧੇ ਗੇਮ 'ਚ ਜਿੱਤ ਦੇ ਨਾਲ ਬੁੱਧਵਾਰ ਨੂੰ ਇੱਥੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਲ 'ਚ ਜਗ੍ਹਾ ਬਣਾਈ।
ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਸਿੰਧੂ ਨੇ ਅਮਰੀਕਾ ਦੇ ਲਾਰੇਨ ਲੈਮ ਨੂੰ 21-15, 21-14 ਨਾਲ ਹਰਾਇਆ ਜਦਕਿ ਸ਼੍ਰੀਕਾਂਤ ਨੇ ਮਲੇਸ਼ੀਆ ਦੇ ਡੇਰੇਨ ਲਿਊ ਨੂੰ ਪਾਲਮਾ ਸਟੇਡੀਅਮ 'ਚ 22-20, 21-11 ਨਾਲ ਹਰਾਇਆ। ਹਾਲ 'ਚ ਸਵਿਸ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਤੀਜਾ ਦਰਜਾ ਪ੍ਰਾਪਤ ਸਿੰਧੂ ਅਗਲੇ ਦੌਰ 'ਚ ਜਾਪਾਨ ਦੀ ਆਇਆ ਓਹੋਰੀ ਨਾਲ ਭਿੜੇਗੀ ਜਦਕਿ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗ਼ਾ ਜੇਤੂ ਤੇ ਪੰਜਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਦਾ ਸਾਹਮਣਾ ਇਜ਼ਰਾਇਲ ਦੇ ਮਿਸ਼ਾ ਜਿਲਬਰਮੈਨ ਨਾਲ ਹੋਵੇਗਾ।
ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਦੀ ਪੁਰਸ਼ ਡਬਲਜ਼ ਜੋੜੀ ਨੇ ਵੀ ਬਾ ਡਾ ਕਿਮ ਤੇ ਹੀ ਯੰਗ ਪਾਰਕ ਦੀ ਕੋਰੀਆ ਦੀ ਜੋੜੀ ਦੇ ਖ਼ਿਲਾਫ ਵਾਕਓਵਰ ਮਿਲਣ 'ਤੇ ਦੂਜੇ ਦੌਰ 'ਚ ਜਗ੍ਹਾ ਬਣਾਈ। ਭਾਰਤੀ ਜੋੜੀ ਦਾ ਸਾਹਮਣਾ ਅਗਲੇ ਦੌਰ 'ਚ ਮੁਹੰਮਦ ਅਹਸਨ ਤੇ ਹੇਂਦਰਾ ਸੇਤਿਯਾਵਾਨ ਦੀ ਇੰਡੋਨੇਸ਼ੀਆ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਮੰਗਲਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗ਼ਾ ਜੇਤੂ ਲਕਸ਼ੇ ਸੇਨ ਤੇ ਤੇਜ਼ੀ ਨਾਲ ਉਭਰਦੀ ਹੋਈ ਖਿਡਾਰੀ ਮਾਲਵਿਕਾ ਬੰਸੋੜ ਨੇ ਵੀ ਤਿੰਨ ਗੇਮ 'ਚ ਜਿੱਤ ਦਰਜ ਕਰਦੇ ਹੋਏ ਦੂਜੇ ਦੌਰ 'ਚ ਜਗ੍ਹਾ ਬਣਾਈ ਸੀ।
ਮੁਮਤਾਜ਼ ਦੀ ਹੈਟ੍ਰਿਕ ਨਾਲ ਭਾਰਤ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ
NEXT STORY