ਸਪੋਰਟਸ ਡੈੱਕਸ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ ਬੀ. ਸੀ. ਸੀ. ਆਈ. ਜਾਂ ਤਾਂ ਪਾਕਿਸਤਾਨ ਨਾਲ ਸਾਰੇ ਕ੍ਰਿਕਟ ਸੰਬੰਧ ਤੋੜ ਲਵੋ ਜਾਂ ਹਰ ਪੱਧਰ 'ਤੇ ਉਸਦੇ ਨਾਲ ਖੇਡੋ ਕਿਉਂਕਿ ਸ਼ਰਤਾਂ 'ਤੇ ਪਾਬੰਦੀ ਨਹੀਂ ਹੋ ਸਕਦੀ। ਅਫਗਾਨਿਸਤਾਨ ਨੇ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤਿਆ ਰੋਮਾਂਚਕ ਟੈਸਟ ਮੈਚ। ਬੀ. ਸੀ. ਸੀ. ਆਈ. ਅੱਗੇ ਫਿੱਕਾ ਪਿਆ ਪੀ. ਸੀ. ਬੀ., ਦੇਣਾ ਪਿਆ 16 ਲੱਖ ਡਾਲਰ ਦਾ ਮੁਆਵਜ਼ਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
BCCI ਜਾਂ ਤਾਂ ਪਾਕਿਸਤਾਨ ਨਾਲ ਪੂਰੀ ਤਰ੍ਹਾਂ ਨਾਤਾ ਤੋੜੇ ਜਾਂ ਹਰ ਪੱਧਰ 'ਤੇ ਖੇਡੇ : ਗੰਭੀਰ

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸੋਮਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਜਾਂ ਤਾਂ ਪਾਕਿਸਤਾਨ ਨਾਲ ਸਾਰੇ ਕ੍ਰਿਕਟ ਸੰਬੰਧ ਤੋੜ ਲਵੋ ਜਾਂ ਹਰ ਪੱਧਰ 'ਤੇ ਉਸਦੇ ਨਾਲ ਖੇਡੋ ਕਿਉਂਕਿ 'ਸ਼ਰਤਾਂ 'ਤੇ ਪਾਬੰਦੀ' ਨਹੀਂ ਹੋ ਸਕਦੀ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਹਰ ਪੱਧਰ 'ਤੇ ਸੰਬੰਧ ਤੋੜਨ ਦੀ ਮੰਗ ਕਰਨ ਵਾਲੇ ਗੰਭੀਰ ਨੇ ਕਿਹਾ ਕਿ ਭਾਰਤੀ ਬੋਰਡ ਨੂੰ ਤੈਅ ਕਰਨਾ ਹੈ ਤੇ ਉਸਦੇ ਨਤੀਜੇ ਝੱਲਣ ਲਈ ਤਿਆਰ ਰਹਿਣਾ ਪਵੇਗਾ।
ਅਫਗਾਨਿਸਤਾਨ ਨੇ 7 ਵਿਕਟਾਂ ਨਾਲ ਜਿੱਤਿਆ ਰੋਮਾਂਚਕ ਟੈਸਟ

ਡੈਬਿਊ ਖਿਡਾਰੀ ਇੰਸਾਨਉੱਲ੍ਹਾ (ਅਜੇਤੂ 65 ਦੌੜਾਂ) ਤੇ ਰਹਿਮਤ ਸ਼ਾਹ (72 ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਅਫਗਾਨਿਸਤਾਨ ਨੇ ਆਇਰਲੈਂਡ ਵਿਰੁੱਧ ਇਕਲੌਤੇ ਟੈਸਟ ਦੇ ਚੌਥੇ ਹੀ ਦਿਨ ਸੋਮਵਾਰ ਸੱਤ ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰ ਲਈ। ਅਫਗਾਨਿਸਤਾਨ ਤੇ ਆਇਰਲੈਂਡ ਆਪਣੇ ਟੈਸਟ ਇਤਿਹਾਸ ਦਾ ਸਿਰਫ ਦੂਜਾ ਮੈਚ ਹੀ ਖੇਡ ਰਹੀਆਂ ਸਨ ਪਰ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਅਫਗਾਨਿਸਤਾਨ ਨੂੰ ਜਿੱਤ ਲਈ ਦੂਜੀ ਪਾਰੀ ਵਿਚ 147 ਦੌੜਾਂ ਦੀ ਲੋੜ ਸੀ ਤੇ ਉਸ ਨੇ 47.5 ਓਵਰਾਂ ਦੀ ਖੇਡ ਵਿਚ ਤਿੰਨ ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ ਤੇ ਜਿੱਤ ਤੈਅ ਕੀਤੀ।
BCCI ਅੱਗੇ ਫਿੱਕਾ ਪਿਆ PCB, ਦੇਣਾ ਪਿਆ 16 ਲੱਖ ਡਾਲਰ ਦਾ ਮੁਆਵਜ਼ਾ

