ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਰਾਚੇਲ ਹੇਹੋ ਫਿਲੰਟ ਟਰਾਫੀ- ਆਈ. ਸੀ. ਸੀ. ਮਹਿਲਾ ਕ੍ਰਿਕਟਰ ਆਫ ਦਿ ਯੀਅਰ ਦੇ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕੀਤਾ, ਜਿਸ ਵਿਚ ਭਾਰਤੀ ਸਟਾਰ ਬੱਲੇਬਾਜ਼ ਸ੍ਰਮਿਤੀ ਮੰਧਾਨਾ ਵੀ ਸ਼ਾਮਲ ਹੈ। ਮੰਧਾਨਾ ਨੂੰ 2021 ਵਿਚ ਬੱਲੇ ਦੇ ਨਾਲ ਉਸਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਇਸ ਵੱਕਾਰੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਰੂਟ, ਵਿਲੀਅਮਸਨ, ਰਿਜ਼ਵਾਨ, ਅਫਰੀਦੀ ICC ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਦੇ ਪੁਰਸਕਾਰ ਦੀ ਦੌੜ 'ਚ
ਜ਼ਿਕਰਯੋਗ ਹੈ ਕਿ ਸ੍ਰਮਿਤੀ ਨੇ 2021 ਵਿਚ 22 ਅੰਤਰਰਾਸ਼ਟਰੀ ਮੈਚਾਂ 'ਚ 38.86 ਦੀ ਔਸਤ ਨਾਲ 855 ਦੌੜਾਂ ਬਣਾਈਆਂ, ਜਿਸ ਵਿਚ ਇਕ ਸੈਂਕੜਾ ਤੇ ਪੰਜ ਅਰਧ ਸੈਂਕੜੇ ਸ਼ਾਮਿਲ ਹਨ। ਭਾਰਤੀ ਟੀਮ ਦੇ ਲਈ 2021 ਸਾਲ ਮੁਸ਼ਕਿਲ ਰਹਿਣ ਦੇ ਬਾਵਜੂਦ ਇਸ ਸਾਲ ਸ੍ਰਮਿਤੀ ਮੰਧਾਨਾ ਦੇ ਪ੍ਰਦਰਸ਼ਨ ਵਿਚ ਤਰੱਕੀ ਲਗਾਤਾਰ ਜਾਰੀ ਰਹੀ। ਮਾਰਚ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਘਰੇਲੂ ਸੀਮਿਤ ਓਵਰਾਂ ਸੀਰੀਜ਼ 'ਚ ਭਾਰਤ ਨੇ ਬੇਸ਼ੱਕ 8 ਮੈਚਾਂ ਵਿਚੋਂ ਸਿਰਫ 2 'ਚ ਜਿੱਤ ਹਾਸਲ ਕੀਤੀ ਪਰ ਸ੍ਰਮਿਤੀ ਨੇ ਇਸ ਸਮੇਂ ਜਿੱਤਾਂ 'ਚ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਦੂਜੇ ਵਨ ਡੇ ਮੁਕਾਬਲੇ ਵਿਚ ਅਜੇਤੂ 80 ਦੌੜਾਂ ਬਣਾਈਆਂ, ਜਿਸ ਵਿਚ ਟੀਮ ਕਲੀਨ ਸਵੀਪ ਹੋਣ ਤੋਂ ਬਚੀ।
ਇਹ ਖ਼ਬਰ ਪੜ੍ਹੋ- ਰੀਓ 2016 ਤੋਂ ਟੋਕੀਓ 2020 ਤੱਕ ਅਸੀਂ ਕਾਫੀ ਸੁਧਾਰ ਕੀਤਾ : ਰਾਣੀ ਰਾਮਪਾਲ
ਉਨ੍ਹਾਂ ਨੇ ਆਖਰੀ ਟੀ-20 ਮੈਚ 'ਚ ਜਿੱਤ ਵਿਚ ਅਜੇਤੂ 48 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਤੋਂ ਇਲਾਵਾ ਜੂਨ-ਜੁਲਾਈ ਵਿਚ ਇੰਗਲੈਂਡ ਦੇ ਵਿਰੁੱਧ ਇਕਲੌਤੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜੋ ਡਰਾਅ 'ਤੇ ਖਤਮ ਹੋਈ। ਉਨ੍ਹਾਂ ਨੇ ਵਨ ਡੇ ਸੀਰੀਜ਼ ਵਿਚ ਭਾਰਤ ਦੀ ਇਕਲੌਤੀ ਜਿੱਤ ਵਿਚ ਵੀ 49 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ। ਉਹ ਇੰਗਲੈਂਡ ਦੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ 119 ਦੌੜਾਂ ਦੇ ਨਾਲ ਭਾਰਤ ਦੀ ਚੋਟੀ ਦੌੜਾਂ ਦੀ ਸਕੋਰਰ ਵੀ ਰਹੀ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਹਿਤ ਵਨ ਡੇ ਸੀਰੀਜ਼ ਤੋਂ ਬਾਹਰ, ਰਾਹੁਲ ਕਪਤਾਨ ਤਾਂ ਬੁਮਰਾਹ ਉਪ ਕਪਤਾਨ ਬਣੇ
NEXT STORY