ਸਪੋਰਸਟ ਡੈਸਕ— ਸ਼ਿਖਰ ਧਵਨ ਦੀ 43 ਗੇਂਦ 'ਚ 52 ਦੌੜਾਂ ਦੀ ਪਾਰੀ ਦੇ ਬਾਵਜੂਦ ਭਾਰਤ-ਏ ਨੂੰ ਮੀਂਹ ਨਾਲ ਪ੍ਰਭਾਵਿਤ ਹੋਏ ਚੌਥੇ ਅਣਅਧਿਕਾਰਕ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਵੀਰਵਾਰ ਨੂੰ ਇੱਥੇ ਦੱਖਣ ਅਫਰੀਕਾ-ਏ ਖਿਲਾਫ ਡਕਵਰਥ ਲੂਈਸ ਨਿਯਮ ਦੇ ਤਹਿਤ ਚਾਰ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਧਵਨ ਨੇ ਫ਼ਾਰਮ 'ਚ ਵਾਪਸੀ ਕਰਦੇ ਹੋਏ ਅਰਧ ਸੈਂਕੜਾ ਲਾਇਆ ਜਦ ਕਿ ਸ਼ਿਵਮ ਦੁਬੇ ਨੇ ਵੀ 31 ਦੌੜਾਂ ਦਾ ਯੋਗਦਾਨ ਦਿੱਤਾ ਪਰ ਭਾਰਤ-ਏ ਵੱਡੀਆਂ ਸਾਂਝੇਦਾਰੀਆਂ ਨਾ ਕਰਨ ਅਤੇ ਡਕਵਰਥ ਲੁਈਸ ਨਿਯਮ ਤਹਿਤ 25 ਓਵਰਾਂ ਚ 193 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ 'ਚ ਨਾਕਾਮਯਾਬ ਰਿਹਾ। ਦੱਖਣੀ ਅਫਰੀਕਾ ਏ ਵਲੋਂ ਮਾਰਕਾਂ ਜੇਨਸਨ ਨੇ 25 ਦੌੜਾਂ ਦੇ ਕੇ ਤਿੰਨ ਵਿਕਟ ਹਾਸਲ ਕੀਤੀਆਂ, ਐਨਰਿਚ ਨੋਰਤਜੇ ਨੇ 36 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਲੂਥੋ ਸਿਪਾਮਲਾ ਨੇ 55 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਬੁੱਧਵਾਰ ਨੂੰ ਮੀਂਹ ਦੇ ਕਾਰਨ ਮੈਚ ਰਿਜ਼ਰਵ ਦਿਨ 'ਚ ਖਿੱਚਿਆ ਅਤੇ ਭਾਰਤ-ਏ ਦੀ ਟੀਮ 7.4 ਓਵਰਾਂ 'ਚ ਇਕ ਵਿਕਟ 'ਤੇ 56 ਦੌੜਾਂ ਤੋਂ ਅੱਗੇ ਖੇਡਣ ਲਈ ਉਤਰੀ। ਪਰ 9 ਵਿਕਟਾਂ ਹੱਥ 'ਚ ਹੋਣ ਦੇ ਬਾਵਜੂਦ ਭਾਰਤੀ ਟੀਮ ਅੱਜ 17.2 ਓਵਰ 'ਚ ਜਰੂਰੀ 137 ਦੌੜਾਂ ਬਣਾਉਣ 'ਚ ਨਾਕਾਮ ਰਹੀ। ਦੱਖਣੀ ਅਫਰੀਕਾ-ਏ ਨੇ ਕੱਲ ਜਦ 25 ਓਵਰਾਂ 'ਚ ਇਕ ਵਿਕਟ 'ਤੇ 137 ਦੌੜਾਂ ਬਣਾਈਆਂ ਸਨ ਜਦ ਮੀਂਹ ਆਉਣ 'ਤੇ ਮੈਚ ਰੋਕਣਾ ਪਿਆ। ਮੈਚ ਦੁਬਾਰਾ ਸ਼ੁਰੂ ਹੋਣ 'ਤੇ ਭਾਰਤ ਏ ਨੂੰ 25 ਓਵਰਾਂ 'ਚ 193 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤੀ ਟੀਮ ਅਜੇ ਵੀ ਸੀਰੀਜ਼ 'ਚ 3-1 ਨਾਲ ਅੱਗੇ ਹੈ।
ਕੋਹਲੀ ਦੀ 'ਨਿਊਡ' ਤਸਵੀਰ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀਤਾ ਟ੍ਰੋਲ
NEXT STORY