ਤਿਰੁਅੰਨਤਪੁਰਮ- ਹਿਮਾ ਦਾਸ ਸਮੇਤ ਭਾਰਤੀ ਫਰਾਟਾ ਦੌੜਾਕ ਇੱਥੇ ਸ਼ੁਰੂ ਹੋ ਰਹੀ ਇੰਡੀਅਨ ਗ੍ਰਾਂ ਪ੍ਰੀ ਵਨ ਐਥਲੈਟਿਕਸ ਮੀਟ 'ਚ ਹਿੱਸਾ ਲੈਣਗੇ। ਪਿਛਲੇ ਸਾਲ ਅਗਸਤ 'ਚ ਟੋਕੀਓ ਓਲੰਪਿਕ 'ਚ ਏਸ਼ੀਆਈ ਰਿਕਾਰਡ ਬਣਾਉਣ ਵਾਲੀ ਭਾਰਤ ਦੀ ਚਾਰ ਗੁਣਾ 400 ਮੀਟਰ ਦੇ ਮੈਂਬਰ ਅਮੋਜ ਜੈਕਬ, ਨਿਰਮਲ ਟਾਮ ਤੇ ਰਾਜੀਵ ਅਰੋਕੀਆ ਤੋਂ ਇਲਾਵਾ ਅਮਲਾਨ ਬੋਰਗੋਹੇਨ ਤੇ ਐੱਨ. ਸ਼੍ਰੀਨਿਵਾਸ ਵੀ ਇਸ ਇਕ ਰੋਜ਼ਾ ਮੀਟ 'ਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ : IND vs SL : ਰੋਹਿਤ ਦੇ ਛੱਕੇ ਨਾਲ ਲਹੂਲੁਹਾਨ ਹੋਇਆ ਫੈਨ, ਟੁੱਟ ਗਈ ਨੱਕ ਦੀ ਹੱਡੀ
ਜੈਕਬ ਤੇ ਨਿਰਮਲਾ 400 ਮੀਟਰ 'ਚ ਤੇ ਬਾਕੀ 200 ਮੀਟਰ 'ਚ ਨਜ਼ਰ ਆਉਣਗੇ। ਹਿਮਾ, ਐੱਸ. ਧਨਲਕਸ਼ਮੀ ਤੇ ਏ. ਟੀ. ਦਾਨੇਸ਼ਵਰੀ ਮਹਿਲਾਵਾਂ ਦੀ 200 ਮੀਟਰ ਮੁਕਾਬਲੇ 'ਚ ਹਿੱਸਾ ਲੈਣਗੀਆਂ ਜਦਕਿ ਦੰਡੀ ਜਿਓਤਿਕਾ 400 ਮੀਟਰ 'ਚ ਉਤਰੇਗੀ।
ਇਹ ਵੀ ਪੜ੍ਹੋ : ਭਾਰਤ ਦੇ ਸ਼ਿਤਿਜ ਨੇ ਜਿੱਤਿਆ ਚਟਗਾਂਵ ਓਪਨ ਖਿਤਾਬ
ਰਾਸ਼ਟਰੀ ਰਿਕਾਰਡਧਾਰਕ ਹਾਈ ਜੰਪ ਦੇ ਖਿਡਾਰੀ ਐੱਮ. ਸ਼੍ਰੀਸ਼ੰਕਰ ਬੇਲਗ੍ਰੇਡ 'ਚ ਅਗਲੇ ਹਫਤੇ ਵਿਸ਼ਵ ਐਥਲੈਟਿਕਸ ਇੰਡੋਰ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਤੋਂ ਪਹਿਲਾਂ ਖ਼ੁਦ ਨੂੰ ਆਜ਼ਮਾਉਣਾ ਚਾਹੁਣਗੇ। ਉਨ੍ਹਾਂ ਨੂੰ ਮੁਹੰਮਦ ਅਨੀਸ ਯਾਹਯਾ, ਯੁਗਾਂਤ ਸ਼ੇਖਰ ਸਿੰਘ, ਐਲਡੋਸ ਪਾਲ ਤੇ ਪ੍ਰਵੀਣ ਚਿੱਤਰਾਵਲ ਤੋਂ ਚੁਣੌਤੀ ਮਿਲੇਗੀ। ਕਵਿਤਾ ਯਾਦਵ ਤੇ ਸੀ. ਗੁਮਨਾਰਸ ਮਹਿਲਾਵਾਂ ਦੇ 5000 ਮੀਟਰ ਵਰਗ 'ਚ ਹਿੱਸਾ ਲੈਣਗੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs SL : ਰੋਹਿਤ ਦੇ ਛੱਕੇ ਨਾਲ ਲਹੂਲੁਹਾਨ ਹੋਇਆ ਫੈਨ, ਟੁੱਟ ਗਈ ਨੱਕ ਦੀ ਹੱਡੀ
NEXT STORY