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਨੇ ਦਾਅਵਾ ਕੀਤਾ ਕਿ ਪੀ. ਸੀ. ਬੀ. ਨੇ ਆਈ. ਸੀ. ਸੀ. ਦੀ ਵਿਵਾਦ ਹੱਲ ਕਮੇਟੀ ਵਿਚ ਮੁਕੱਦਮਾ ਹਾਰਨ ਤੋਂ ਬਾਅਦ ਬੀ. ਸੀ. ਸੀ.ਆਈ. ਨੂੰ ਮੁਆਵਜ਼ੇ ਦੇ ਰੂਪ ਵਿਚ 16 ਲੱਖ ਡਾਲਰ ਦੀ ਰਾਸ਼ੀ ਦਿੱਤੀ ਹੈ। ਮਨੀ ਨੇ ਕਿਹਾ,''ਅਸੀਂ ਮੁਆਵਜ਼ੇ ਦੇ ਮਾਮਲੇ ਵਿਚ ਲਗਭਗ 22 ਲੱਖ ਡਾਲਰ ਖਰਚ ਕੀਤੇ, ਜੋ ਅਸੀਂ ਗੁਆ ਦਿੱਤੇ।''
ਮੇਸੀ ਦੀ ਹੈਟ੍ਰਿਕ ਨਾਲ ਬਾਰਸੀਲੋਨਾ ਨੇ ਬੇਟਿਸ ਨੂੰ ਹਰਾਇਆ

ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਦੀ ਹੈਟ੍ਰਿਕ ਦੇ ਦਮ 'ਤੇ ਬਾਰਸੀਲੋਨਾ ਨੇ ਸਪੇਨ ਦੇ ਘਰੇਲੂ ਮਕਾਬਲੇ ਲਾ ਲੀਗਾ 'ਚ ਐਤਵਾਰ ਨੂੰ ਇੱਥੇ ਰੀਆਲ ਬੇਟਿਸ ਨੂੰ 4-1 ਨਾਲ ਹਰਾ ਦਿੱਤਾ। ਮੇਸੀ ਨੇ ਇਹ ਇਕ ਮਹੀਨੇ 'ਚ ਦੂਸਰੀ ਤੇ ਮੌਜੂਦਾ ਸੈਸ਼ਨ 'ਚ ਚੌਥੀ ਤੇ ਕਰੀਅਰ 'ਚ 51ਵੀਂ ਵਾਰ ਇਹ ਕਾਰਨਾਮਾ ਕੀਤਾ।
ਸ਼ਾਰਜਾਹ ਮਾਸਟਰਸ ਸ਼ਤਰੰਜ 'ਚ ਸੂਰਯ ਸ਼ੇਖਰ ਗਾਂਗੁਲੀ ਹੋਵੇਗਾ ਚੋਟੀ ਦਾ ਭਾਰਤੀ

6 ਵਾਰ ਦਾ ਰਾਸ਼ਟਰੀ ਚੈਂਪੀਅਨ ਗ੍ਰੈਂਡ ਮਾਸਟਰ ਸੂਰਯ ਸ਼ੇਖਰ ਗਾਂਗੁਲੀ (2633) ਸ਼ਾਰਜਾਹ ਵਿਚ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਸ਼ਾਰਜਾਹ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਚੋਟੀ ਦਾ ਖਿਡਾਰੀ ਹੋਵੇਗਾ। ਵੈਸੇ ਚੈਂਪੀਅਨਸ਼ਿਪ ਵਿਚ ਉਸ ਨੂੰ 13ਵਾਂ ਦਰਜਾ ਦਿੱਤਾ ਗਿਆ ਹੈ। ਚੈਂਪੀਅਨਸ਼ਿਪ ਵਿਚ ਟਾਪ ਸੀਡ ਚੀਨਦਾ ਹਾਓ ਵਾਂਗ (2718) ਹੋਵੇਗਾ, ਜਦਕਿ ਦੂਜੀ ਸੀਡ ਰੂਸ ਦੇ ਵਲਾਦੀਮਿਰ ਫੇਡੋਸੀਵ (2715) ਤੇ ਵੀਅਤਨਾਮ ਦਾ ਕੁਯਾਂਗ ਲਿਮ (2715) ਹੋਵੇਗਾ।
ਏ. ਵੀ. ਟੀ. ਚੈਂਪੀਅਨਸ ਟੂਰ 'ਚ ਕਪਿਲ ਦੇਵ ਤੇ ਰਿਸ਼ੀ ਬਣੇ ਜੇਤੂ

