ਸੇਂਟ ਜਾਰਜ- ਏਡਨ ਮਾਰਕਰਾਮ ਅਤੇ ਕਵਿੰਟਨ ਡੀ ਕੌਕ ਦੇ ਵਿਚ ਦੂਜੇ ਵਿਕਟ ਦੇ ਲਈ 127 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸ਼ਨੀਵਾਰ ਨੂੰ ਇੱਥੇ 5ਵੇਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 25 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤੀ। ਮੈਨ ਆਫ ਦਿ ਮੈਚ ਮਾਰਕਰਾਮ ਨੇ 70 ਦੌੜਾਂ ਬਣਾਈਆਂ ਜੋ ਉਸਦੇ ਕਰੀਅਰ ਦਾ ਟਾਪ ਸਕੋਰ ਹੈ। ਡੀ ਕੌਕ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਅਤੇ 42 ਗੇਂਦਾਂ 'ਤੇ 60 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 168 ਦੌੜਾਂ ਬਣਾਈਆਂ। ਇਸ ਤੋਂ ਬਾਅਦ ਲੈੱਗ ਸਪਿਨਰ ਸ਼ਮਸੀ ਨੇ ਆਪਣੇ ਚਾਰ ਓਵਰਾਂ ਵਿਚ ਕੇਵਲ 11 ਦੌੜਾਂ 'ਤੇ 1 ਵਿਕਟ ਹਾਸਲ ਕੀਤੀ ਜਦਕਿ ਕੈਗਿਸੋ ਰਬਾਡਾ ਨੇ ਡਵੇਨ ਬ੍ਰਾਵੋ ਤੇ ਨਿਕੋਲਸ ਪੂਰਨ ਨੂੰ 19ਵੇਂ ਓਵਰ ਵਿਚ ਲਗਾਤਾਰ ਗੇਂਦਾਂ 'ਤੇ ਆਊਟ ਕੀਤਾ।
ਲੂੰਗੀ ਐਨਗਿਡੀ ਨੇ 32 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਵੈਸਟਇੰਡੀਜ਼ ਦੀ ਟੀਮ 9 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਵੈਟਇੰਡੀਜ਼ ਵਲੋਂ ਸਲਾਮੀ ਬੱਲੇਬਾਜ਼ ਈਵਿਨ ਲੁਈਸ (52) ਤੇ ਸ਼ਿਮਰੋਨ ਹੇੱਟਮਾਇਰ (33) ਹੀ ਬੱਲੇਬਾਜ਼ੀ ਵਿਚ ਯੋਗਦਾਨ ਦੇ ਸਕੇ। ਦੱਖਣੀ ਅਫਰੀਕਾ ਨੇ ਇਸ ਤਰ੍ਹਾਂ ਨਾਲ 2 ਸਾਲਾਂ ਵਿਚ ਪਹਿਲੀ ਟੀ-20 ਸੀਰੀਜ਼ ਜਿੱਤੀ। ਇਹ ਕਪਤਾਨ ਤੇਮਬਾ ਬਾਵੁਮਾ ਅਤੇ ਕੋਚ ਮਾਰਕ ਬਾਊਚਰ ਦੇ ਲਈ ਵੀ ਟੀ-20 ਸੀਰੀਜ਼ ਵਿਚ ਪਹਿਲੀ ਜਿੱਤ ਹੈ। ਸ਼ਮਸੀ ਨੇ ਸੀਰੀਜ਼ ਵਿਚ 11.4 ਦੀ ਔਸਤ ਨਾਲ 7 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੂੰ ਸੀਰੀਜ਼ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਸਰਕਾਰ ਨੇ ਦਰਸ਼ਕਾਂ ਦੇ ਬਿਨਾ ਸਟੇਡੀਅਮ ਤੇ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਦਿੱਤੀ ਇਜਾਜ਼ਤ
NEXT STORY