ਆਬੂ ਧਾਬੀ- ਏਡੇਨ ਮਾਰਕਰਾਮ ਦੀ 48 ਦੌੜਾਂ ਦੀ ਪਾਰੀ ਤੋਂ ਬਾਅਦ ਤਬਰੇਜ ਸ਼ਮਸੀ (18 ਦੌੜਾਂ 'ਤੇ ਤਿੰਨ ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਦੇ ਅਭਿਆਸ ਮੈਚ ਵਿਚ ਸੋਮਵਾਰ ਨੂੰ ਇੱਥੇ ਅਫਗਾਨਿਸਤਾਨ 'ਤੇ 41 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਨੇ ਟਾਸ ਜਿੱਤੇ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 145 ਦੌੜਾਂ ਬਣਾਉਣ ਤੋਂ ਬਾਅਦ ਅਫਗਾਨਿਸਤਾਨ ਨੂੰ 8 ਵਿਕਟਾਂ 'ਤੇ 104 ਦੌੜਾਂ ਹੀ ਬਣਾਉਣ ਦਿੱਤੀਆਂ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਅਨੁਭਵੀ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ (07) ਦੇ ਸਸਤੇ 'ਚ ਪਵੇਲੀਅਨ ਜਾਣ ਤੋਂ ਬਾਅਦ ਤੀਜੇ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਆਏ ਮਾਰਕਰਾਮ ਨੇ 35 ਗੇਂਦਾਂ ਦੀ ਪਾਰੀ ਵਿਚ 2 ਚੌਕੇ ਤੇ 2 ਛੱਕੇ ਲਗਾਏ। ਸਲਾਮੀ ਬੱਲੇਬਾਜ਼ ਤੇ ਕਪਤਾਨ ਤੇਮਬਾ ਬਾਵੁਮਾ ਦਾ ਵਧੀਆ ਸਾਥ ਮਿਲਿਆ। ਦੋਵਾਂ ਨੇ ਦੂਜੇ ਵਿਕਟ ਦੇ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਵੁਮਾ ਨੇ 39 ਗੇਂਦਾਂ ਵਿਚ 31 ਦੌੜਾਂ ਦੀ ਪਾਰੀ 'ਚ 2 ਚੌਕੇ ਲਗਾਏ। ਦੱਖਣੀ ਅਫਰੀਕਾ ਦੇ ਲਈ ਰਾਸੀ ਵਾਨ ਡੇਰ ਡੁਸੇਨ ਨਾਲ 21 ਤੇ ਡੇਵਿਡ ਮਿਲਰ ਨੇ ਆਖਰੀ ਓਵਰ ਵਿਚ 10 ਗੇਂਦਾਂ ਵਿਚ ਅਜੇਤੂ 20 ਦੌੜਾਂ ਦੀ ਪਾਰੀ ਖੇਡੀ। ਦੱਖਣੀ ਅਫਰੀਕਾ ਦੇ ਲਈ ਸ਼ਮਸੀ ਨੇ ਤਿੰਨ ਵਿਕਟਾਂ ਤੋਂ ਇਲਾਵਾ ਲੂੰਗੀ ਐਨਗਿਡੀ ਨੇ 2 ਜਦਕਿ ਫੋਰਟੀਨ, ਡਵੇਨ ਪ੍ਰਿਟੋਰੀਅਸ ਤੇ ਕੇਸ਼ਵ ਮਹਾਰਾਜ ਨੇ 1-1 ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
NEXT STORY