ਲੈਕਚਰਾਰ ਸੁਰਿੰਦਰ ਮੋਹਨ
97797-66362
ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ ਅਤੇ ਆਦਿਕਾਲ ਤੋਂ ਹੀ ਅਵਾਮ ਦੇ ਮਨੋਰੰਜਨ ਦਾ ਸਾਧਨ ਰਹੀਆ ਹਨ। ਜਿੱਥੇ ਖੇਡਾਂ ਤੰਦਰੁਸਤੀ ਅਤੇ ਰਿਸ਼ਟ ਪੁਸ਼ਟ ਜੀਵਨ ਸ਼ੈਲੀ ਨੂੰ ਉਤਾਸ਼ਾਹਿਤ ਕਰਦੀਆ ਹਨ, ਉਥੇ ਇਹ ਮਨੁੱਖ ਵਿੱਚ ਜਿੱਤ-ਹਾਰ ਨੂੰ ਬਰਦਾਸ਼ਤ ਕਰਨ ਦਾ ਬਲ ਵੀ ਦਿੰਦੀਆਂ ਹਨ। ਸਾਡੇ ਦੇਸ਼ ਵਿੱਚ ਖੇਡਾਂ ਦਾ ਵਿਆਪਕ ਅਧਾਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਦੇਸ਼ ਖੇਡ ਰੱਬ ਵਜੋਂ ਉਭਰ ਰਿਹਾ ਹੈ। ਜੇਕਰ ਸਕੂਲ ਲੈਵਲ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਖੇਡਾਂ ਨੂੰ ਜੋਨ ਲੈਵਲ, ਡਿਸਟਰਿਕਟ ਲੈਵਲ, ਸਟੇਟ ਲੈਵਲ ਅਤੇ ਨੈਸ਼ਨਲ ਲੈਵਲ ਤੱਕ ਆਯੋਜਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਯੂਨੀਵਰਸਿਟੀ ਵਲੋਂ ਵੀ ਜੋਨਲ ਲੈਵਲ, ਯੂਨੀਵਰਸਿਟੀ ਅਤੇ ਇੰਟਰ ਸਿਟੀ ਲੈਵਲ ਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ।
ਦੇਸ਼ ਦੀਆਂ ਦੇਸ਼ੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਖੇਡ ਕਲੱਬਾਂ ਵਲੋ ਪੇਂਡੂ ਖੇਡ ਮੇਲੇ ਕਰਵਾਏ ਜਾਂਦੇ ਹਨ। ਜਿਥੋਂ ਤੱਕ ਇੰਟਰਨੈਸ਼ਨਲ ਖੇਡਾਂ ਦਾ ਸਵਾਲ ਹੈ ਸਾਡੇ ਦੇਸ਼ ਵਿੱਚ ਏਸ਼ੀਅਨ ਖੇਡਾਂ, ਐਫਰੋ-ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ, ਕ੍ਰਿਕਟ ਵਰਲਡ ਕੱਪ, ਵਰਲਡ ਕੱਪ ਹਾਕੀ ਵਰਗੇ ਮੈਗਾ ਸਪੋਰਟਸ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਅਜਿਹੇ ਹੀ ਕਈ ਟੂਰਨਾਮੈਂਟ ਦਾ ਆਯੋਜਨ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। 2008 ਤੋਂ ਬਾਅਦ ਹਰ ਸਾਲ ਸਾਡੇ ਦੇਸ਼ ਵਿੱਚ ਆਈ.ਪੀ.ਐੱਲ, ਪ੍ਰੋ.ਹਾਕੀ ਲੀਗ, ਇੰਡੀਅਨ ਸੁਪਰ ਲੀਗ, ਇੰਡੀਅਨ ਬੈਡਮਿੰਟਨ ਲੀਗ, ਪ੍ਰੋ-ਕਬੱਡੀ, ਕਬੱਡੀ ਵਰਲਡ ਕੱਪ, ਖੇਲੋ ਇੰਡਿਆ ਵਰਗੇ ਮੈਗਾ ਖੇਡ ਟੂਰਨਾਮੈਂਟ ਦਾ ਆਯੋਜਨ ਬਾਖੂਬੀ ਕੀਤਾ ਜਾ ਰਿਹਾ ਹੈ। ਹਰ ਸਰੋਪਰਟ ਈਵੈਂਟ ਭਾਵੇਂ ਉਹ ਖੇਤਰੀ ਹੇਵੇ, ਰਾਸ਼ਟਰੀ ਜਾਂ ਅੰਤਰ ਰਾਸ਼ਟਰੀ ਨੂੰ ਅਵਾਮ ਜਾਂ ਦਰਸ਼ਕਾਂ ਤੱਕ ਪਹੁਚਾਉਣ ਲਈ ਸਪੋਰਟਸ ਰਿਪੋਟਰਜ, ਪ੍ਰਿੰਟਮੀਡੀਆ, ਇਲੈਕਟਰਾਨਿਕ ਮੀਡੀਆ ਅਤੇ ਮਾਸ ਮੀਡੀਆ ਰਾਹੀ ਇਨ੍ਹਾਂ ਮੈਗਾ ਈਵੈਂਟ ਨੂੰ ਸ਼ਿੱਦਤ ਨਾਲ ਪਹੁਚਾ ਕੇ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਪਰੋਟਸ ਰਿਪੋਟਰ ਕਿਵੇਂ ਬਣੀਏ ….
