ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਐਤਵਾਰ ਨੂੰ ਜਾਰੀ ਆਈ. ਸੀ. ਸੀ. ਵਨ ਡੇ ਰੈਂਕਿੰਗ ਦੀ ਬੱਲੇਬਾਜ਼ਾਂ ਤੇ ਗੇਂਦਬਾਜ਼ੀ ਦੀ ਸੂਚੀ 'ਚ ਚੋਟੀ ਦੇ ਸਥਾਨ 'ਤੇ ਬਰਕਰਾਰ ਹਨ। ਇਸ ਦੇ ਨਾਲ ਹੀ ਸਾਬਕਾ ਚੈਂਪੀਅਨ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਐਤਵਾਰ ਨੂੰ ਸ਼੍ਰੀਲੰਕਾ ਨੂੰ 5-0 ਨਾਲ ਹਰਾ ਕੇ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਕੋਹਲੀ-ਬੁਮਰਾਹ ਵਨ ਡੇ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਐਤਵਾਰ ਨੂੰ ਜਾਰੀ ਆਈ. ਸੀ. ਸੀ. ਵਨ ਡੇ ਰੈਂਕਿੰਗ ਦੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਸੂਚੀ ਵਿਚ ਚੋਟੀ ਸਥਾਨ 'ਤੇ ਬਰਕਰਾਰ ਹਨ। ਆਸਟਰੇਲੀਆ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਘਰੇਲੂ ਲੜੀ ਵਿਚ 310 ਦੌੜਾਂ ਬਣਾਉਣ ਤੋਂ ਬਾਅਦ ਕੋਹਲੀ ਪਹਿਲੇ ਸਥਾਨ 'ਤੇ ਕਾਬਜ਼ ਰਿਹਾ, ਜਦਕਿ ਵਨ ਡੇ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਇਸ ਲੜੀ ਵਿਚ 202 ਦੌੜਾਂ ਦੇ ਦਮ 'ਤੇ ਰੈਂਕਿੰਗ ਵਿਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ।
ਭਾਰਤੀ ਮਹਿਲਾ ਫੁੱਟਬਾਲ ਟੀਮ ਸੈਮੀਫਾਈਨਲ 'ਚ

ਸਾਬਕਾ ਚੈਂਪੀਅਨ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਐਤਵਾਰ ਨੂੰ ਸ਼੍ਰੀਲੰਕਾ ਨੂੰ 5-0 ਨਾਲ ਹਰਾ ਕੇ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਚਾਰ ਵਾਰ ਦੀ ਜੇਤੂ ਭਾਰਤੀ ਟੀਮ ਦਾ ਇਸ ਜਿੱਤ ਦੇ ਨਾਲ ਟੂਰਨਾਮੈਂਟ ਵਿਚ ਅਜੇਤੂ ਕ੍ਰਮ 21 ਪਹੁੰਚ ਚੁੱਕਾ ਹੈ।
ਸੱਟ ਦੇ ਲੱਗਣ ਕਾਰਨ ਸੈਮੀਫਾਈਨਲ ਤੋਂ ਹੱਟੇ ਨਡਾਲ, ਫੇਡਰਰ ਫਾਈਨਲ 'ਚ ਪਹੁੰਚੇ

ਸਪੇਨ ਦੇ ਰਾਫੇਲ ਨਡਾਲ ਘੁੱਟਣੇ ਦੀ ਸੱਟ ਦੇ ਕਾਰਨ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ 'ਚ ਆਪਣੇ ਚਿਰ ਵਿਰੋਧੀ ਰੋਜ਼ਰ ਫੇਡਰਰ ਦੇ ਖਿਲਾਫ ਹੋਣ ਵਾਲੇ ਸੈਮੀਫਾਇਨਲ ਤੋਂ ਹੱਟ ਗਏ ਜਿਸ ਦੇ ਨਾਲ ਫੇਡਰਰ ਨੇ ਬਿਨਾਂ ਗੇਂਦ ਖੇਡੇ ਫਾਈਨਲ 'ਚ ਸਥਾਨ ਬਣਾ ਲਿਆ।
ਇਰਫਾਨ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਬਣੇ ਪਹਿਲੇ ਭਾਰਤੀ ਐਥਲੀਟ

