ਕੁਮਾਮੋਟੋ (ਜਾਪਾਨ)- ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਜਾਪਾਨ ਮਾਸਟਰਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ। ਅੱਜ ਇੱਥੇ ਖੇਡੇ ਗਏ ਮੈਚ ਵਿੱਚ ਸਿੰਧੂ ਨੇ ਆਪਣੇ ਸਮੈਸ਼ ਅਤੇ ਡਰਾਪਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਦੀ ਵਿਰੋਧੀ ਬੁਸਾਨਾਨ ਨੂੰ 21-12, 21-8 ਨਾਲ ਹਰਾਇਆ।
ਦੂਜੇ ਦੌਰ 'ਚ ਭਾਰਤੀ ਖਿਡਾਰਨ ਸਿੰਧੂ ਦਾ ਸਾਹਮਣਾ ਮਿਸ਼ੇਲ ਲੀ ਨਾਲ ਹੋਵੇਗਾ। ਸਿੰਧੂ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਬੁਸਾਨਨ ਨੇ ਇਸ ਦਾ ਫ਼ਾਇਦਾ ਉਠਾਉਂਦਿਆਂ ਪਹਿਲੀ ਗੇਮ ਦੀ ਸ਼ੁਰੂਆਤ 'ਚ 5-1 ਦੀ ਬੜ੍ਹਤ ਬਣਾ ਲਈ। ਪਰ ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕੋਰ 7-7 ਕਰ ਦਿੱਤਾ ਅਤੇ ਫਿਰ ਇਸ ਨੂੰ ਵਧਾ ਕੇ 11-9 ਕਰ ਦਿੱਤਾ। ਸਿੰਧੂ ਨੇ ਬ੍ਰੇਕ ਤੋਂ ਬਾਅਦ ਆਪਣੀ ਬੜ੍ਹਤ 14-10 ਕਰ ਦਿੱਤੀ। ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਪਹਿਲੀ ਗੇਮ 21-12 ਨਾਲ ਜਿੱਤ ਲਈ। ਸਿੰਧੂ ਨੇ ਦੂਜੇ ਗੇਮ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਦੌਰਾਨ ਬੁਸਾਨਨ ਵਾਪਸੀ ਲਈ ਸੰਘਰਸ਼ ਕਰਦੀ ਨਜ਼ਰ ਆਈ ਪਰ ਸਿੰਧੂ ਨੇ 4-0 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਸਿੰਧੂ ਦੀਆਂ ਕੁਝ ਗਲਤੀਆਂ ਦਾ ਫਾਇਦਾ ਉਠਾਉਂਦੇ ਹੋਏ ਬੁਸਾਨਨ ਨੇ ਸਕੋਰ 4-5 ਕਰ ਦਿੱਤਾ। ਸਿੰਧੂ ਨੇ ਵਾਪਸੀ ਕਰਦੇ ਹੋਏ ਸਕੋਰ 10-5 ਕੀਤਾ। ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਦੂਜੀ ਗੇਮ ਅਤੇ ਮੈਚ 21-8 ਦੇ ਸਕੋਰ ਨਾਲ ਜਿੱਤ ਲਿਆ।
ਗੰਭੀਰ ਆਸਾਨੀ ਨਾਲ ਚਿੜ ਜਾਂਦਾ ਹੈ, ਕੋਹਲੀ 'ਤੇ ਕਦੇ ਵੀ ਤੰਜ ਨਹੀਂ ਕੱਸਿਆ : ਪੋਂਟਿੰਗ
NEXT STORY