ਨਵੀਂ ਦਿੱਲੀ—ਕ੍ਰਿਕਟ ਆਸਟਰੇਲੀਆ (ਸੀ.ਏ.) ਗੇਂਦ ਨਾਲ ਛੇੜਛਾੜ ਮਾਮਲੇ 'ਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਵੱਡਾ ਫੈਸਲਾ ਲੈਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਖਬਰ ਆਈ ਹੈ ਕਿ ਵਾਰਨਰ ਨੂੰ ਦੱਖਣੀ ਅਫਰੀਕਾ ਖਿਲਾਫ ਮੌਜੂਦਾ ਟੈਸਟ ਸੀਰੀਜ਼ ਦਾ ਆਖਰੀ ਮੈਚ ਨਹੀਂ ਖੇਡਣ ਦਿੱਤਾ ਜਾਵੇਗਾ।
ਦਰਅਸਲ ਵਾਰਨਰ ਨੂੰ ਮਾਮਲੇ ਦਾ 'ਮੁੱਖ ਸਾਜਿਸ਼ਕਰਤਾ' ਮੰਨਿਆ ਜਾ ਰਿਹਾ ਹੈ। ਗੇਂਦ ਨਾਲ ਛੇੜਛਾੜ ਪ੍ਰਕਰਣ ਦੀ ਜਾਂਚ ਲਈ ਕੇਪਟਾਊਨ ਪਹੁੰਚੇ ਸੀ.ਏ. ਦੇ ਅਧਿਕਾਰੀਆਂ ਨੇ ਵਾਰਨਰ-ਸਮਿਥ ਤੋਂ ਇਲਾਵਾ ਕੈਮਰਨ ਬੇਨਕ੍ਰਾਫਟ ਅਤੇ ਕੋਚ ਡੇਰੇਨ ਲੇਹਮਨ ਨਾਲ ਵੀ ਗੱਲ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਸੀ.ਏ. ਦੇ ਜਾਂਚਕਰਤਾਵਾਂ ਨੇ ਵਾਰਨਰ ਨੂੰ 30 ਮਾਰਚ ਤੋਂ ਸ਼ੁਰੂ ਹੋਣ ਵਾਲੇ ਜੋਹਾਨਿਸਬਰਗ ਟੈਸਟ ਮੈਚ ਤੋਂ ਬਾਹਰ ਰੱਖਣ ਲਈ ਕਿਹਾ ਹੈ।
ਸੀ.ਏ. ਨੇ ਪਹਿਲਾਂ ਹੀ ਕਿਹਾ ਹੈ ਕਿ ਬਾਲ ਟੈਂਪਰਿੰਗ ਮਾਮਲੇ 'ਚ ਉਸ ਦਾ ਫੈਸਲਾ ਬੁੱਧਵਾਰ ਤਕ ਆ ਜਾਵੇਗਾ। ਆਸਟਰੇਲੀਆ 'ਚ ਅਜਿਹੀ ਚਰਚਾ ਹੈ ਕਿ ਸਮਿਥ ਅਤੇ ਵਾਰਨਰ ਨੂੰ ਕ੍ਰਿਕਟ ਖੇਡਣ ਤੋਂ ਪਾਬੰਦੀ ਲਗਾਈ ਜਾਵੇਗੀ। ਦੂਜੇ ਪਾਸੇ ਸੀ.ਏ. ਦੇ ਫੈਸਲੇ ਤੋਂ ਬਾਅਦ ਹੀ ਸਮਿਥ ਅਤੇ ਵਾਰਨਰ ਦੇ ਆਈ.ਪੀ.ਐੱਲ. ਕਰਾਰ ਰੱਦ ਕਰਨ ਦੇ ਕਦਮ ਚੁੱਕੇ ਜਾਣਗੇ। ਰਾਜਸਥਾਨ ਰਾਇਲਸ ਨੇ ਸਮਿਥ ਦੀ ਜਗ੍ਹਾ ਅਜਿੰਕਯ ਰਹਾਣੇ ਨੂੰ ਆਪਣਾ ਕਪਤਾਨ ਬਣਾਇਆ ਹੈ।
ਐਸ਼ੇਜ਼: ਬਾਲ ਟੈਂਪਰਿੰਗ ਦਾ ਮਾਮਲਾ ਆਇਆ ਸਾਹਮਣੇ, ਰੂਟ ਨੇ ਕੀਤਾ ਜਾਣਕਾਰੀ ਤੋਂ ਇਨਕਾਰ
NEXT STORY