ਰਾਸ਼ਟਰੀ ਰਿਕਾਰਡਧਾਰੀ ਕੇਟੀ ਇਰਫਾਨ ਜਾਪਾਨ ਦੇ ਨੋਮੀ 'ਚ ਐਤਵਾਰ ਨੂੰ ਏਸ਼ੀਆਈ ਪੈਦਲ ਚਾਲ ਚੈਂਪੀਅਨਸ਼ਿਪ ਦੇ 20 ਕਿਲੋਮੀਟਰ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹਿੰਦੇ ਹੋਏ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ। ਇਰਫਾਨ ਨੇ ਇਕ ਘੰਟੇ 20 ਮਿੰਟ ਅਤੇ 57 ਸਕਿੰਟ ਦਾ ਸਮਾਂ ਲਿਆ ਜਦਕਿ ਟੋਕੀਓ ਓਲੰਪਿਕ ਲਈ ਕੁਆਲੀਫਿਕੇਸ਼ਨ ਮਾਰਕ 1 ਘੰਟਾ ਅਤੇ 21 ਮਿੰਟ ਸੀ।
ਪੰਜਵੇਂ ਵਨ ਡੇ 'ਚ ਵੀ ਸ਼੍ਰੀਲੰਕਾ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਕੀਤਾ ਸੀਰੀਜ਼ 'ਤੇ ਕਬਜਾ

ਦੱਖਣ ਅਫਰੀਕਾ ਨੇ ਕੇਪਟਾਊਨ 'ਚ ਖੇਡੇ ਗਏ ਪੰਜਵੇਂ ਵਨਡੇ 'ਚ ਸ਼੍ਰੀਲੰਕਾ ਨੂੰ ਡਕਵਰਥ-ਲੁਈਸ ਦੀ ਮਦਦ ਨਾਲ 41 ਦੌੜਾਂ ਨਾਲ ਹਰਾ ਕੇ ਸੀਰੀਜ 'ਚ 5-0 ਨਾਲ ਵਾਇਟਵਾਸ਼ ਕਰ ਦਿੱਤਾ। ਸ਼੍ਰੀਲੰਕਾ ਦੀ ਟੀਮ ਪਹਿਲਾਂ ਖੇਡਦੇ ਹੋਏ 225 ਦੌੜਾਂ ਬਣਾ ਕੇ ਆਲ ਆਊਟ ਹੋ ਗਈ, ਜਿਸ ਦੇ ਜਵਾਬ 'ਚ ਦੱਖਣ ਅਫਰੀਕਾ ਦਾ ਸਕੋਰ ਜਦ 28 ਓਵਰ 'ਚ 135/2 ਸੀ, ਉਦੋਂ ਮੈਦਾਨ ਦੀ ਖ਼ਰਾਬ ਰੋਸ਼ਨੀ ਦੇ ਕਾਰਨ ਮੈਚ ਰੋਕਨਾ ਪਿਆ ਤੇ ਇਸ ਤੋਂ ਬਾਅਦ ਮੈਚ ਸ਼ੁਰੂ ਨਹੀਂ ਹੋ ਪਾਇਆ।
IPL 2019 : ਰਾਜਸਥਾਨ ਰਾਇਲਸ ਦੇ ਕੈਂਪ ਨਾਲ ਜੁੜੇ ਸਟੀਵ ਸਮਿਥ

ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਬੈਨ ਪੂਰਾ ਕਰਨ ਦੇ ਬਾਅਦ ਵਾਪਸੀ ਕਰਨ ਵਾਲੇ ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਐਤਵਾਰ ਨੂੰ ਜੈਪੁਰ 'ਚ ਰਾਜਸਥਾਨ ਰਾਇਲਸ ਦੇ ਆਈ.ਪੀ.ਐੱਲ. ਕੈਂਪ ਨਾਲ ਜੁੜ ਗਏ। ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ 'ਚ ਵਾਪਸੀ ਦੀ ਕੋਸ਼ਿਸ਼ 'ਚ ਲੱਗੇ ਸਮਿਥ ਤੋਂ ਰਾਇਲਸ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
ਓਲੰਪਿਕ ਚੈਂਪੀਅਨ ਨੂੰ ਹਰਾ ਕੇ ਸਵਿਸ ਓਪਨ ਦੇ ਫਾਈਨਲ 'ਚ ਪਹੁੰਚੇ ਪ੍ਰਣੀਤ

