ਮੈਡ੍ਰਿਡ— ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਦੀ ਹੈਟ੍ਰਿਕ ਦੇ ਦਮ 'ਤੇ ਬਾਰਸੀਲੋਨਾ ਨੇ ਸਪੇਨ ਦੇ ਘਰੇਲੂ ਮਕਾਬਲੇ ਲਾ ਲੀਗਾ 'ਚ ਐਤਵਾਰ ਨੂੰ ਇੱਥੇ ਰੀਆਲ ਬੇਟਿਸ ਨੂੰ 4-1 ਨਾਲ ਹਰਾ ਦਿੱਤਾ। ਮੇਸੀ ਨੇ ਇਹ ਇਕ ਮਹੀਨੇ 'ਚ ਦੂਸਰੀ ਤੇ ਮੌਜੂਦਾ ਸੈਸ਼ਨ 'ਚ ਚੌਥੀ ਤੇ ਕਰੀਅਰ 'ਚ 51ਵੀਂ ਵਾਰ ਇਹ ਕਾਰਨਾਮਾ ਕੀਤਾ। ਮੇਸੀ ਨੇ ਮੈਚ ਦੇ 18ਵੇਂ 45ਵੇਂ ਤੇ 85ਵੇਂ ਮਿੰਟ 'ਚ ਗੋਲ ਕੀਤੇ ਜਦਕਿ ਟੀਮ ਦੇ ਲਈ ਇਕ ਹੋਰ ਗੋਲ ਲੁਈਸ ਸੁਆਰੇਜ ਨੇ ਕੀਤਾ। ਰੀਆਲ ਬੇਟਿਸ ਦੇ ਲਈ ਲੋਰੇਨ ਮੋਰੋਨ 82ਵੇਂ ਮਿੰਟ 'ਚ ਗੋਲ ਕੀਤਾ। ਇਸ ਜਿੱਤ ਨਾਲ ਬਾਰਸੀਲੋਨਾ ਨੇ ਅੰਕ ਸੂਚੀ 'ਚ ਦੂਸਰੇ ਸਥਾਨ 'ਤੇ ਕਬਜ਼ਾ ਐਟਲੇਟਿਕੋ ਮੈਡ੍ਰਿਡ ਨਾਲ 10 ਅੰਕ ਦੀ ਬੜ੍ਹਤ ਕਾਇਮ ਕਰ ਲਈ ਜਿਸ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੋਵੇਗਾ।

ਸ਼ਾਰਜਾਹ ਮਾਸਟਰਸ ਸ਼ਤਰੰਜ 'ਚ ਸੂਰਯ ਸ਼ੇਖਰ ਗਾਂਗੁਲੀ ਹੋਵੇਗਾ ਚੋਟੀ ਦਾ ਭਾਰਤੀ
NEXT STORY