ਲੰਡਨ — ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਦੌਰਿਆਂ 'ਤੇ ਜਾਣ ਤੋਂ ਪਹਿਲਾਂ ਸਿਰਫ ਕ੍ਰਿਕਟ ਨੂੰ ਲੈ ਕੇ ਰਣਨੀਤੀ ਹੀ ਨਹੀਂ ਬਣਾਉਂਦਾ ਸਗੋਂ ਉਸ ਦੇਸ਼ ਦੇ ਵੱਖ-ਵੱਖ ਸਥਾਨਾਂ ਨੂੰ ਵੀ ਦੇਖਣਾ ਚਾਹੁੰਦਾ ਹੈ, ਜਿਥੇ ਉਹ ਜਾਂਦਾ ਹੈ। ਇੰਗਲੈਂਡ ਦੌਰੇ 'ਤੇ ਦੂਜੇ ਟੈਸਟ ਤੋਂ ਚੋਣ ਲਈ ਉਪਲੱਬਧ ਬੁਮਰਾਹ ਦੇ ਹਵਾਲੇ ਨਾਲ ਉਸ ਦੀ ਆਈ. ਪੀ. ਐੱਲ. ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨੇ ਕਿਹਾ, ''ਤੁਸੀਂ ਦੇਸ਼ ਦਾ ਮਜ਼ਾ ਲੈਣਾ ਚਾਹੁੰਦੇ ਹੋ, ਤੁਸੀਂ ਸਥਾਨਾਂ ਨੂੰ ਦੇਖਣਾ ਚਾਹੁੰਦੇ ਹੋ। ਇਸੇ ਤਰ੍ਹਾਂ ਤੁਹਾਨੂੰ ਉਸ ਜਗ੍ਹਾ ਦੀ ਸੰਸਕ੍ਰਿਤੀ ਬਾਰੇ ਵੀ ਪਤਾ ਲੱਗਦਾ ਹੈ ਤੇ ਅੰਤ ਤੁਸੀਂ ਉਸ ਦੇਸ਼ ਦਾ ਮਜ਼ਾ ਲੈਣ ਲੱਗਦੇ ਹੋ। ਇਹ ਇਸ ਤੋਂ ਬਾਅਦ ਤੁਹਾਡੇ ਪ੍ਰਦਰਸ਼ਨ 'ਤੇ ਵੀ ਨਜ਼ਰ ਆਉਂਦਾ ਹੈ।

ਉਸ ਨੇ ਕਿਹਾ, ''ਮੈਂ ਜਦੋਂ ਵੀ ਕਿਸੇ ਨਵੇਂ ਦੇਸ਼ ਵਿਚ ਜਾਂਦਾ ਹਾਂ ਤਾਂ ਹਮੇਸ਼ਾ ਪਹਿਲਾਂ ਤੋਂ ਯੋਜਨਾ ਬਣਾਉਂਦਾ ਹਾਂ। ਕਿਸੇ ਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ ਮੈਂ ਉਥੋਂ ਦੀਆਂ ਕੁਝ ਵੀਡੀਓ ਦੇਖਦਾ ਹਾਂ। ਉਥੇ ਕਿਹੜੀਆਂ ਚੀਜ਼ਾਂ ਕੰਮ ਕਰਨਗੀਆਂ ਤੇ ਘਰੇਲੂ ਟੀਮ ਉਥੇ ਕੀ ਕਰਦੀ ਹੈ।
ਗੰਭੀਰ ਦੀ ਬੇਟੀ ਨੇ ਪਾਸ ਕੀਤਾ ਯੋ-ਯੋ ਟੈਸਟ, ਸਚਿਨ ਤੇ ਯੁਵੀ ਦੀ ਮੰਗੀ ਰਾਏ
NEXT STORY