ਨਵੀਂ ਦਿੱਲੀ- ਸ਼੍ਰੀਲੰਕਾ ਕ੍ਰਿਕਟ (ਐੱਸਐੱਲਸੀ) ਨੇ ਸ਼ੁੱਕਰਵਾਰ ਤੋਂ ਦਾਂਬੁਲਾ 'ਚ ਸ਼ੁਰੂ ਹੋ ਰਹੇ ਮਹਿਲਾ ਏਸ਼ੀਆ ਕੱਪ ਦੌਰਾਨ ਜਨਤਾ ਲਈ ਮੁਫਤ ਐਂਟਰੀ ਦਾ ਐਲਾਨ ਕੀਤਾ ਹੈ। ਐੱਸਐੱਲਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟੂਰਨਾਮੈਂਟ ਵਿੱਚ ਅੱਠ ਟੀਮਾਂ- ਭਾਰਤ, ਪਾਕਿਸਤਾਨ, ਬੰਗਲਾਦੇਸ਼, ਮੇਜ਼ਬਾਨ ਸ੍ਰੀਲੰਕਾ, ਥਾਈਲੈਂਡ, ਯੂ.ਏ.ਈ, ਨੇਪਾਲ ਅਤੇ ਮਲੇਸ਼ੀਆ-ਰਨਗਿਰੀ ਦਾਂਬੁਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖਿਤਾਬ ਲਈ ਭਿੜਨਗੀਆਂ।
ਐੱਸਐੱਲਸੀ ਨੇ ਮੰਗਲਵਾਰ ਨੂੰ ਟਵੀਟ ਕੀਤਾ "ਮਹਿਲਾ ਏਸ਼ੀਆ ਕੱਪ 2024 ਆ ਗਿਆ ਹੈ ਅਤੇ ਦਾਖਲਾ ਮੁਫ਼ਤ ਹੈ!" । ਟੂਰਨਾਮੈਂਟ ਵਿੱਚ ਕੁੱਲ 15 ਮੈਚ ਖੇਡੇ ਜਾਣਗੇ, ਜਿਸ ਵਿੱਚ ਦੋ ਸੈਮੀਫਾਈਨਲ ਅਤੇ ਇੱਕ ਫਾਈਨਲ ਸ਼ਾਮਲ ਹੈ। ਭਾਰਤ ਸ਼ੁੱਕਰਵਾਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਬ੍ਰਾਇਨ ਨੇ ਸਾਬਕਾ ਦੋਸਤ ਨੂੰ ਕੀਤਾ ਯਾਦ, ਕਿਹਾ-ਸਚਿਨ ਜਾਂ ਮੈਂ ਵੀ ਉਨ੍ਹਾਂ ਦੀ ਪ੍ਰਤਿਭਾ ਦੇ ਕਰੀਬ ਨਹੀਂ
NEXT STORY