ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਤੇ ਵੱਡੇ ਹਾਦਸੇ ਕਈ ਵਾਰ ਹੋਏ ਹਨ ਜਿਸ ਦਾ ਸ਼ਿਕਾਰ ਬੱਲੇਬਾਜ਼, ਗੇਂਦਬਾਜ਼ ਅਤੇ ਫੀਲਡਰ ਬਣਦੇ ਹਨ। ਇਕ ਵਾਰ ਫਿਰ ਤੋਂ ਕ੍ਰਿਕਟ ਦੇ ਮੈਦਾਨ 'ਤੇ ਇਕ ਵੱਡਾ ਹਾਦਸਾ ਹੋਇਆ ਜਿਸ 'ਚ ਇਕ ਖਿਡਾਰੀ ਦੀ ਮੌਤ ਹੋ ਗਈ। ਇਹ ਘਟਨਾ ਕੋਲਕਾਤਾ 'ਚ ਵਾਪਰੀ ਜਿੱਥੇ ਬਾਲੀਗੰਜ ਸਪੋਰਟਿੰਗ ਕਲੱਬ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਸੈਕਿੰਡ ਡਿਵੀਜ਼ਨ ਕ੍ਰਿਕਟਰ ਸੋਨੂੰ ਯਾਦਵ ਦੀ ਮੌਤ ਹੋ ਗਈ।
ਸੋਨੂੰ ਯਾਦਵ ਬਾਲੀਗੰਜ ਸਪੋਰਟਿੰਗ ਕਲੱਬ ਦੇ ਖਿਡਾਰੀ ਵੱਜੋਂ ਅਭਿਆਸ ਕਰ ਰਹੇ ਸਨ। ਅਭਿਆਸ ਦੌਰਾਨ ਸੋਨੂੰ ਯਾਦਵ ਬੱਲੇਬਾਜ਼ੀ ਕਰ ਰਹੇ ਸਨ, ਉਸੇ ਵੇਲੇ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਇਸ ਤੋਂ ਬਾਅਦ ਸਾਥੀ ਖਿਡਾਰੀਆਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ। ਕਲੱਬ ਦੇ ਅਧਿਕਾਰੀ ਉਨ੍ਹਾਂ ਨੂੰ ਕੈਬ ਦੀ ਮੈਡੀਕਲ ਯੂਨਿਟ 'ਚ ਲੈ ਕੇ ਗਏ ਜਿੱਥੇ ਉਨ੍ਹਾਂ ਨੇ ਸੋਨੂੰ ਨੂੰ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਜਾਂਚ ਦੇ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੁਰੂਆਤ 'ਚ ਹਸਪਤਾਲ ਵੱਲੋਂ ਕਿਹਾ ਗਿਆ ਹੈ ਕਿ ਸ਼ਾਇਦ ਸਨ ਸਟ੍ਰੋਕ ਦੀ ਵਜ੍ਹਾ ਨਾਲ ਉਨ੍ਹਾਂ ਦੇ ਨਾਲ ਇਹ ਹਾਦਸਾ ਹੋਇਆ ਹੈ। ਸੋਨੂੰ ਦੇ ਸਾਥੀ ਖਿਡਾਰੀਆਂ ਦਾ ਕਹਿਣਾ ਹੈ ਕਿ ਬਾਟਾ ਸਪੋਰਟਿੰਗ ਕਲੱਬ ਮੈਦਾਨ 'ਤੇ ਇਨ੍ਹਾਂ ਦਿਨਾਂ 'ਚ ਅਭਿਆਸ ਚਲ ਰਿਹਾ ਸੀ। ਉਨ੍ਹਾਂ ਨੇ ਸੋਨੂੰ ਦੀ ਮੌਤ ਲਈ ਕਲੱਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਮੈਡੀਕਲ ਸਹੂਲਤਾਂ ਦੀ ਕਮੀ ਕਾਰਨ ਇਹ ਹਾਦਸਾ ਹੋਇਆ ਹੈ। ਇਕ ਕ੍ਰਿਕਟਰ ਨੇ ਕਿਹਾ ਕਿ ਮੈਦਾਨ 'ਤੇ ਕੋਈ ਵੀ ਫਰਸਟ ਏਡ ਦੀ ਵਿਵਸਥਾ ਨਹੀਂ ਸੀ। ਸੋਨੂੰ ਨੂੰ ਬਚਾਇਆ ਜਾ ਸਕਦਾ ਸੀ ਜੇਕਰ ਉਨ੍ਹਾਂ ਦੀ ਸ਼ਿਕਾਇਤ 'ਤੇ ਸੋਨੂੰ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ। ਹਾਲਾਂਕਿ ਇਸ ਮਾਮਲੇ 'ਤੇ ਕਲੱਬ ਅਥਾਰਿਟੀ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ।
ਮਲੇਸ਼ੀਆ ਓਪਨ ਤੋਂ ਹਟੇ ਬੈਡਮਿੰਟਨ ਸਟਾਰ ਲੀ ਚੋਂਗ ਵੇਈ
NEXT STORY