ਨਾਗਪੁਰ— ਦੇਸ਼ ਦੇ ਚੋਟੀ ਦੇ ਖਿਡਾਰੀਆਂ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਤੇ ਐੱਚ. ਐੱਸ. ਪ੍ਰਣਯ ਵਿਚਾਲੇ 82ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਤੇ ਪੁਰਸ਼ ਵਰਗ ਵਿਚ ਖਿਤਾਬੀ ਟੱਕਰ ਹੋਵੇਗੀ।
ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਤੇ ਚੋਟੀ ਦਾ ਦਰਜਾ ਪ੍ਰਾਪਤ ਸਿੰਧੂ ਨੇ ਜੀ. ਰੁਤਵਿਕਾ ਸ਼ਿਵਾਨੀ ਨੂੰ 17-21, 21-15, 21-11 ਨਾਲ ਹਰਾਇਆ। ਸਿੰਧੂ ਦਾ ਹੁਣ ਖਿਤਾਬ ਲਈ ਪ੍ਰਮੁੱਖ ਵਿਰੋਧੀ ਸਾਇਨਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ਵਿਚ ਪੰਜਵੀਂ ਸੀਡ ਅਨੂਰਾ ਪ੍ਰਭੂਦੇਸਾਈ ਨੂੰ ਸਿਰਫ 30 ਮਿੰਟ ਵਿਚ 21-11, 21-10 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ।
ਪੁਰਸ਼ ਵਰਗ ਵਿਚ ਜ਼ਬਰਦਸਤ ਫਾਰਮ 'ਚ ਚੱਲ ਰਹੇ ਤੇ ਇਸ ਸਾਲ ਚਾਰ ਖਿਤਾਬ ਜਿੱਤ ਚੁੱਕੇ ਕਿਦਾਂਬੀ ਸ਼੍ਰੀਕਾਂਤ ਨੇ ਲਕਸ਼ੈ ਸੇਨ ਨੂੰ 21-16, 21-18 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਸ਼੍ਰੀਕਾਂਤ ਦਾ ਖਿਤਾਬ ਲਈ ਦੂਜੀ ਸੀਡ ਐੱਚ. ਐੱਸ. ਪ੍ਰਣਯ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਸੈਮੀਫਾਈਨਲ ਵਿਚ ਸ਼ੁਭਕਰ ਡੇ ਨੂੰ 42 ਮਿੰਟ 'ਚ 21-14, 21-17 ਨਾਲ ਹਰਾਇਆ।
9 ਸਾਲ ਤੋਂ ਨੌਕਰੀ ਦੀ ਉਡੀਕ 'ਚ ਹੈ ਏਸ਼ੀਆ ਕੱਪ ਦੀ ਜੇਤੂ ਸਟਾਰ ਸਵਿਤਾ
NEXT STORY