ਆਓ ਜਾਣੀਏ ਉਹ ਨੁਕਤੇ ਜਿਸ ਦੇ ਜਰੀਏ ਤੁਸੀਂ ਖੇਡ ਪੱਤਰਕਾਰ ਜਾਂ ਸਪੋਰਟਸ ਰਿਪੋਟਰ ਬਣ ਸਕਦੇ ਹੋ...
ਸਪੋਰਟਸ ਰਿਪੋਰਟਰ ਬਣਨ ਲਈ ਵਿਅਕਤੀਗਤ ਯੋਗਤਾਵਾਂ - ਸਪੋਰਟਸ ਰਿਪੋਰਟਰ ਦਾ ਕਿੱਤਾ ਬਾਕੀ ਕਿੱਤਿਆ ਵਿੱਚੋਂ ਅਹਿਮ ਸਥਾਨ ਰੱਖਦਾ ਹੈ, ਜਿਸ ਵਿੱਚ ਤੁਹਾਡੀ ਖੇਡਾਂ ਵਿੱਚ ਦਿਲਚਸਪੀ ਦੇ ਨਾਲ-ਨਾਲ ਲਿਖਣ, ਬੋਲਣ ਅਤੇ ਪੇਸ਼ਕਾਰੀ ਕਰਨ ਦੀ ਕਲਾ ਜਾਂ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਦੂਜਾ ਸਪੋਰਟਸ ਪੱਤਰਕਾਰੀ ਇਕ ਅਜਿਹਾ ਕਿੱਤਾ ਹੈ, ਜਿਥੇ ਤੁਹਾਨੂੰ ਘੰਟਿਆਂ ਬੱਧੀ ਦੇਰ ਰਾਤ ਤੱਕ ਕੰਮ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਡੇ ਵਿੱਚ ਇਸ ਪ੍ਰਤੀ ਜ਼ਜਬਾ ਹੋਣਾ ਲਾਜ਼ਮੀ ਹੈ।
ਸਪੋਰਟਸ ਪੱਤਰਕਾਰ ਬਣਨ ਲਈ ਤਾਲੀਮ - ਸਾਡੇ ਦੇਸ਼ ਵਿੱਚ ਸਪੋਰਟਸ ਪੱਤਰਕਾਰ ਬਣਨ ਲਈ ਗ੍ਰੈਜੁਏਸ਼ਨ ਲੈਵਲ ਤੱਕ ਸਪੋਰਟਸ ਨਾਲ ਸਬੰਧਤ ਕੋਈ ਵੀ ਡਿਗਰੀ ਜਾਂ ਡਿਪਲੋਮਾ ਕਿਸੇ ਵੀ ਯੂਨੀਵਰਸਿਟੀ ਕੋਲੋਂ ਕੀਤਾ ਹੋਵੇ ਜਾਂ ਪੱਤਰਕਾਰੀ ਦੇ ਖੇਤਰ ਵਿੱਚ ਹੇਠ ਲਿਖੀਆਂ ਡਿਗਰੀਆਂ ਹੋਣੀਆ ਚਾਹੀਦੀਆਂ ਹਨ।
. ਬੀ.ਏ ਜਰਨਲਿਜਮ
. ਬੈਚਲਰ ਆਫ ਜਰਨਲਿਜ਼ਮ ਅਤੇ ਮਾਸ ਕਮਿਓਨੀਕੇਸ਼ਨ
. ਬੀ.ਏ ਮਾਸ ਕਮਿਓਨੀਕੇਸ਼ਨ
ਡਿਗਰੀ ਕਰਨ ਤੋਂ ਬਾਅਦ ਮਾਸਟਰ ਪੱਧਰ 'ਤੇ ਸਪੋਰਟਸ ਪੱਤਰਕਾਰੀ ਨਾਲ ਸਬੰਧਤ ਪੋਸਟ ਗ੍ਰੈਜੁਏਸ਼ਨ ਡਿਗਰੀ ਅਤੇ ਡਿਪਲੋਮਾ ਹਾਸਿਲ ਕਰ ਸਕਦੇ ਹੋ। ਜਿਨ੍ਹਾਂ ਵਿੱਚ ਪ੍ਰਮੁੱਖ ਡਿਗਰੀ ਅਤੇ ਡਿਪਲੋਮੇ ਹੇਠ ਲਿਖੇ ਹਨ।
. ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਪੋਰਟਸ ਜਰਨਲਿਜ਼ਮ
. ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਸਪੋਰਟਸ ਜਰਨਲਿਜ਼ਮ