ਵਿਸ਼ਵ ਕੱਪ ਜੇਤੂ ਕ੍ਰਿਕਟ ਕਪਤਾਨ ਕਪਿਲ ਦੇਵ ਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਗੋਲਫਰ ਰਿਸ਼ੀ ਨਾਰਾਇਣ ਪਹਿਲੇ ਏ. ਵੀ. ਟੀ. ਚੈਂਪੀਅਨਸ ਟੂਰ 'ਚ ਜੇਤੂ ਬਣ ਗਏ। ਕਲਾਸਿਕ ਗੋਲਫ ਐਂਡ ਕੰਟਰੀ ਕਲੱਬ 'ਚ 50 ਉਮਰ ਵਰਗ ਤੋਂ ਵੱਧ ਦੇ ਗੋਲਫਰਾਂ ਲਈ ਆਯੋਜਿਤ ਇਸ ਟੂਰਨਾਮੈਂਟ 'ਚ 9 ਸ਼ਹਿਰਾਂ ਤੋਂ ਲਗਭਗ 100 ਗੋਲਫਰ ਖੇਡਣ ਉਤਰੇ, ਜਿਨ੍ਹਾਂ ਵਿਚ ਸਾਬਕਾ ਕ੍ਰਿਕਟਰ ਕਪਿਲ ਦੇਵ, ਡਬਲ ਏਸ਼ੀਆਈ ਖੇਡ ਸੋਨ ਤਮਗਾ ਜੇਤੂ ਲਕਸ਼ਮਣ ਸਿੰਘ, ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਰਿਸ਼ੀ ਨਾਰਾਇਣ, ਅਰਜੁਨ ਐਵਾਰਡੀ ਅਮਿਤ ਲੂਥਰਾ ਤੇ ਕੁਮੈਂਟੇਟਰ ਚਾਰੂ ਸ਼ਰਮਾ ਸ਼ਾਮਲ ਸਨ।
ਓਲੰਪਿਕ ਕੁਆਲੀਫਾਈ ਕਰਨ ਲਈ ਏਸ਼ੀਆਈ ਚੈਂਪੀਅਨਸ਼ਿਪ 'ਚ ਨਹੀਂ ਖੇਡ ਰਹੀ ਹਾਂ : ਮੈਰੀਕਾਮ

ਭਾਰਤੀ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੇ ਕਿਹਾ ਕਿ ਏਸ਼ੀਆਈ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣ ਦਾ ਉਨ੍ਹਾਂ ਦਾ ਫੈਸਲਾ ਓਲੰਪਿਕ ਕੁਆਲੀਫਿਕੇਸ਼ਨ ਦੇ ਲਈ ਇਕ ਵੱਡੀ ਯੋਜਨਾ ਦਾ ਹਿੱਸਾ ਹੈ ਜਿੱਥੇ ਉਨ੍ਹਾਂ ਦੇ ਵਜ਼ਨ ਵਰਗ 'ਚ ਕਾਫੀ ਮੁਸ਼ਕਲ ਮੁਕਾਬਲਾ ਹੋਵੇਗਾ। ਮੈਰੀਕਾਮ ਨੇ ਪਿਛਲੇ ਸਾਲ ਦਿੱਲੀ 'ਚ ਆਪਣਾ ਛੇਵਾਂ ਵਿਸ਼ਵ ਖਿਤਾਬ ਜਿੱਤਿਆ ਸੀ। ਉਨ੍ਹਾਂ ਦਾ ਟੀਚਾ ਰੂਸ ਦੇ ਯੇਕਾਤੇਰਿਨਬਰਗ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ 2020 ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ। ਏਸ਼ੀਆਈ ਚੈਂਪੀਅਨਸ਼ਿਪ ਦਾ ਆਯੋਜਨ ਅਗਲੇ ਮਹੀਨੇ ਥਾਈਲੈਂਡ 'ਚ ਹੋਵੇਗਾ।
ਅਜਲਾਨ ਸ਼ਾਹ ਕੱਪ ਤੋਂ ਸੈਸ਼ਨ ਦਾ ਸਾਨਦਾਰ ਆਗਾਜ਼ ਕਰਨਾ ਚਾਹੇਗਾ ਭਾਰਤ

