ਨਵੀਂ ਦਿੱਲੀ : ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਤਿਨ ਮੈਚਾਂ ਲਈ ਭਾਰਤੀ ਕ੍ਰਿਕਟ 'ਚ ਪਹਿਲੀ ਵਾਰ ਰਿਸ਼ਭ ਪੰਤ ਨੂੰ ਜਗ੍ਹਾ ਦਿੱਤੀ ਗਈ। ਪੰਤ ਇਸ ਸਮੇਂ ਖੁਦ ਨੂੰ ਸਾਬਿਤ ਕਰਨ ਲਈ ਸਖਤ ਮਹਿਨਤ ਕਰ ਰਹੇ ਹਨ। ਇਸ ਦੌਰਾਨ ਮੈਦਾਨ ਤੋਂ ਆਪਣਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜਿਸ ਨੂੰ ਦੇਖ ਕੇ ਯੁਜਵੇਂਦਰ ਚਾਹਲ ਨੇ ਪੰਤ ਦਾ ਮਜ਼ਾਕ ਉਡਾਇਆ ਅਤੇ ਉਸਨੂੰ ਸਰਕਸ ਨਾਲ ਜੁੜਨ ਦੀ ਸਲਾਹ ਦਿੱਤੀ।
20 ਸਾਲਾਂ ਪੰਤ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਬੈਕਫਲਿਪ ਅਤੇ ਫ੍ਰੰਟਫਲਿਪ ਕਰਦੇ ਹੋਏ ਇਕ ਵੀਡੀਓ ਅਪਲੋਡ ਕੀਤਾ। ਵੀਡੀਓ 'ਚ ਪੰਤ ਦਾ ਇਹ ਟੈਲੇਂਟ ਦੇਖਣ ਦੇ ਬਾਅਦ ਚਾਹਲ ਨੇ ਉਸਦਾ ਮਜ਼ਾਕ ਉਡਾਉਣ 'ਚ ਬਿਲਕੁਲ ਦੇਰੀ ਨਹੀਂ ਕੀਤੀ ਅਤੇ ਕੁਮੈਂਟ 'ਚ ਲਿਖਿਆ, '' ਅਪੋਲੋ ਸਰਕਸ ਤੋਂ ਆਫਰ ਆਇਆ ਹੈ। ਤੁਹਾਡੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਾਂ ਕਰ ਦੇਵਾਂ। ਦਿੱਲੀ ਦੇ ਬੱਲੇਬਾਜ਼ ਪੰਤ ਵੀ ਕਿੱਥੇ ਚੁੱਪ ਰਹਿਣ ਵਾਲੇ ਹਨ। ਉਨ੍ਹਾਂ ਨੇ ਚਾਹਲ ਦੇ ਕੁਮੈਂਟ 'ਤੇ ਰਿਪਲਾਈ ਕੀਤਾ, ਜੀ ਹਾਂ ਕਰ ਦਿਓ, ਪਰ ਮੈਂ ਤੁਹਾਡੇ ਨਾਲ ਹੀ ਇਸ ਨੂੰ ਜੁਆਈਨ ਕਰਾਂਗਾ।
ਦਿੱਲੀ ਦੇ ਇਸ ਨੌਜਵਾਨ ਬੱਲੇਬਾਜ਼ ਨੇ ਆਈ. ਪੀ. ਐੱਲ. ਸੀਜ਼ਨ-11 'ਚ ਦਿੱਲੀ ਡੇਅਰਡੇਵਿਲਸ ਦੇ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਉਸਨੂੰ ਭਾਰਤੀ ਟੀਮ ਲਈ ਚੁਣਿਆ ਗਿਆ। ਪੰਤ ਆਪਣੇ ਹਮਲਾਵਰ ਸ਼ਾਟਸ ਖੇਡਣ ਦੀ ਵਜ੍ਹਾ ਕਾਰਨ ਲੋਕਾਂ 'ਚ ਕਾਫੀ ਪਸੰਦ ਕੀਤੇ ਜਾਂਦੇ ਹਨ।
ਨਵੇਂ ਦੇਸ਼ ਦੀ ਯਾਤਰਾ ਕਰਨ ਤੋਂ ਪਹਿਲਾਂ ਯੋਜਨਾ ਬਣਾਉਂਦਾ ਹਾਂ : ਬੁਮਰਾਹ
NEXT STORY