ਸਪੋਰਟਸ ਡੈਸਕ— ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਦੇ ਹੋਏ ਸਨੇਹ ਰਾਣਾ ਨੇ ਬਿ੍ਰਸਟਲ ’ਚ ਇੰਗਲੈਂਡ ਖ਼ਿਲਾਫ਼ ਇਕਮਾਤਰ ਟੈਸਟ ਮੈਚ ’ਚ ਹਰਫ਼ਨਮੌਲਾ ਪ੍ਰਦਰਸ਼ਨ ਦੇ ਨਾਲ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਹੈ। ਉਹ ਭਾਰਤੀ ਮਹਿਲਾ ਆਲਰਾਊਂਡਰ ਟੈਸਟ ਡੈਬਿਊ ’ਚ ਅਰਧ ਸੈਂਕੜਾ ਬਣਾਉਣ ਤੇ ਚਾਰ ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ। ਇਸ ਦੇ ਨਾਲ ਹੀ ਉਹ ਓਵਰਆਲ ਇਹ ਰਿਕਾਰਡ ਬਣਾਉਣ ਵਾਲੀ ਚੌਥੀ ਮਹਿਲਾ ਕ੍ਰਿਕਟਰ ਹੈ।
ਰਾਣਾ ਨੇ 131 ਦੌੜਾਂ ਦੇ ਕੇ ਚਾਰ ਵਿਕਟਾਂ ਲੈਣ ਦੇ ਬਾਅਦ ਭਾਰਤ ਦੀ ਦੂਜੀ ਪਾਰੀ ’ਚ ਅਰਧ ਸੈਂਕੜਾ ਲਾਇਆ। ਉਨ੍ਹਾਂ ਨੇ ਅਜੇਤੂ 80 ਦੌੜਾਂ ਬਣਾ ਕੇ ਤਾਨੀਆ ਭਾਟੀਆ (ਅਜੇਤੂ 44) ਦੇ ਨਾਲ ਅਜੇਤੂ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਆਪਣੀ ਅਜੇਤੂ 80 ਦੌੜਾਂ ਦੀ ਪਾਰੀ ਦੇ ਦੌਰਾਨ ਸਨੇਹ ਰਾਣਾ ਨੇ ਮਹਿਲਾ ਟੈਸਟ ਕ੍ਰਿਕਟ ’ਚ 6 ਜਾਂ ਉਸ ਤੋਂ ਹੇਠਲੇ ਸਥਾਨ ’ਤੇ ਭਾਰਤੀ ਬੱਲੇਬਾਜ਼ੀ ਕਰਕੇ ਸਰਵਉੱਚ ਸਕੋਰ ਵੀ ਬਣਾਇਆ। ਇਸ ਤੋਂ ਪਹਿਲਾਂ ਛੇਵੇਂ ਜਾਂ ਉਸ ਤੋਂ ਹੇਠਲੇ ਕ੍ਰਮ ’ਤੇ ਬੱਲੇਬਾਜ਼ੀ ਕਰਦੇ ਹੋਏ ਕਿਸੇ ਵੀ ਭਾਰਤੀ ਮਹਿਲਾ ਕ੍ਰਿਕਟਰ ਨੇ ਅਜਿਹਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਇਕਮਾਤਰ ਮਹਿਲਾ ਟੈਸਟ ਮੈਚ ਆਖ਼ਰੀ ਦਿਨ ਡਰਾਅ ’ਤੇ ਖ਼ਤਮ ਹੋਇਆ।
ਯੂਰੋ ਕੱਪ : ਇੰਗਲੈਂਡ ਤੇ ਸਕਾਟਲੈਂਡ ਦਰਮਿਆਨ ਮੈਚ ਰਿਹਾ ਡਰਾਅ
NEXT STORY