ਸਪੋਰਟਸ ਡੈਸਕ– ਸਾਹਾਂ ਨੂੰ ਰੋਕ ਦੇਣ ਵਾਲੇ ਵਾਧੂ ਸਮੇਂ ਤਕ ਚੱਲੇ ਯੂਰੋ ਕੱਪ ਦੇ ਕੁਆਰਟਰ ਫਾਈਨਲ ਵਿਚ ਮੇਜ਼ਬਾਨ ਜਰਮਨੀ ਨੂੰ ਹਰਾ ਕੇ ਸਪੇਨ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ।
ਨਿਰਧਾਰਿਤ ਸਮੇਂ ਤਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਸਨ, ਜਿਸ ਤੋਂ ਬਾਅਦ ਮੁਕਾਬਲੇ ਨੂੰ ਵਾਧੂ ਸਮੇਂ ਤਕ ਖਿੱਚਿਆ ਗਿਆ, ਜਿਸ ਦੌਰਾਨ ਸਪੇਨ ਵੱਲੋਂ ਮਾਇਕ ਮੀਰਾਇਨੇ ਨੇ 119ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ ਸੈਮੀਫਾਈਨਲ 'ਚ ਪਹੁੰਚਾ ਕੇ ਮੇਜ਼ਬਾਨ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ।
ਇਸ ਤੋਂ ਪਹਿਲਾਂ ਸਪੇਨ ਵੱਲੋਂ ਡੈਨੀ ਓਲਮੋ ਨੇ 51ਵੇਂ ਮਿੰਟ ਵਿਚ ਗੋਲ ਕੀਤਾ ਸੀ, ਜਿਸ ਤੋਂ ਬਾਅਦ ਜਰਮਨੀ ਨੇ 89ਵੇਂ ਮਿੰਟ ਵਿਚ ਗੋਲ ਕਰ ਕੇ ਬਰਾਬਰੀ ਹਾਸਲ ਕਰ ਲਈ ਸੀ, ਪਰ ਜਰਮਨੀ ਦੀ ਟੀਮ ਇਸ ਤੋਂ ਬਾਅਦ ਗੋਲ ਨਹੀਂ ਕਰ ਸਕੀ। ਪਰ ਆਖ਼ਰੀ ਪਲਾਂ 'ਚ ਸਪੇਨ ਦੇ ਖਿਡਾਰੀ ਮਾਇਕ ਮੀਰਾਇਨੇ ਨੇ ਗੋਲ ਕਰ ਕੇ ਮੈਚ ਟੀਮ ਦੀ ਝੋਲੀ 'ਚ ਪਾ ਦਿੱਤਾ।
ਇਹ ਵੀ ਪੜ੍ਹੋ- ਚੈਂਪੀਅਨ ਟੀਮ 'ਤੇ ਵਰ੍ਹ ਰਿਹਾ ਪੈਸਿਆਂ ਦਾ ਮੀਂਹ, BCCI ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੈਂਪੀਅਨ ਟੀਮ 'ਤੇ ਵਰ੍ਹ ਰਿਹਾ ਪੈਸਿਆਂ ਦਾ ਮੀਂਹ, BCCI ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
NEXT STORY