ਕੋਲਕਾਤਾ : ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਭ ਗਾਂਗੁਲੀ ਨੇ ਆਸਟਰੇਲੀਆ ਵਿਚ ਭਾਰਤ ਦੀ ਇਤਿਹਾਸਕ ਟੈਸਟ ਸੀਰੀਜ਼ ਵਿਚ ਮਿਲੀ ਜਿੱਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਕਟਕੀਪਰ ਰਿਸ਼ਭ ਪੰਤ ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਹਨ। ਪਿਛਲੇ ਸਾਲ ਅਗਸਤ ਟੈਸਟ ਵਿਚ ਡੈਬਿਯੂ ਕਰਨ ਵਾਲੇ 21 ਸਾਲਾ ਪੰਤ ਨੇ ਇੰਗਲੈਂਡ ਦੇ ਬਾਅਦ ਆਸਟਰੇਲੀਆ ਵਿਚ ਵੀ ਟੈਸਟ ਸੈਂਕੜਾ ਲਗਾਇਆ। ਆਸਟਰੇਲੀਆ ਮੌਜੂਦਾ ਦੌਰੇ 'ਤੇ ਪੰਤ ਨੇ 350 ਦੌੜਾਂ ਬਣਾਈਆਂ ਜੋ ਚੇਤੇਸ਼ਵਰ ਪੁਜਾਰਾ ਤੋਂ ਬਾਅਦ ਸੀਰੀਜ਼ ਵਿਚ ਕਿਸੇ ਬੱਲੇਬਾਜ਼ ਦੀਆਂ ਦੂਜੀਆਂ ਸਭ ਤੋਂ ਵੱਧ ਦੌੜਾਂ ਹਨ। ਪੰਤ ਨੇ ਵਿਕਟ ਦੇ ਪਿੱਛੇ ਵੀ 20 ਕੈਚ ਫੜੇ ਜੋ ਕਿਸੇ ਵੀ ਟੈਸਟ ਸੀਰੀਜ਼ ਵਿਚ ਭਾਰਤੀ ਰਿਕਾਰਡ ਹੈ।

ਗਾਂਗੁਲੀ ਨੇ ਬੰਗਾਲ ਅਤੇ ਪੰਜਾਬ ਵਿਚਾਲੇ ਖੇਡੇ ਜਾ ਰਹੇ ਰਣਜੀ ਮੈਚ ਦੌਰਾਨ ਕਿਹਾ, ''ਪੰਤ ਭਵਿੱਖ ਵਿਚ ਸ਼ਾਨਦਾਰ ਖਿਡਾਰੀ ਹੋਵੇਗਾ। ਉਸ ਦੇ ਲੀ ਇਹ ਸੀਰੀਜ਼ ਚੰਗੀ ਰਹੀ ਅਤੇ ਉਹ ਭਵਿੱਖ ਵਿਚ ਚੰਗਾ ਪ੍ਰਦਰਸ਼ਨ ਕਰੇਗਾ। ਸਿਡਨੀ ਕ੍ਰਿਕਟ ਗ੍ਰਾਊਂਡ 'ਤੇ ਚੌਥਾ ਅਤੇ ਆਖਰੀ ਟੈਸਟ ਖਰਾਬ ਮੌਸਮ ਅਤੇ ਮੀਂਹ ਦੀ ਭੇਂਟ ਚੜ੍ਹ ਗਿਆ, ਜਿਸ ਨਾਲ ਭਾਰਤ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਗਾਂਗੁਲੀ ਨੇ ਇਸ ਜਿੱਤ ਨੂੰ ਸ਼ਾਨਦਾਰ ਦੱਸਦਿਆਂ ਕਿਹਾ, ''ਇਹ ਕਮਾਲ ਦੀ ਜਿੱਤ ਹੈ। ਟੀਮ ਨੇ ਪੂਰੀ ਸੀਰੀਜ਼ ਦੌਰਾਨ ਸ਼ਾਨਦਾਰ ਖੇਡ ਦਿਖਾਇਆ ਅਤੇ ਬੱਲੇਬਾਜ਼ੀ ਵੀ ਚੰਗੀ ਹੋਈ। ਉਨ੍ਹਾਂ ਨੇ 400 ਤੋਂ 600 ਤੱਕ ਦੌੜਾਂ ਬਣਾਈਆਂ ਜਿਸ ਨਾਲ ਇਹ ਸਫਲਤਾ ਮਿਲੀ। ਸਾਬਕਾ ਭਾਰਤੀ ਕਪਤਾਨ ਨੇ ਸੀਰੀਜ਼ ਦੀ ਤਾਰੀਫ ਕਰਦਿਆਂ ਕਿਹਾ, ''ਬੁਮਰਾਹ ਅਤੇ ਪੁਜਾਰਾ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਜਿੱਤ ਵਿਚ ਉਨ੍ਹਾਂ ਦੀ ਵੱਡੀ ਭੂਮਿਕਾ ਹੈ। ਪੁਜਾਰਾ ਨੇ ਸੀਰੀਜ਼ ਵਿਚ 74.74 ਦੀ ਔਸਤ ਨਾਲ 521 ਦੌੜਾਂ ਬਣਾਈਆਂ।

ਧੋਨੀ, ਰੋਹਿਤ ਆਗਾਮੀ ਵਨਡੇ ਸੀਰੀਜ਼ ਲਈ ਆਸਟਰੇਲੀਆ ਹੋਏ ਰਵਾਨਾ
NEXT STORY