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਲਗਦਾ ਹੈ ਕਿ ਟੀਮ ਨੇ ਪਿਛਲੇ ਸਾਲ ਵਿਸ਼ਵ ਕੱਪ ਦੀ ਹਾਰ ਤੋਂ ਸਬਕ ਲਿਆ ਹੈ ਅਤੇ ਮਲੇਸ਼ੀਆ ਵਿਚ ਅਜਲਾਨ ਸਾਹ ਕੱਪ ਤੋਂ ਸੈਸ਼ਨ ਦੀ ਸਕਾਰਾਤਮਕ ਸ਼ੁਰੂਆਤ ਲਈ ਤਿਆਰ ਹੈ। ਇਪੋਹ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕਪਤਾਨ ਨੇ ਐਤਵਾਰ ਦੀ ਰਾਤ ਮੀਡੀਆ ਨੂੰ ਕਿਹਾ, ਇਪੋਹ ਦੀ ਗਰਮੀ ਭਰੇ ਮੌਸਮ ਵਿਚ ਖੁੱਦ ਨੂੰ ਢਾਲਣ ਲਈ ਟੀਮ ਨੇ ਰਾਸ਼ਟਰੀ ਕੈਂਪ ਵਿਚ ਦੋਪਿਹਰ ਨੂੰ ਅਭਿਆਸ ਕੀਤਾ।
ਵਿਸ਼ਵ ਕੱਪ ਦੌਰਾਨ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਰਿਚਰਡਸਨ

ਨਿਊਜ਼ੀਲੈਂਡ 'ਚ ਹੋਈ ਗੋਲੀਬਾਰੀ 'ਚ ਬੰਗਲਾਦੇਸ਼ ਦੇ ਕ੍ਰਿਕਟਰ ਵਾਲ-ਵਾਲ ਬਚ ਗਏ ਜਿਸ ਤੋਂ ਬਾਅਦ ਕੌਮਾਂਤਰੀ ਕ੍ਰਿਕਟਰ ਪਰਿਸ਼ਦ (ਆਈ.ਸੀ.ਸੀ.) ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਇੰਗਲੈਂਡ 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਸੁਰੱਖਿਆ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ। ਨਿਊਜ਼ੀਲੈਂਡ 'ਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ 'ਚ 50 ਲੋਕਾਂ ਦੀ ਮੌਤ ਹੋ ਗਈ। ਬੰਗਲਾਦੇਸ਼ੀ ਟੀਮ ਇਸ 'ਚੋਂ ਇਕ ਮਸਜਿਦ ਦੇ ਕਰੀਬ ਹੀ ਸੀ ਪਰ ਸਾਰੇ ਖਿਡਾਰੀ ਵਾਲ-ਵਾਲ ਬਚ ਗਏ। ਇਸ ਹਮਲੇ ਦੇ ਬਾਅਦ ਦੌਰਾ ਰੱਦ ਕਰ ਦਿੱਤਾ ਗਿਆ ਅਤੇ ਟੀਮ ਵਤਨ ਪਰਤ ਆਈ।
ਫੈਡਰਰ ਨੂੰ ਹਰਾ ਕੇ ਥਿਏਮ ਬਣੇ ਇੰਡੀਅਨ ਵੇਲਸ ਚੈਂਪੀਅਨ

ਆਸਟ੍ਰੀਆ ਦੇ ਡੋਮਿਨਿਕ ਥਿਏਮ ਨੇ ਸਵਿਸ ਮਾਸਟਰ ਰੋਜਰ ਫੈਡਰਰ ਨੂੰ ਉਨ੍ਹਾਂ ਦੇ ਛੇਵੇਂ ਇੰਡੀਅਨ ਵੇਲਸ ਖਿਤਾਬ ਤੋਂ ਵਾਂਝਿਆਂ ਕਰਦੇ ਹੋਏ ਕਰੀਅਰ 'ਚ ਪਹਿਲੀ ਵਾਰ ਏ.ਟੀ.ਪੀ. ਮਾਸਟਰਸ 1000 ਖਿਤਾਬ ਆਪਣੇ ਨਾਂ ਕਰ ਲਿਆ ਹੈ। ਥਿਏਮ ਨੇ ਫੈਡਰਰ ਨੂੰ ਪੁਰਸ਼ ਸਿੰਗਲ ਫਾਈਨਲ 'ਚ 3-6, 6-3, 7-5 ਨਾਲ ਹਰਾਇਆ।
ਏ. ਵੀ. ਟੀ. ਚੈਂਪੀਅਨਸ ਟੂਰ 'ਚ ਕਪਿਲ ਦੇਵ ਤੇ ਰਿਸ਼ੀ ਬਣੇ ਜੇਤੂ
NEXT STORY