. ਐੱਮ.ਏ. ਬਰਾਡਕਾਸਟ ਜਰਨਲਿਜ਼ਮ
. ਐੱਮ.ਏ. ਐਡਵਰਟਾਈਜ਼ਿੰਗ ਜਰਨਲਿਜ਼ਮ
. ਐੱਮ.ਏ. ਫੋਟੋ ਜਰਨਲਿਜ਼ਮ
ਰੁਜ਼ਗਾਰ ਦੇ ਮੌਕੇ
ਵਿਸ਼ਵ ਪੱਧਰ 'ਤੇ ਸਪੋਰਟਸ ਇਕ ਸਭ ਤੋਂ ਵੱਡੀ ਇੰਡਸਟਰੀ ਹੈ, ਜਿਸ ਵਿੱਚ ਰੁਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਹਨ। ਸਾਡੇ ਦੇਸ਼ ਵਿੱਚ 2008 ਤੋਂ ਬਾਅਦ ਇਸ ਇੰਡਸਟਰੀ ਵਿੱਚ ਅਥਾਹ ਵਾਧਾ ਹੋਇਆ ਹੈ। ਵੱਖ-ਵੱਖ ਖੇਡਾਂ ਨਾਲ ਸਬੰਧਤ ਪ੍ਰੀਮੀਅਰ ਲੀਗ ਦੇ ਉਥਾਨ ਨਾਲ ਆਉਣ ਵਾਲੇ ਸਮੇਂ ਵਿੱਚ ਖੇਡ ਇੰਡਸਟਰੀ ਵਿੱਚ ਸਪੋਰਟਸ ਪੱਤਰਕਾਰੀ ਨਾਲ ਸਬੰਧਤ ਵਧੇਰੇ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।
ਕਿਹੜੇ ਖੇਤਰਾਂ ਵਿੱਚ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਹੋਣ ਦੀ ਹੈ ਸੰਭਾਵਨਾ …?
ਬਰਾਡਕਾਸਟਿੰਗ
ਖੇਡਾਂ ਨਾਲ ਸਬੰਧਤ ਖਬਰਾਂ ਨੂੰ ਅਵਾਮ ਤੱਕ ਪਹੁਚਾਉਣ ਲਈ ਬਰਾਡਕਾਸਟਿੰਗ ਦੇ ਖੇਤਰ ਵਿੱਚ ਖੇਡ ਅਨਾਊਸਰ, ਕੰਮੈਨਟੇਰ, ਖੇਡ ਨਾਮਾ ਨਿਗਾਰ, ਡਾਟਾ ਐਨੇਲਿਸਟ, ਪ੍ਰੋਡਿਊਸਰ, ਡਾਇਰੈਕਟਰ, ਰੇਡੀਓ ਹੋਸਟ ਆਦਿ ਜਿਹੇ ਰੁਜ਼ਗਾਰ ਦੇ ਵਧੇਰੇ ਮੌਕੇ ਮੌਜੂਦ ਹਨ।
ਟੈਲੀਵੀਜਨ
ਟੈਲੀਵੀਜਨ ਦਰਸ਼ਕਾਂ ਤੱਕ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮੈਚਾਂ ਨੂੰ ਲਾਈਵ ਦਿਖਾਉਣ ਲਈ ਪ੍ਰੋਡਿਊਸਰ, ਡਾਇਰੈਕਟਰ, ਕੈਮਰਾ ਮੈਨ, ਕੰਮੈਨਟੇਟਰ, ਸਪੋਰਟਸ ਐਕਸਪਰਟ, ਡਾਟਾ ਐਨਾਲਿਸਟ, ਟੈਲੀਵਿਜਨ ਹੋਸਟ, ਐਡਵਰਟਾਈਜ਼ਮੈਂਟ ਮੈਨੇਜਰ ਵਰਗੇ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਜਿਸ ਵਿੱਚ ਤੁਸੀਂ ਆਪਣੀ ਮਿਹਨਤ ਤੇ ਲਗਨ ਨਾਲ ਕਿਸਮਤ ਅਜ਼ਮਾ ਸਕਦੇ ਹੋ।