ਭਾਰਤੀ ਬੈਡਮਿੰਟਨ ਖਿਡਾਰੀ ਬੀ. ਸਾਈ ਪ੍ਰਣੀਤ ਦੁਨੀਆ ਦੇ ਪੰਜਵਾਂ ਦਰਜਾ ਪ੍ਰਾਪਤ ਅਤੇ ਓਲੰਪਿਕ ਚੈਂਪੀਅਨ ਚੇਨ ਲੋਂਗ ਨੂੰ ਹਰਾ ਕੇ ਸਵਿਸ ਓਪਨ ਦੇ ਪੁਰਸ਼ ਸਿੰਗਲ ਦੇ ਫਾਈਨਲ 'ਚ ਪਹੁੰਚ ਗਏ ਹਨ। 22ਵਾਂ ਦਰਜਾ ਪ੍ਰਾਪਤ ਪ੍ਰਣੀਤ ਨੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਰੀਓ ਓਲੰਪਿਕ ਦੇ ਗੋਲਡ ਮੈਡਲਿਸਟ ਚੇਨ ਲੋਂਗ ਨੂੰ 21-18 ਅਤੇ 21-13 ਨਾਲ ਹਰਾਇਆ।
B'Day Spcl : ਜਾਣੋ ਸਾਇਨਾ ਨੇਹਵਾਲ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਬਾਰੇ ਕੁਝ ਖਾਸ ਗੱਲਾਂ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਕਿਸੇ ਵੀ ਤਰ੍ਹਾਂ ਦੀ ਜਾਣ-ਪਛਾਣ ਦੀ ਜ਼ਰੂਰਤ ਨਹੀਂ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ ਦਾ ਅੱਜ ਭਾਵ 17 ਮਾਰਚ ਨੂੰ ਜਨਮ ਦਿਨ ਹੈ। ਸਾਇਨਾ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਸਾਇਨਾ ਨੇ ਮਹਿਲਾ ਬੈਡਮਿੰਟਨ ਨੂੰ ਇਕ ਨਵੀਂ ਪਛਾਣ ਦਿੱਤੀ ਹੈ।
IPL 2019 : ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ BCCI ਕਰੇਗਾ ਕਰੋੜਾਂ ਰੁਪਏ ਦਾਨ

ਬੀ.ਸੀ.ਸੀ.ਆਈ. ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਆਰਮੀ ਵੈਲਫੇਅਰ ਫੰਡ 'ਚ 20 ਕਰੋੜ ਰੁਪਏ ਦਾਨ ਦੇਣ ਦਾ ਫੈਸਲਾ ਕੀਤਾ ਹੈ। ਇਸ ਹਮਲੇ 'ਚ ਲਗਭਗ 40 ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋ ਗਏ ਸਨ।
ਆਈ. ਪੀ. ਐੱਲ. 'ਚ ਖੇਡਣ ਨੂੰ ਲੈ ਕੇ ਕੋਈ ਰੋਕ ਨਹੀਂ : ਵਿਰਾਟ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਗਾਮੀ ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤੀ ਖਿਡਾਰੀਆਂ ਦੇ ਆਈ. ਪੀ. ਐੱਲ. ਵਿਚ ਖੇਡਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਆਈ. ਪੀ. ਐੈੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੇ ਕਪਤਾਨ ਵਿਰਾਟ ਨੇ ਇੱਥੇ ਆਪਣੀ ਟੀਮ ਦੇ ਇਕ ਪ੍ਰਚਾਰ ਪ੍ਰੋਗਰਾਮ ਵਿਚ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਭਾਰਤੀ ਖਿਡਾਰੀਆਂ ਦੇ ਆਈ. ਪੀ. ਐੱਲ. ਵਿਚ ਖੇਡੇ ਜਾਣ ਨੂੰ ਲੈ ਕੇ ਇਹ ਗੱਲ ਕਹੀ।
ਆਈ. ਪੀ. ਐੱਲ. 'ਚ ਖੇਡਣ ਨੂੰ ਲੈ ਕੇ ਕੋਈ ਰੋਕ ਨਹੀਂ : ਵਿਰਾਟ
NEXT STORY