ਸਪੋਰਟਸ ਡੈੱਕਸ— ਪੁਲਵਾਮਾ ਅੱਤਵਾਦੀ ਹਮਲੇ ਤੋਂ 12 ਦਿਨ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਬਾਲਕੋਟ 'ਚ 1000 ਟਨ ਬੰਬ ਸੁੱਟੇ। ਇਸ 'ਚ 400 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਸੈਨਾ ਦੀ ਏਅਰ ਸਟ੍ਰਾਇਕ 'ਤੇ ਕ੍ਰਿਕਟ ਖਿਡਾਰੀਆਂ ਨੇ ਵੀ ਆਪਣੀ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ। ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ, ਗੌਤਮ ਗੰਭੀਰ, ਮੁਹੰਮਦ ਕੈਫ ਨੇ ਜੈ ਹਿੰਦ ਦਾ ਨਾਰਾ ਬੁਲੰਦ ਕੀਤਾ ਹੈ। ਭਾਰਤ ਤੇ ਆਸਟਰੇਲੀਆ ਵਿਚਾਲੇ ਦੂਸਰਾ ਟੀ-20 ਮੈਚ ਬੈਂਗਲੁਰੂ 'ਚ 27 ਫਰਵਰੀ ਨੂੰ ਖੇਡਿਆ ਜਾਣਾ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
... ਤਾਂ ਇਸ ਕਾਰਨ ਰਿਤੂ ਫੋਗਾਟ ਨੇ ਰੈਸਲਿੰਗ ਨੂੰ ਕਿਹਾ ਅਲਵਿਦਾ

ਭਾਰਤ 'ਚ ਮਹਿਲਾ ਰੈਸਲਿੰਗ ਨੂੰ ਨਵੀਂ ਪਛਾਣ ਦੇਣ ਵਾਲੇ ਫੋਗਾਟ ਪਰਿਵਾਰ ਦੀ ਤੀਜੀ ਬੇਟੀ ਰਿਤੂ ਫੋਗਾਟ ਨੇ ਰੈਸਲਿੰਗ ਨੂੰ ਅਲਵਿਦਾ ਕਹਿ ਕੇ ਭਾਰਤੀ ਰੈਸਲਿੰਗ ਫੈਡਰੇਸ਼ਨ ਨੂੰ ਤਗੜਾ ਝਟਕਾ ਦੇ ਦਿੱਤਾ ਹੈ। ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਦੀ ਛੋਟੀ ਭੈਣ ਰਿਤੂ ਨੇ ਰੈਸਲਿੰਗ ਦੇ ਬਜਾਏ ਮਿਕਸਡ ਮਾਰਸ਼ਲ ਆਰਟ 'ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ।
Airstrike ਦੇ ਸਮਰਥਨ 'ਚ ਕ੍ਰਿਕਟਰਸ, ਸਹਿਵਾਗ ਨੇ ਕਿਹਾ- ਸੁਧਰ ਜਾਵੋ ਨਹੀਂ ਤਾਂ ਸੁਧਾਰ ਦੇਵਾਂਗੇ

ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤੀ ਹਵਾਈ ਫੌਜ ਨੇ ਐੱਲ.ਓ.ਸੀ. 'ਤੇ ਵੱਡੀ ਕਾਰਵਾਈ ਕੀਤੀ ਹੈ। ਇਸ 'ਤੇ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ, ਗੌਤਮ ਗੰਭੀਰ ਅਤੇ ਮੁਹੰਮਦ ਕੈਫ ਨੇ ਆਪਣੀਆਂ ਪ੍ਰਤਿਕਿਰਿਆਵਾਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਹਨ। ਵਰਿੰਦਰ ਸਹਿਵਾਗ ਨੇ ਰਾਹੁਲ ਦ੍ਰਾਵਿੜ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਦੋਵੇਂ ਆਰਮੀ ਯੂਨੀਫਾਰਮ 'ਚ ਨਜ਼ਰ ਆ ਰਹੇ ਹਨ।
ਡਿਵੀਲੀਅਰਸ ਦੀ ਟੀ-20 'ਚ ਵਾਪਸੀ, ਇਸ ਟੀਮ ਵੱਲੋਂ ਖੇਡਦੇ ਦਿਸਣਗੇ

ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ. ਬੀ. ਡਿਵੀਲੀਅਰਸ ਕਾਊਂਟੀ ਕ੍ਰਿਕਟ ਵਿਚ ਡੈਬਿਊ ਕਰਨ ਜਾ ਰਹੇ ਹਨ। ਉਹ ਇੰਗਲੈਂਡ ਦੀ ਲੀਗ ਟੀ-20 ਬਲਾਸਟ ਵਿਚ ਮਿਡਲਸੇਕਸ ਦੇ ਨਾਲ ਖੇਡਦਿਆਂ ਦਿਸਣਗੇ।
ਪਾਬੰਦੀ ਤੋਂ ਬਾਅਦ 138 ਦੌੜਾਂ ਦੀ ਪਾਰੀ ਖੇਡ ਇਸ ਖਿਡਾਰੀ ਨੇ ਕੀਤੀ ਧਮਾਕੇਦਾਰ ਵਾਪਸੀ

ਬਾਲ ਟੈਂਪਰਿੰਗ ਮਾਮਲੇ ਵਿਚ ਬੈਨ ਤੋਂ ਬਾਅਦ ਆਸਟਰੇਲੀਆਈ ਕ੍ਰਿਕਟਰ ਕੈਮਰਾਨ ਬੈਨਕ੍ਰਾਫਟ ਨੇ ਧਮਾਕੇਦਾਰ ਵਾਪਸੀ ਕੀਤੀ ਹੈ। ਬੈਨਕ੍ਰਾਫਟ ਨੇ ਹਾਲ ਹੀ 'ਚ ਸ਼ੇਫੀਲਡ ਖਿਲਾਫ ਪਹਿਲੇ ਫਰਸਟ ਕਲਾਸ ਮੁਕਾਬਲੇ ਵਿਚ 138 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੌਰਾਨ ਉਸ ਨੇ 8 ਚੌਕੇ ਅਤੇ 3 ਛੱਕੇ ਵੀ ਲਾਏ। ਇਸ ਪਾਰੀ ਤੋਂ ਬੈਨਕ੍ਰਾਫਟ ਨੇ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਦਾ ਸੰਕੇਤ ਦੇ ਦਿੱਤਾ ਹੈ।
6 ਭਾਰਤੀ ਮਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ

ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਮੁੱਕੇਬਾਜ਼ ਮਨੀਸ਼ ਕੌਸ਼ਿਕ (60 ਕਿਲੋਗ੍ਰਾਮ) ਅਤੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਦੀ ਅਗਵਾਈ 'ਚ 6 ਭਾਰਤੀ ਮੁੱਕੇਬਾਜ਼ਾਂ ਨੇ ਈਰਾਨ ਦੇ ਚਾਬਹਾਰ 'ਚ ਮਕਰਾਨ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ। ਸੋਮਵਾਰ ਸ਼ਾਮ ਨੂੰ ਹੋਏ ਸੈਮੀਫਾਈਨਲ ਮੁਕਾਬਲਿਆਂ 'ਚ ਦੀਪਕ ਸਿੰਘ (49 ਕਿਲੋਗ੍ਰਾਮ), ਪੀ. ਲਲਿਤਾ ਪ੍ਰਸਾਦ (52 ਕਿਲੋਗ੍ਰਾਮ), ਸੰਜੀਤ (91 ਕਿਲੋਗ੍ਰਾਮ) ਅਤੇ ਮਨਜੀਤ ਸਿੰਘ ਪੰਘਲ (75 ਕਿਲੋਗ੍ਰਾਮ) ਵੀ ਫਾਈਨਲ 'ਚ ਪ੍ਰਵੇਸ਼ ਕਰਨ 'ਚ ਸਫਲ ਰਹੇ।
ਅਨੀਸ਼ 5ਵੇਂ ਸਥਾਨ 'ਤੇ ਰਿਹਾ, ਮਨੂ-ਹਿਨਾ ਨੇ ਕੀਤਾ ਨਿਰਾਸ਼

ਭਾਰਤ ਦਾ ਨੌਜਵਾਨ ਨਿਸ਼ਾਨੇਬਾਜ਼ ਅਨੀਸ਼ ਭਨਵਾਲਾ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਆਈ. ਐੱਸ. ਐੱਸ. ਐੱਫ. ਪਿਸਟਲ/ਰਾਈਫਲ ਵਿਸ਼ਵ ਕੱਪ ਵਿਚ ਮੰਗਲਵਾਰ ਨੂੰ 25 ਮੀਟਰ ਰੈਪਿਡ ਫਾਈਰ ਪਿਸਟਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚ ਕੇ ਪੰਜਵੇਂ ਸਥਾਨ 'ਤੇ ਰਿਹਾ ਜਦਕਿ ਨੌਜਵਾਨ ਮਨੂ ਭਾਕਰ ਤੇ ਤਜਰਬੇਕਾਰ ਹਿਨਾ ਸਿੱਦੂ ਨੇ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਨਿਰਾਸ਼ ਕੀਤਾ।
ਦੂਜੇ ਟੀ-20 ਲਈ ਅਜੇ ਜਡੇਜਾ ਨੇ ਚੁਣੀ ਪਲੇਇੰਗ ਇਲੈਵਨ, ਰੋਹਿਤ ਨੂੰ ਕੀਤਾ ਬਾਹਰ

ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਟੀ-20 ਸੀਰੀਜ਼ ਦਾ ਦੂਜਾ ਅਤੇ ਅੰਤਿਮ ਮੈਚ 27 ਫਰਵਰੀ ਨੂੰ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਹਿਲੇ ਟੀ-20 ਮੈਚ 'ਚ ਮੇਜ਼ਬਾਨ ਭਾਰਤ ਨੂੰ ਆਸਟਰੇਲੀਆ ਦੇ ਹੱਥੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ 1-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ ਜਿਸ ਦਾ ਮਤਲਬ ਇਹ ਹੈ ਕਿ ਟੀ-20 ਦਾ ਜੋ ਵੀ ਨਤੀਜਾ ਹੋਵੇ ਹੁਣ ਆਸਟਰੇਲੀਆ ਇਹ ਸਾਰੀਜ਼ ਨਹੀਂ ਹਾਰੇਗੀ।
ਰੇਲਵੇ ਦੀ ਪੂਨਮ ਯਾਦਵ ਨੇ ਰਾਸ਼ਟਰੀ ਵੇਟਲਿਫਟਿੰਗ 'ਚ ਜਿੱਤਿਆ ਸੋਨ ਤਮਗਾ

ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਵੇਟਲਿਫਟਰ ਪੂਨਮ ਯਾਦਵ ਨੇ ਸੋਮਵਾਰ ਨੂੰ ਇੱਖੇ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ 'ਚ 63 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਣ ਵਾਲੀ ਰੇਲਵੇ ਦੀ ਪੂਨਮ ਨੇ ਮਹਿਲਾਵਾਂ ਦੇ 81 ਕਿਲੋਗ੍ਰਾਮ 'ਚ 220 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।
ਅੰਪਾਇਰਾਂ ਤੇ ਤਕਨੀਕੀ ਅਧਿਕਾਰੀਆਂ ਦੀ ਆਨਲਾਈਨ ਪ੍ਰੀਖਿਆ ਲਵੇਗਾ ਹਾਕੀ ਇੰਡੀਆ

ਦੇਸ਼ 'ਚ ਅੰਪਾਇਰਿੰਗ ਅਤੇ ਅਧਿਕਾਰੀਆਂ ਦੇ ਪੱਧਰ 'ਚ ਸੁਧਾਰ ਦੀ ਕੋਸ਼ਿਸ਼ ਦੇ ਤਹਿਤ ਹਾਕੀ ਇੰਡੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ 29 ਮਾਰਚ ਨੂੰ ਆਨਲਾਈਨ ਪ੍ਰੀਖਿਆ ਲਵੇਗਾ। ਇਸ ਆਨਲਾਈਨ ਪ੍ਰੀਖਿਆ ਨੂੰ ਅੰਪਾਇਰਿੰਗ ਅਤੇ ਤਕਨੀਕੀ ਅਧਿਕਾਰੀਆਂ ਦੇ ਪੇਸ਼ੇਵਰ ਵਿਕਾਸ ਪ੍ਰੋਗਰਾਮ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ।
ਸ਼ਤਰੰਜ ਟੂਰਨਾਮੈਂਟ : ਹਾਰ ਜਾਣ ਤੋਂ ਬਾਅਦ ਵੀ ਸ਼ਸ਼ੀਕਿਰਨ ਦੀ ਬੜ੍ਹਤ ਬਰਕਰਾਰ

ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ ਵਿਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਕ੍ਰਿਸ਼ਣਨ ਸ਼ਸ਼ੀਕਿਰਨ ਹਾਰ ਕੇ ਵੀ ਬੜ੍ਹਤ 'ਤੇ ਬਰਕਰਾਰ ਹੈ। ਅਰਮੀਨੀਆ ਦੇ ਹੈਕ ਮਰਤੀਰੋਸਯਾਨ ਨੇ ਸ਼ਸ਼ੀਕਿਰਨ ਦੇ ਜੇਤੂ ਕ੍ਰਮ ਨੂੰ ਤੋੜਿਆ।
ਜੈਸੂਰੀਆ 'ਤੇ ਲੱਗੀ 2 ਸਾਲ ਦੀ ਪਾਬੰਦੀ
NEXT STORY