ਪ੍ਰਿੰਟ ਮੀਡੀਆ
ਪ੍ਰਿੰਟ ਮੀਡੀਆ ਵਿੱਚ ਖੇਡਾਂ ਨੂੰ ਖਾਸ ਜਗ੍ਹਾ ਦਿੱਤੀ ਜਾਂਦੀ ਹੈ। ਰੋਜ਼ਾਨਾ ਇੱਕ ਸਫਾ ਖੇਡਾਂ ਬਾਬਤ ਛਪਦਾ ਹੈ। ਜਿਸ ਵਿੱਚ ਇੰਟਰ ਨੈਸ਼ਨਲ, ਨੈਸ਼ਨਲ ਖਬਰਾਂ ਦੇ ਨਾਲ ਲੋਕਲ ਖਬਰਾਂ ਨੂੰ ਜਗ੍ਹਾਂ ਦਿੱਤੀ ਜਾਂਦੀ ਹੈ। ਇਨ੍ਹਾਂ ਮੀਡੀਆ ਹਾਊਸਾਂ ਵਿੱਚ ਸਬ-ਅਡੀਟਰ ਸਪਰੋਟਸ, ਸਪਰੋਟਸ ਰਾਈਟਰ, ਸਪਰੋਟਸ ਰਿਪੋਟਰ, ਸਪੋਟਰਸ ਫੋਟੋਗ੍ਰਾਫਰ, ਪ੍ਰੈੱਸ ਅਫਸਰ, ਸਪੋਰਟਸ ਰਿਪੋਟਰ ਸਹਾਇਕ, ਡਿਜਾਈਨਰ ਵਰਗੇ ਕਿੱਤੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ।
ਸਪੋਰਟਸ ਮੈਗਜ਼ੀਨ
ਸਾਡੇ ਦੇਸ਼ ਵਿੱਚ ਹੀ ਨਹੀਂ ਪੂਰੇ ਸੰਸਾਰ ’ਚ ਸਪੋਰਟਸ ਮੈਗਜ਼ੀਨ ਛਪ ਰਹੇ ਹਨ, ਜਿਨ੍ਹਾਂ ਵਿੱਚ ਖਿਡਾਰੀਆਂ ਦੀ ਇੰਟਰਵਿਓ, ਟੀਮਾਂ ਦੀ ਕਾਰਗੁਜ਼ਾਰੀ, ਖੇਡਾਂ ਨਾਲ ਸਬੰਧਤ ਬਹੁਤ ਸਾਰਾ ਮਟੀਰੀਅਲ ਛਾਪਿਆ ਹੁੰਦਾ ਹੈ। ਇਨ੍ਹਾਂ ਸਪੋਰਟਸ ਮੈਗਜੀਨਾਂ ਵਿੱਚ ਦੀ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਹਨ।
ਸਪੋਰਟਸ ਚੈਨਲ
ਅੱਜ ਸਾਰੇ ਸੰਸਾਰ ਵਿੱਚ ਵੱਖ-ਵੱਖ ਸਪੋਰਟਸ ਚੈਨਲਾਂ ਦਾ ਹੜ ਆਇਆ ਹੋਇਆ ਹੈ, ਜੋ ਦਰਸ਼ਕਾਂ ਦੀ ਪਸੰਦ ਦੀਆਂ ਖੇਡਾਂ ਨੂੰ ਦਰਸ਼ਕਾਂ ਤੱਕ ਪਹੁੰਚਾ ਕੇ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ। ਉਪਰੋਕਤ ਤੋਂ ਇਲਾਵਾ ਵੀ ਤੁਸੀਂ ਘਰ ਬੈਠੇ ਸਪੋਰਟਸ ਰਾਈਟਰ ਦੇ ਤੌਰ 'ਤੇ ਖੇਡਾਂ ਨਾਲ ਸਬੰਧਤ ਲੇਖ ਲਿਖ ਕੇ ਵੱਖ-ਵੱਖ ਅਖਬਾਰਾਂ ਅਤੇ ਮੈਗਜੀਨਾਂ ਨੂੰ ਭੇਜ ਕੇ ਪੈਸੇ ਕਮਾ ਸਕਦੇ ਹੋ ਅਤੇ ਫ੍ਰੀ ਲਾਂਸ ਰਿਪੋਰਟਰ ਬਣ ਸਕਦੇ ਹੋ।
IPL 2020 : ਇਸ ਤਸਵੀਰ ਨੂੰ ਵੇਖ ਵਿਰਾਟ ਕੋਹਲੀ ਨੂੰ ਆਈ ਸਕੂਲ ਦੇ ਦਿਨਾਂ ਦੀ ਯਾਦ
NEXT STORY