ਸਪੋਰਟਸ ਡੈਕਸ : ਸਾਊਥ ਅਫ਼ਰੀਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵੇਨ ਪਾਰਨੇਲ ਦਾ ਅੱਜ 31ਵਾਂ ਜਨਮ ਦਿਨ ਹੈ। ਪਾਰਨੇਲ ਦਾ ਜਨਮ 30 ਜੁਲਾਈ 1989 ਨੂੰ ਪੋਰਟ ਏਲੀ ਐਲਿਜ਼ਾਬੇਥ 'ਚ ਹੋਇਆ ਸੀ। ਪਾਰਨੇਲ ਨੇ ਸਾਊਥ ਅਫ਼ਰੀਕਾ ਲਈ 6 ਟੈਸਟ, 65 ਵਨਡੇ ਅਤੇ 40 ਟੀ-20 ਮੈਚ ਖੇਡੇ।
ਉਨ੍ਹਾਂ ਨੇ ਗੇਂਦ ਅਤੇ ਬੱਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਨਡੇ 'ਚ ਉਨ੍ਹਾਂ ਨੇ 94 ਟੈਸਟ 'ਚ 15 ਅਤੇ ਟੀ-20 'ਚ 41 ਵਿਕਟਾਂ ਲਈਆਂ। ਉਨ੍ਹਾਂ ਦਾ ਕਰੀਅਰ ਕੁਝ ਖ਼ਾਸ ਨਹੀਂ ਚੱਲਿਆ ਅਤੇ ਸਾਲ 2017 ਦੇ ਬਾਅਦ ਉਹ ਟੀਮ ਤੋਂ ਬਾਹਰ ਹੋ ਗਏ।
ਇਹ ਵੀ ਪੜ੍ਹੋਂ : ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'
22ਵੇਂ ਜਨਮ ਦਿਨ 'ਤੇ ਵੇਨ ਪਾਰਨੇਲ ਨੇ ਬਦਲਿਆ ਆਪਣਾ ਧਰਮ
ਵੇਨ ਪਾਰਨੇਲ ਨੇ ਲੋਅਰ ਆਰਡਰ 'ਚ ਆਪਣੀ ਬੱਲੇਬਾਜ਼ੀ ਅਤੇ ਸ਼ਾਨਦਾਰ ਸਵਿੰਗ ਗੇਂਦਬਾਜ਼ੀ 'ਚ ਸਾਊਥ ਅਫ਼ਰੀਕਾ 'ਚ ਕਾਫ਼ੀ ਸੁਰਖੀਆਂ 'ਚ ਰਹੇ। ਇਸ ਤੋਂ ਬਾਅਦ ਸਾਲ 2011 'ਚ ਉਹ ਉਸ ਸਮੇਂ ਚਰਚਾ 'ਚ ਆਏ ਜਦੋਂ ਉਨ੍ਹਾਂ ਨੇ ਆਪਣਾ ਧਰਮ ਪਰਿਵਰਨ ਕਰਨ ਦਾ ਐਲਾਨ ਕੀਤਾ।
30 ਜੁਲਾਈ 2011 ਨੂੰ ਆਪਣੇ 22ਵੇਂ ਜਨਮ ਦਿਨ 'ਤੇ ਵੇਨ ਪਾਰਨੇਲ ਨੇ ਇਸਲਾਮ ਧਰਮ ਅਪਣਾ ਲਿਆ। ਹਾਲਾਂਕਿ ਇਨ੍ਹਾਂ ਗੱਲਾਂ 'ਚ ਕੋਈ ਸੱਚਾਈ ਨਜ਼ਰ ਨਹੀਂ ਆਈ। ਵੇਨ ਪਾਰਨੇਲ ਨੇ ਆਪਣਾ ਨਾਮ ਬਦਲ ਕੇ ਵੇਨ ਵਲੀਦ ਪਾਰਨੇਲ ਰੱਖ ਲਿਆ। 2016 'ਚ ਵੇਨ ਪਾਰਨੇਲ ਸਾਊਥ ਅਫ਼ਰੀਕਾ ਦੀ ਫ਼ੈਸ਼ਨ ਬਲੌਗਰ ਆਇਸ਼ਾ ਬਾਕਰ ਨਾਲ ਵਿਆਹ ਕਰਵਾ ਲਿਆ। ਪਾਰਨੇਲ ਨੇ ਕੇਪ ਟਾਉਨ ਦੀ ਇਕ ਮਸਜਿਦ 'ਚ ਆਇਸ਼ਾ ਨੂੰ ਆਪਣਾ ਬਣਾਇਆ।
ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ
ਉਮਰ ਅਕਮਲ ਦੀ ਪਾਬੰਦੀ ਘਟ ਕੇ 18 ਮਹੀਨਿਆਂ ਦੀ ਹੋਈ
NEXT STORY