ਕੋਲਕਾਤਾ, (ਬਿਊਰੋ)— ਕੋਲਕਾਤਾ ਦੇ ਈਡਨ ਗਾਰਡਨਸ 'ਤੇ ਸ਼੍ਰੀਲੰਕਾ ਅਤੇ ਟੀਮ ਇੰਡੀਆ ਵਿਚਾਲੇ ਇੱਕ ਹੋਰ ਰੋਮਾਂਚਕ ਟੈਸਟ ਮੈਚ ਆਖ਼ਿਰਕਾਰ ਡਰਾਅ ਹੋ ਗਿਆ । ਮੈਚ ਦੇ ਆਖਰੀ ਦਿਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਝ ਤਾਂ ਸ਼ਾਨਦਾਰ ਸੈਂਕੜਾ ਜੜਿਆ ਪਰ ਉਨ੍ਹਾਂ ਦਾ ਇਹੋ ਸੈਂਕੜਾ ਇਸ ਮੈਚ ਦੇ ਡਰਾਅ ਹੋਣ ਦੀ ਵੱਡੀ ਵਜ੍ਹਾ ਵੀ ਬਣ ਗਿਆ । ਹੋਇਆ ਇਹ ਕਿ ਉਨ੍ਹਾਂ ਨੇ ਆਪਣਾ ਸੈਂਕੜਾ ਤਾਂ ਸ਼ਾਨਦਾਰ ਤਰੀਕੇ ਨਾਲ ਜੜਿਆ, ਪਰ ਇਸਦੇ ਲਾਲਚ ਵਿੱਚ ਉਹ ਪਾਰੀ ਦੇਰ ਨਾਲ ਘੋਸ਼ਿਤ ਕਰ ਸਕੇ । ਨਤੀਜਾ ਇਹ ਹੋਇਆ ਕਿ ਟੀਮ ਦੇ ਤੇਜ਼ ਗੇਂਦਬਾਜਾਂ ਨੂੰ ਘੱਟ ਓਵਰ ਸੁੱਟਣ ਨੂੰ ਮਿਲੇ । ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ 26 ਓਵਰ ਦੀ ਗੇਂਦਬਾਜ਼ੀ ਕੀਤੀ । ਜੇਕਰ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ਾਂ ਨੂੰ 5 ਤੋਂ 10 ਓਵਰ ਹੋਰ ਗੇਂਦਬਾਜ਼ੀ ਕਰਨ ਨੂੰ ਮਿਲ ਜਾਂਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ । ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪੰਜਵੇਂ ਦਿਨ ਸ਼੍ਰੀਲੰਕਾ ਦੇ 7 ਖਿਡਾਰੀਆਂ ਨੂੰ 75 ਦੌੜਾਂ ਉੱਤੇ ਚੱਲਦਾ ਕਰ ਦਿੱਤਾ ।
