ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2020 ਦੇ 39ਵੇਂ ਮੈਚ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ 'ਤੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਜਿੱਤ ਦੇ ਨਾਲ ਆਰ.ਸੀ.ਬੀ. 14 ਅੰਕਾਂ ਨਾਲ ਆਈ.ਪੀ.ਐਲ. ਪੁਆਇੰਟ ਟੇਬਲ ਵਿਚ ਹੁਣ ਦੂਜੇ ਨੰਬਰ 'ਤੇ ਆ ਗਈ ਹੈ। ਆਰ.ਸੀ.ਬੀ. ਦੀ ਇਸ ਸਫ਼ਲਤਾ ਨਾਲ ਵਿਰਾਟ ਕੋਹਲੀ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਅਜਿਹੇ ਵਿਚ ਉਨ੍ਹਾਂ ਨੇ ਆਰ.ਸੀ.ਬੀ. ਦੇ 3 ਖਿਡਾਰੀਆਂ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਦੀ ਕੈਪਸ਼ਨ ਵੀ ਦਿੱਤੀ ਹੈ। ਉਥੇ ਹੀ ਯੁਜਵੇਂਦਰ ਚਾਹਲ ਨੇ ਵੀ ਇਸ 'ਤੇ ਮਜ਼ੇਦਾਰ ਕੁਮੈਂਟ ਕੀਤਾ ਹੈ।
ਇਹ ਵੀ ਪੜ੍ਹੋ: ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਟਰੋਲ ਕਰਨ ਵਾਲਿਆਂ 'ਤੇ ਭੜਕੀ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ
ਆਰ.ਸੀ.ਬੀ. ਦੇ ਖਿਡਾਰੀਆਂ ਨਾਲ ਇਸ ਤਸਵੀਰ ਨੇ ਵਿਰਾਟ ਕੋਹਲੀ ਨੂੰ ਸਕੂਲ ਦੇ ਦਿਨਾਂ ਦੀ ਯਾਦ ਦਿਵਾ ਦਿੱਤੀ ਹੈ। ਵਿਰਾਟ ਕੋਹਲੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਵਿਰਾਟ ਕੋਹਲੀ, ਏ.ਬੀ. ਡਿਵਿਲਿਅਰਸ, ਮੁਹੰਮਦ ਸਿਰਾਜ ਅਤੇ ਦੇਵਦੱਤ ਪਡਿੱਕਲ ਲਾਈਨ ਵਿਚ ਖੜੇ ਹੋਏ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਵਿਰਾਟ ਨੇ ਮਜ਼ੇਦਾਰ ਕੈਪਸ਼ਨ ਦਿੱਤਾ ਹੈ। ਵਿਰਾਟ ਨੇ ਲਿਖਿਆ ਹੈ - ਇਹ ਤਸਵੀਰ ਮੈਨੂੰ ਸਕੂਲ ਦੇ ਦਿਨਾਂ ਵਿਚ ਲੈ ਗਈ। ਇਕ ਹੀ ਕਲਾਸ ਦੇ 4 ਮੁੰਡੇ ਅਤੇ ਏ.ਬੀ. ਉਹ ਬੱਚਾ ਹੈ, ਜਿਸ ਨੇ ਆਪਣਾ ਹੋਮਵਰਕ ਖ਼ਤਮ ਕੀਤਾ ਹੈ ਅਤੇ ਉਹ ਤਿਆਰ ਹੈ। ਬਾਕੀ ਦੇ 3 ਮੁੰਡੇ ਜਾਣਦੇ ਹਨ ਕਿ ਉਹ ਮੁਸੀਬਤ ਵਿਚ ਹਨ। ਵਿਰਾਟ ਦੀ ਇਸ ਤਸਵੀਰ 'ਤੇ ਪ੍ਰਸ਼ੰਸਕਾਂ ਨੇ ਵੀ ਕਾਫ਼ੀ ਮਜ਼ੇਦਾਰ ਕੁਮੈਂਟਸ ਕੀਤੇ ਹਨ।
ਇਹ ਵੀ ਪੜ੍ਹੋ: ਧੀ ਦੇ ਵਿਆਹ 'ਤੇ ਖ਼ਰਚਿਆ ਸੀ 500 ਕਰੋੜ, ਅੱਜ ਇਸ ਭਾਰਤੀ ਸਿਰ ਚੜ੍ਹਿਆ 25 ਹਜ਼ਾਰ ਕਰੋੜ ਦਾ ਕਰਜ਼ਾ
ਉਥੇ ਹੀ ਇਸ ਤਸਵੀਰ 'ਤੇ ਯੁਜਵੇਂਦਰ ਚਾਹਲ ਨੇ ਕੁਮੈਂਟ ਕਰਦੇ ਹੋਏ ਲਿਖਿਆ- ਮੈਂ ਤਾਂ ਕਲਾਸ ਹੀ ਬੰਕ ਕਰ ਦਿੱਤੀ ਅੱਜ, ਕਿਉਂਕਿ ਹੋਮਵਰਕ ਚੈਕ ਹੋਣਾ ਸੀ। ਚਾਲ ਨੇ ਇਸ ਦੇ ਨਾਲ ਹੀ ਇਕ ਇਮੋਜੀ ਵੀ ਸਾਂਝੀ ਕੀਤੀ ਹੈ।
ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਟਰੋਲ ਕਰਨ ਵਾਲਿਆਂ 'ਤੇ ਭੜਕੀ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ
NEXT STORY