ਇਸ ਮੈਚ ਵਿੱਚ ਇੱਕ ਫੈਕਟ ਸਾਰਿਆ ਨੂੰ ਪਤਾ ਸੀ ਕਿ ਮੈਚ ਵਿੱਚ ਹਰ ਦਿਨ ਖੇਡ ਖ਼ਰਾਬ ਰੌਸ਼ਨੀ ਦੇ ਕਾਰਨ ਹੀ ਰੋਕਿਆ ਗਿਆ । ਸਾਫ਼ ਹੈ ਕਿ ਖ਼ਰਾਬ ਰੌਸ਼ਨੀ ਦਾ ਖ਼ਤਰਾ ਆਖਰੀ ਦਿਨ ਵੀ ਸੀ । ਪਰ ਕੋਹਲੀ ਆਪਣੇ ਸੈਂਕੜੇ ਦਾ ਲਾਲਚ ਨਹੀਂ ਛੱਡ ਸਕੇ । ਨਤੀਜਾ ਇਹ ਹੋਇਆ ਕਿ ਜੋ ਮੈਚ ਟੀਮ ਇੰਡੀਆ ਦੇ ਕਬਜ਼ੇ ਵਿੱਚ ਹੋ ਸਕਦਾ ਸੀ, ਉਹ ਰੋਮਾਂਚਕ ਢੰਗ ਨਾਲ ਡਰਾਅ ਹੋ ਗਿਆ । ਕਪਤਾਨ ਕੋਹਲੀ ਨੇ ਪਾਰੀ ਨੂੰ ਟੀ ਟਾਈਮ ਤੋਂ ਠੀਕ ਪਹਿਲਾਂ ਘੋਸ਼ਿਤ ਕੀਤਾ । ਉਨ੍ਹਾਂ ਨੇ ਸ਼੍ਰੀਲੰਕਾ ਦੇ ਸਾਹਮਣੇ ਜਿੱਤ ਲਈ 230 ਦੌੜਾਂ ਦਾ ਟੀਚਾ ਰੱਖਿਆ । ਜੇਕਰ ਕੋਹਲੀ ਆਪਣੀ ਪਾਰੀ ਟੀਮ ਦੇ 301 ਦੌੜਾਂ ਦੇ ਸਕੋਰ ਉੱਤੇ ਘੋਸ਼ਿਤ ਕਰ ਦਿੰਦੇ ਤਾਂ ਭਾਰਤੀ ਗੇਂਦਬਾਜ਼ਾਂ ਨੂੰ 5 ਓਵਰ ਹੋਰ ਗੇਂਦਬਾਜ਼ੀ ਕਰਨ ਨੂੰ ਮਿਲ ਜਾਂਦੇ । ਉਸ ਸਮੇਂ ਤੱਕ ਟੀਮ ਇੰਡੀਆ ਸ਼੍ਰੀਲੰਕਾ ਉੱਤੇ 180 ਦੌੜਾਂ ਤੋਂ ਜ਼ਿਆਦਾ ਦੀ ਲੀਡ ਲੈ ਚੁੱਕੀ ਸੀ । ਕੋਹਲੀ ਉਸ ਸਮੇਂ 78 ਦੌੜਾਂ ਉੱਤੇ ਖੇਡ ਰਹੇ ਸਨ ।
ਟੀਮ ਇੰਡੀਆ ਦੀ ਮੈਚ ਵਿੱਚ ਲੀਡ ਜਦੋਂ 200 ਦੌੜਾਂ ਦੀ ਹੋ ਗਈ, ਤੱਦ ਵੀ ਪਾਰੀ ਘੋਸ਼ਿਤ ਨਹੀਂ ਕੀਤੀ ਗਈ , ਕਿਉਂਕਿ ਉਸ ਸਮੇਂ ਤੱਕ ਕੋਹਲੀ 86 ਦੌੜਾਂ ਬਣਾ ਚੁੱਕੇ ਸਨ । ਇਸਦੇ ਬਾਅਦ ਜਦੋਂ ਉਨ੍ਹਾਂ ਨੇ ਸੈਂਕੜਾ ਲਗਾ ਲਿਆ, ਤੱਦ ਤੱਕ ਇਹ ਲੀਡ ਵਧਕੇ 230 ਦੌੜਾਂ ਦੀ ਹੋ ਗਈ । ਟੀਮ ਇੰਡੀਆ ਦੇ ਗੇਂਦਬਾਜ਼ਾਂ ਨੂੰ ਮੈਚ ਵਿੱਚ ਘੱਟ ਓਵਰ ਸੁੱਟਣ ਨੂੰ ਮਿਲੇ, ਸਿੱਟੇ ਵੱਜੋਂ ਮੈਚ ਬੇਨਤੀਜਾ ਹੀ ਰਿਹਾ ।
ਭੁਵੀ ਦਾ ਵਿਆਹ ਪਰ ਇਨਫਾਰਮ ਬੱਲੇਬਾਜ਼ ਸ਼ਿਖਰ ਧਵਨ ਦੂਜੇ ਟੈਸਟ ਤੋਂ ਬਾਹਰ ਕਿਉਂ
NEXT STORY